ਡੀਆਰਡੀਓ ਵਲੋਂ ਤਿਆਰ ਕੋਰੋਨਾ ਰੋਕੂ ਦਵਾਈ 2-ਡੀਜੀ ਜਾਰੀ
Published : May 18, 2021, 12:35 am IST
Updated : May 18, 2021, 12:35 am IST
SHARE ARTICLE
image
image

ਡੀਆਰਡੀਓ ਵਲੋਂ ਤਿਆਰ ਕੋਰੋਨਾ ਰੋਕੂ ਦਵਾਈ 2-ਡੀਜੀ ਜਾਰੀ

ਪਾਊਡਰ ਦੇ ਰੂਪ ਵਿਚ ਹੈ ਦਵਾਈ, ਪਾਣੀ ਵਿਚ ਘੋਲ ਕੇ ਦੇਣੀ ਹੋਵੇਗੀ ਮਰੀਜ਼ਾਂ ਨੂੰ 


ਨਵੀਂ ਦਿੱਲੀ, 17 ਮਈ : ਰਖਿਆ ਮੰਤਰੀ ਹਰਸ਼ਵਰਧਨ ਨੇ ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵਲੋਂ ਵਿਕਸਤ ਕੀਤੀ ਗਈ ਕੋਰੋਨਾ ਰੋਕੂ ਦਵਾਈ 2-ਡੀਜੀ ਦੀ ਪਹਿਲੀ ਖੇਪ ਸੋਮਵਾਰ ਨੂੰ  ਜਾਰੀ ਕੀਤੀ | ਕੋਵਿਡ ਦੇ ਮੱਧਮ ਲੱਛਣਾਂ ਵਾਲੇ ਅਤੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ 'ਤੇ 2-ਡੀਆਕਸੀ-ਡੀ-ਗਲੂਕੋਜ਼ (2-ਡੀਜੀ) ਦਵਾਈ ਦੇ ਐਮਰਜੈਂਸੀ ਇਸਤੇਮਾਲ ਦਾ ਭਾਰਤ ਔਸ਼ਧੀ ਕੰਟੋਲਰ ਜਨਰਲ (ਡੀਜੀਸੀਆਈ) ਵਲੋਂ ਮਨਜ਼ੂਰੀ ਮਿਲ ਚੁਕੀ ਹੈ |
  ਇਸ ਮੌਕੇ ਅਪਣੇ ਸੰਖੇਪ ਭਾਸ਼ਣ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਦਵਾਈ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਉਮੀਦ ਦੀ ਕਿਰਨ ਲੈ ਕੇ ਆਈ ਹੈ | ਉਨ੍ਹਾਂ ਕਿਹਾ,''ਇਹ ਦੇਸ਼ ਦੇ ਵਿਗਿਆਨਿਕ ਕੌਸ਼ਲ ਦਾ ਅਨੋਖਾ ਉਦਾਹਰਣ ਹੈ |''  ਉਨ੍ਹਾਂ ਕਿਹਾ ਕਿ ਇਹ ਸਮਾਂ ਥੱਕਣ ਅਤੇ ਆਰਾਮ ਕਰਨ ਦਾ ਨਹੀਂ ਕਿਉਂਕਿ ਇਸ ਮਹਾਂਮਾਰੀ ਦੇ ਰੂਪ ਬਾਰੇ ਕੁੱਝ ਵੀ ਪੱਕੀ ਜਾਣਕਾਰੀ ਨਹੀਂ ਹੈ |
 
 ਦਵਾਈ ਲਾਂਚ ਕਰਨ ਮੌਕੇ ਹਰਸ਼ਵਰਧਨ ਨੇ ਕਿਹਾ ਕਿ ਕੋਵਿਡ ਵਿਰੁਧ ਲੜਨ ਲਈ ਸਾਡਾ ਪਹਿਲਾ ਦੇਸੀ ਸੋਧ ਆਧਾਰਤ ਨਤੀਜਾ ਹੋ ਸਕਦਾ ਹੈ | ਇਸ ਤੋਂ ਠੀਕ ਹੋਣ 'ਚ ਲੱਗਣ ਵਾਲਾ ਸਮਾਂ ਅਤੇ ਆਕਸੀਜਨ ਦੀ ਨਿਰਭਰਤਾ ਘੱਟ ਹੋਵੇਗੀ | ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਇਹ ਆਉਣ ਵਾਲੇ ਦਿਨਾਂ 'ਚ ਵਿਸ਼ਵ ਪੱਧਰ 'ਤੇ ਕੋਵਿਡ ਵਿਰੁਧ ਲੜਾਈ 'ਚ ਕੰਮ ਕਰੇਗੀ | ਹਰਸ਼ਵਰਧਨ ਨੇ ਕਿਹਾ ਕਿ ਮੈਂ ਡੀ.ਆਰ.ਡੀ.ਓ. ਅਤੇ ਉਸ ਦੇ ਵਿਗਿਆਨੀਆਂ ਨੂੰ  ਧਨਵਾਦ ਅਤੇ ਵਧਾਈ ਦਿੰਦਾ ਹਾਂ | ਇਹ ਦਵਾਈ ਪਾਊਡਰ ਦੇ ਰੂਪ ਵਿਚ ਹੋਵੇਗੀ ਜਿਸ ਨੂੰ  ਪਾਣੀ ਵਿਚ ਘੋਲ ਕੇ ਮਰੀਜ਼ਾਂ ਨੂੰ  ਦੇਣਾ ਹੋਵਗਾ | (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement