ਯੂਐਸ ’ਚ ਉਤਰੀ ਕੈਰੋਲੀਨਾ ਹਾਈਵੇਅ ’ਤੇ
Published : Feb 18, 2022, 12:04 am IST
Updated : Feb 18, 2022, 12:04 am IST
SHARE ARTICLE
image
image

ਯੂਐਸ ’ਚ ਉਤਰੀ ਕੈਰੋਲੀਨਾ ਹਾਈਵੇਅ ’ਤੇ

ਲੈਕਸਿੰਗਟਨ/ਅਮਰੀਕਾ, 17 ਫ਼ਰਵਰੀ : ਅਮਰੀਕਾ ਵਿਚ ਉਤਰੀ ਕੈਰੋਲੀਨਾ ਦੇ ਹਾਈਵੇਅ ’ਤੇ ਬੁੱਧਵਾਰ ਨੂੰ ਇਕ ਜਹਾਜ਼ ਹਾਦਸਾਗ੍ਰਸਤ ਹੋ ਕੇ ਇਕ ਟਰੈਕਟਰ-ਟ੍ਰੇਲਰ ’ਤੇ ਡਿੱਗ ਗਿਆ, ਜਿਸ ਵਿਚ ਪਾਇਲਟ ਦੀ ਮੌਤ ਹੋ ਗਈ। ਫ਼ੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ਼ਏਏ) ਨੇ ਦਸਿਆ ਕਿ 2 ਇੰਜਣਾਂ ਵਾਲਾ ਜਹਾਜ਼ ਬੀਚਕ੍ਰਾਫ਼ਟ ਬੈਰਨ ਸ਼ਾਮ 5:35 ਵਜੇ ਲੈਕਸਿੰਗਟਨ ਵਿਚ ਡੇਵਿਡਸਨ ਕਾਉਂਟੀ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਕੇ ਅੰਤਰਰਾਜੀ 85 ਦਖਣੀ ਹਾਈਵੇਅ ’ਤੇ ਇਕ ਟਰੈਕਟਰ ਟਰੇਲਰ ਨਾਲ ਟਕਰਾ ਗਿਆ। ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜਹਾਜ਼ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਸੀ, ਉਦੋਂ ਇਹ ਹੇਠਾਂ ਡਿੱਗ ਗਿਆ ਅਤੇ ਟਰੈਕਟਰ-ਟ੍ਰੇਲਰ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ। ਉਸ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ। ਐਫ਼ਏਏ ਨੇ ਕਿਹਾ ਕਿ ਉਹ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਦੇ ਸਹਿਯੋਗ ਨਾਲ ਹਾਦਸੇ ਦੀ ਜਾਂਚ ਕਰੇਗਾ। ਅਖ਼ਬਾਰਾਂ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਟਰੈਕਟਰ ਟਰਾਲੇ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।    (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement