ਸੁਪਰੀਮ ਕੋਰਟ ਨੇ ਤਿੰਨ ਕਰੋੜ ਰਾਸ਼ਨ ਕਾਰਡ ਰੱਦ ਕੀਤੇ ਜਾਣ ਨੂੰ  ਦਸਿਆ ਗੰਭੀਰ ਮਾਮਲਾ
Published : Mar 18, 2021, 12:49 am IST
Updated : Mar 18, 2021, 12:49 am IST
SHARE ARTICLE
image
image

ਸੁਪਰੀਮ ਕੋਰਟ ਨੇ ਤਿੰਨ ਕਰੋੜ ਰਾਸ਼ਨ ਕਾਰਡ ਰੱਦ ਕੀਤੇ ਜਾਣ ਨੂੰ  ਦਸਿਆ ਗੰਭੀਰ ਮਾਮਲਾ

ਨਵੀਂ ਦਿੱਲੀ 17 ਮਾਰਚ : ਸੁਪਰੀਮ ਕੋਰਟ ਨੇ ਬੁਧਵਾਰ ਨੂੰ  ਆਧਾਰ ਕਾਰਡ ਨਾਲ ਲਿੰਕ ਨਾ ਹੋਣ ਕਾਰਨ ਕੇਂਦਰ ਵਲੋਂ ਲਗਭਗ ਤਿੰਨ ਕਰੋੜ ਰਾਸ਼ਨ ਕਾਰਡਾਂ  ਨੂੰ  ਰੱਦ ਕਰਨ ਨੂੰ  'ਬੇਹਦ ਗੰਭੀਰ' ਕਰਾਰ ਦਿਤਾ ਹੈ | ਕੋਰਟ ਨੇ ਇਸ ਮਾਮਲੇ 'ਚ ਕੇਂਦਰ ਸਰਕਾਰ ਤੇ ਸਾਰੇ ਸੂਬਿਆਂ ਤੋਂ ਜਵਾਬ ਮੰਗਿਆ ਹੈ |
ਮੁੱਖ ਜੱਜ ਐੱਸਏ ਬੋਬੜੇ, ਜੱਜ ਏਐੱਨਐੱਨ ਬੋਪੰਨਾ ਤੇ ਵੀ. ਰਾਮਾਸੁਬਰਾਮੀਅਮ ਦੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਨੂੰ  ਉਲਟ ਨਹੀਂ ਮੰਨਿਆ ਜਾਣਾ ਚਾਹੀਦਾ ਕਿਉਂਕਿ ਇਹ ਕਾਫ਼ੀ ਗੰਭੀਰ ਮਾਮਲਾ ਹੈ | ਪਟੀਸ਼ਨਰ ਕੋਇਲੀ ਦੇਵੀ ਵਲੋਂ ਪੇਸ਼ ਸੀਨੀਅਰ ਵਕੀਲ ਕੌਲਿਨ ਗੋਂਸਾਲਵਿਸ ਨੇ ਕਿਹਾ ਕਿ ਪਟੀਸ਼ਨ ਵੱਡੇ ਮੁੱਦੇ ਨਾਲ ਸਬੰਧਤ ਹੈ | ਗੋਂਸਾਲਵਿਸ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਮੁੱਦਾ ਹੈ ਕਿਉਂਕਿ ਕੇਂਦਰ ਨੇ ਲਗਭਗ ਤਿੰਨ ਕਰੋੜ ਰਾਸ਼ਨ ਕਾਰਡ ਰੱਦ ਕਰ ਦਿਤੇ ਹਨ | ਇਸ 'ਤੇ ਬੈਂਚ ਨੇ ਕਿਹਾ ਕਿ ਉਹ ਕਿਸੇ ਹੋਰ ਦਿਨ ਇਸ ਮਾਮਲੇ ਦੀ ਸੁਣਵਾਈ ਕਰੇਗੀ ਕਿਉਂਕਿ ਇਹ ਤੁਹਾਡਾ ਮੰਨਣਾ ਹੈ ਕਿ ਕੇਂਦਰ ਸਰਕਾਰ ਨੇ ਰਾਸ਼ਨ ਕਾਰਡ ਰੱਦ ਕਰ ਦਿਤਾ ਹੈ | 

ਵਧੀਕ ਸਾਲਿਸਟਰ ਜਨਰਲ ਅਮਨ ਲੇਖੀ ਨੇ ਕਿਹਾ ਕਿ ਗੋਂਸਾਲਵਿਸ ਵਲੋਂ ਗ਼ਲਤ ਬਿਆਨ ਦਿਤਾ ਗਿਆ ਹੈ ਕਿ ਕੇਂਦਰ ਨੇ ਰਾਸ਼ਨ ਕਾਰਡ ਰੱਦ ਕਰ ਦਿਤਾ ਹੈ | ਇਸ 'ਤੇ ਬੈਂਚ ਨੇ ਕਿਹਾ ਕਿ ਅਸੀਂ ਤੁਹਾਡੇ (ਕੇਂਦਰ) ਆਧਾਰ ਮੁੱਦੇ ਕਾਰਨ ਜਵਾਬ ਦੇਣ ਲਈ ਕਹਿ ਰਹੇ ਹਾਂ | ਇਹ ਇਕ ਪ੍ਰਤੀਕੂਲ ਪਟੀਸ਼ਨ ਨਹੀਂ ਹੈ | ਲੇਖੀ ਨੇ ਕਿਹਾ ਕਿ ਮਾਮਲੇ 'ਚ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਤੇ ਕੇਂਦਰ ਸਰਕਾਰ ਦੀ ਪ੍ਰਤੀਕਿਰਿਆ ਰੀਕਾਰਡ 'ਤੇ ਹੈ |
9 ਦਸੰਬਰ, 2019 ਨੂੰ  ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ  ਉਨ੍ਹਾਂ ਲੋਕਾਂ ਦੀ ਭੁਖਮਰੀ ਕਾਰਨ ਮੌਤਾਂ ਦੇ ਦੋਸ਼ਾਂ 'ਤੇ ਪ੍ਰਤੀਕਿਰਿਆ ਮੰਗੀ ਸੀ ਜਿਹੜੇ ਜਾਇਜ ਆਧਾਰ ਕਾਰਡ ਨਾ ਹੋਣ ਕਾਰਨ ਰਾਸ਼ਨ ਸਪਲਾਈ ਤੋਂ ਵਾਂਝੇ ਸਨ | ਕੇਂਦਰ ਨੇ ਅਪਣੇ ਜਵਾਬ 'ਚ ਕਿਹਾ ਸੀ ਕਿ ਇਹ ਮੌਤਾਂ ਭੁਖਮਰੀ ਕਾਰਨ ਨਹੀਂ ਹੋਈਆਂ ਸਨ | ਜਾਇਜ਼ ਆਧਾਰ ਕਾਰਡ ਨਾ ਹੋਣ ਕਾਰਨ ਕਿਸੇ ਨੂੰ  ਵੀ ਭੋimageimageਜਨ ਤੋਂ ਵਾਂਝੇ ਨਹੀਂ ਕੀਤਾ ਗਿਆ ਸੀ |
ਝਾਰਖੰਡ 'ਚ ਸਿਮਡੇਗਾ ਜ਼ਿਲ੍ਹੇ ਦੀ ਰਹਿਣ ਵਾਲੀ ਕੋਇਲੀ ਦੇਵੀ ਵਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ | ਕੋਇਲੀ ਦੇਵੀ ਦੀ 11 ਸਾਲਾ ਧੀ ਸੰਤੋਸ਼ੀ ਦੀ 28 ਸਤੰਬਰ, 2018 ਨੂੰ  ਭੁਖਮਰੀ ਨਾਲ ਮੌਤ ਹੋ ਗਈ | ਸੰਤੋਸ਼ੀ ਦੀ ਭੈਣ ਗੁੜੀਆ ਵੀ ਮਾਮਲੇ 'ਚ ਸੰਯੁਕਤ ਪਟੀਸ਼ਨਰ ਹਨ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਥਾਨਕ ਅਧਿਕਾਰੀਆਂ ਨੇ ਉਸ ਦੇ ਪਰਵਾਰ ਦਾ ਰਾਸ਼ਨ ਕਾਰਡ ਰੱਦ ਕਰ ਦਿਤਾ ਸੀ ਕਿਉਂਕਿ ਉਹ ਇਸ ਨੂੰ  ਆਧਾਰ ਨਾਲ ਜੋੜਨ 'ਚ ਅਸਫ਼ਲ ਰਹੇ ਸਨ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement