ਵਿਆਹੁਤਾ ਨੇ ਪ੍ਰੇਮੀ ਨਾਲ ਰਲ ਕੇ ਖਾਧਾ ਜ਼ਹਿਰ
Published : Jun 18, 2020, 10:22 am IST
Updated : Jun 18, 2020, 10:22 am IST
SHARE ARTICLE
File Photo
File Photo

ਦੋ ਵਰਿ੍ਹਆਂ ਦੇ ਮਾਸੂਮ ਬੱਚੇ ਮਾਨ ਸਿੰਘ ਦੀ ਮਾਂ ਪੂਜਾ

ਫ਼ਿਰੋਜ਼ਪੁਰ, ਪੱਟੀ, ਹਰੀਕੇ ਪੱਤਣ, 17 ਜੂਨ (ਜਗਵੰਤ ਸਿੰਘ ਮੱਲ੍ਹੀ, ਅਜੀਤ ਘਰਿਆਲਾ, ਗਗਨਦੀਪ ਸਿੰਘ): ਦੋ ਵਰਿ੍ਹਆਂ ਦੇ ਮਾਸੂਮ ਬੱਚੇ ਮਾਨ ਸਿੰਘ ਦੀ ਮਾਂ ਪੂਜਾ ਪਤਨੀ ਦਲੇਰ ਸਿੰਘ ਵਾਸੀ ਫ਼ਤਿਹਗੜ੍ਹ ਪੰਜਤੂਰ ਜ਼ਿਲ੍ਹਾ ਮੋਗਾ ਨੇ ਅਪਣੇ ਪ੍ਰੇਮੀ ਮਨਪ੍ਰੀਤ ਸਿੰਘ ਵਾਸੀ ਗੁਦਾਮਾਂ ਵਾਲੀ ਗਲੀ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਮਿਲ ਕੇ ਸਲਫ਼ਾਸ ਖਾ ਲਈ। ਦੋਵੇਂ ਪ੍ਰੇਮੀ-ਪ੍ਰੇਮ੍ਰਿਕਾ ਮਨਪ੍ਰੀਤ ਦੇ ਭਰਾ ਦਾ ਮੋਟਰਸਾਈਕਲ ਲੈ ਕੇ 16 ਜੂਨ ਦੀ ਸ਼ਾਮ ਨੂੰ ਘਰੋਂ ਫ਼ਰਾਰ ਹੋਏ ਸਨ। ਜ਼ਹਿਰ ਖਾਣ ਕਰ ਕੇ ਪ੍ਰੇਮਿਕਾ ਦੀ ਮੌਤ ਹੋ ਗਈ ਜਦਕਿ ਪ੍ਰੇਮੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਜਾਣਕਾਰੀ ਦਿੰਦਿਆਂ ਸਮਾਜਸੇਵੀ ਅਤੇ ਕਾਰੋਬਾਰੀ ਕ੍ਰਿਪਾਲ ਸਿੰਘ ਰੰਧਾਵਾ ਨੇ ਦਸਿਆ ਕਿ ਤੜ੍ਹਕੇ ਪੰਜ ਵਜੇ ਦੇ ਕਰੀਬ ਸਾਬਕਾ ਮੈਂਬਰ ਪੰਚਾਇਤ ਰਾਜ ਕੁਮਾਰ ਰਾਜੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਦਲਜੀਤ ਸਿੰਘ ਹਰੀਕੇ ਅਤੇ ਬਲਕਾਰ ਸਿੰਘ ਆਦਿ ਸਾਥੀਆਂ ਨਾਲ ਉਹ ਸੈਰ ਕਰਦੇ ਹੋਏ ਮਖ਼ੂ ਵਾਲੇ ਪਾਸੇ ਨੂੰ ਆ ਰਹੇ ਸਨ। ਇਸੇ ਦੌਰਾਨ ਧੁੱਸੀ ਬੰਨ੍ਹ ਤੋਂ ਨੈਸ਼ਨਲ ਹਾਈਵੇ-54 ਨੂੰ ਜਾਂਦੇ ਕੱਚੇ ਰਸਤੇ ਅਤੇ ਸੰਘਣੇ ਦਰੱਖ਼ਤਾਂ ਵਾਲੇ ਇਲਾਕੇ ’ਚੋਂ ਕਿਸੇ ਮਾਸੂਮ ਬੱਚੇ ਦੇ ਰੋਣ ਦੀ ਆਵਾਜ਼ ਸੁਣੀ।

ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਇਕ ਆਦਮੀ ’ਤੇ ਔਰਤ ਬੁਰੀ ਤਰ੍ਹਾਂ ਤੜਪ ਰਹੇ ਸਨ। ਜਿੰਨ੍ਹਾਂ ਨੂੰ ਤੁਰਤ ਹਰੀਕੇ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿੱਥੇ ਪ੍ਰੇਮਿਕਾ ਨੇ ਦਮ ਤੋੜ ਦਿਤਾ ਅਤੇ ਪ੍ਰੇਮੀ ਦੀ ਹਾਲਤ ਕਾਫ਼ੀ ਗੰਭੀਰ ਹੋਣ ਕਾਰਨ ਉਸ ਨੂੰ ਬਿਹਤਰ ਇਲਾਜ ਲਈ ਕਿਸੇ ਹੋਰ ਹਸਪਤਾਲ ਲਈ ਰੈਫ਼ਰ ਕਰ ਦਿਤਾ ਗਿਆ ਸੀ। 

ਮਦਦਗਾਰਾਂ ਨੇ ਦਸਿਆ ਕਿ ਉਨ੍ਹਾਂ ਅਹਿਤਿਆਤ ਵਜੋਂ ਮੋਬਾਈਲ ’ਚ ਵੀਡੀਉ ਬਣਾਈ ਤਾਂ ਮਨਪ੍ਰੀਤ ਨੇ ਦਸਿਆ ਕਿ ਉਹ ਵਿਆਹ ਕਰਵਾਉਣਾ ਚਾਹੁੰਦੇ ਸਨ। ਨਾਕਾਮ ਰਹਿਣ ’ਤੇ ਉਨ੍ਹਾਂ ਆਤਮ ਹਤਿਆ ਕਰਨ ਵਰਗਾ ਕਦਮ ਚੁੱਕਿਆ। ਸਲਫ਼ਾਸ ਦੀਆਂ ਗੋਲੀਆਂ ਪੂਜਾ ਲੈ ਕੇ ਆਈ ਸੀ ਜਿਸ ਨੇ ਖ਼ੁਦ ਦੋ ਗੋਲੀਆਂ ਖਾਧੀਆਂ ਅਤੇ ਪ੍ਰੇਮੀ ਨੂੰ ਵੀ ਇਕ ਗੋਲੀ ਖਾਣ ਨੂੰ ਦੇ ਦਿਤੀ। ਇਤਲਾਹ ਮਿਲਣ ’ਤੇ ਮੌਕੇ ’ਤੇ ਪਹੁੰਚੇ ਥਾਣਾ ਮਖ਼ੂ ਦੇ ਸਹਾਇਕ ਥਾਣੇਦਾਰ ਸੁਖਬੀਰ ਅਤੇ ਏ.ਐਸ.ਆਈ. ਗੁਰਨਾਮ ਸਿੰਘ ਦੀ ਅਗਵਾਈ ’ਚ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਸਿਵਲ ਹਸਪਤਾਲ ਜ਼ੀਰਾ ਵਿਖੇ ਰਖਵਾ ਦਿਤਾ। ਪੁਲਿਸ ਵਲੋਂ ਪ੍ਰੇਮੀ ਦੇ ਬਿਆਨ ਦਰਜ ਕਰ ਕੇ, ਮੌਕੇ ਤੋਂ ਸਲਫ਼ਾਸ ਦੀਆਂ ਬਚੀਆਂ ਗੋਲੀਆਂ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਸੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement