ਸ਼ਾਹਿਦ ਜਮੀਲ ਦੇ ਅਸਤੀਫ਼ੇ ਲਈ ਕਾਂਗਰਸ ਨੇ ਕੇਂਦਰ ਸਰਕਾਰ ਘੇਰੀ
Published : May 18, 2021, 12:39 am IST
Updated : May 18, 2021, 12:39 am IST
SHARE ARTICLE
image
image

ਸ਼ਾਹਿਦ ਜਮੀਲ ਦੇ ਅਸਤੀਫ਼ੇ ਲਈ ਕਾਂਗਰਸ ਨੇ ਕੇਂਦਰ ਸਰਕਾਰ ਘੇਰੀ

ਨਵੀਂ ਦਿੱਲੀ, 17 ਮਈ : ਕਾਂਗਰਸ ਨੇ ਮੰਨੇ ਪ੍ਰਮੰਨੇ ਵਿਸ਼ਾਣੂ ਵਿਗਿਆਨੀ ਸ਼ਾਹਿਦ ਜਮੀਲ ਦੇ ਕੇਂਦਰ ਸਰਕਾਰ ਦੀ ਕੋਰੋਨਾ ਖੋਜ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਸੋਮਵਾਰ ਨੂੰ  ਕੇਂਦਰ ਸਰਕਾਰ ਨੂੰ  ਘੇਰਦਿਆਂ ਦੋਸ਼ ਲਗਾਇਆ ਕਿ ਇਸ ਸਰਕਾਰ ਵਿਚ ਪੇਸ਼ੇਵਰ ਲੋਕਾਂ ਲਈ ਕੋਈ ਥਾਂ ਨਹੀਂ | 
ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਟਵੀਟ ਕੀਤਾ,''ਡਾਕਟਰ ਸ਼ਾਹਿਦ ਜਮੀਲ ਦਾ ਅਸਤੀਫ਼ਾ ਯਕੀਨੀ ਤੌਰ 'ਤੇ ਦੁਖਦ ਹੈ | ਅਜਿਹੇ ਪੇਸ਼ੇਵਰ ਲੋਕਾਂ ਲਈ ਮੋਦੀ ਸਰਕਾਰ ਵਿਚ ਕੋਈ ਥਾਂ ਨਹੀਂ, ਜੋ ਬਿਨਾ ਪੱਖ ਜਾਂ ਡਰ ਦੇ ਬੋਲ ਸਕਦੇ ਹੋਣ |'' 
ਕਾਂਗਰਸ ਨੇ ਅਪਣੇ ਅਧਿਕਾਰਤ ਟਵਿਟਰ ਹੈਾਡਲ ਰਾਹੀਂ ਸਵਾਲ ਕੀਤਾ,''ਇਸ ਸਰਕਾਰ ਦੀ ਲਾਪ੍ਰਵਾਹੀ ਨਾਲ ਭਾਰਤ ਨੂੰ  ਕਿੰਨੀ ਪੀੜ ਝੱਲਣੀ ਪਵੇਗੀ |'' ਪਾਰਟੀ ਦੇ ਬੁਲਾਰੇ ਮਲੀਸ਼ ਤਿਵਾੜੀ ਨੇ ਸਵਾਲ ਕੀਤਾ ਕਿ ਜਮੀਲ ਨੇ ਅਸਤੀਫ਼ਾ ਦਿਤਾ ਜਾਂ ਫਿਰ ਉਨ੍ਹਾਂ ਨੂੰ  ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ? ਜ਼ਿਮਰਯੋਗ ਹੈ ਕਿ ਬੀਤੇ ਸ਼ੁਕਰਵਾਰ ਨੂੰ  ਆਈਐਐਸਸੀਓਜੀ ਦੀ ਬੈਠਕ ਹੋਈ ਸੀ | ਇਸ ਬੈਠਕ ਵਿਚ ਮੌਜੂਦ ਦੋ ਅਧਿਕਾਰੀਆਂ ਨੇ ਦਸਿਆ ਕਿ ਉਸੇ ਬੈਠਕ ਵਿਚ ਜਮੀਲ ਨੇ ਅਸਤੀਫ਼ੇ ਦਾ ਐਲਾਨ ਕੀਤਾ ਸੀ | (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement