75 ਜਥੇਬੰਦੀਆਂ ਨੇ ਕਿਸਾਨਾਂ ਦੇ ਸਮਰਥਨ ਵਿਚ ਨਿਊਯਾਰਕ ਟਾਈਮਜ਼ ਅਖ਼ਬਾਰ ਵਿਚ ਦਸਤਖਤ ਕੀਤੇ
Published : Feb 18, 2021, 1:22 am IST
Updated : Feb 18, 2021, 1:22 am IST
SHARE ARTICLE
image
image

75 ਜਥੇਬੰਦੀਆਂ ਨੇ ਕਿਸਾਨਾਂ ਦੇ ਸਮਰਥਨ ਵਿਚ ਨਿਊਯਾਰਕ ਟਾਈਮਜ਼ ਅਖ਼ਬਾਰ ਵਿਚ ਦਸਤਖਤ ਕੀਤੇ


ਨਿਉਯਾਰਕ, 17 ਫ਼ਰਵਰੀ (ਸੁਰਿੰਦਰ ਗਿੱਲ): ਅੱਜ ਸਿੱਖ ਗਠਜੋੜ ਦੇ ਯਤਨਾਂ ਨਾਲ 75 ਸੰਗਠਨਾਂ ਨੇ ਨਿਊਯਾਰਕ ਟਾਈਮਜ਼ ਵਿਚ ਭਾਰਤ ਦੇ ਕਿਸਾਨਾਂ ਨਾਲ ਇਕਜੁਟਤਾ ਵਿਚ ਖੜੇ ਹੋਣ ਲਈ ਇਕ ਇਸ਼ਤਿਹਾਰ ਦਿਤਾ ਹੈ ਤਾਕਿ ਉਹ ਅਪਣਾ ਵਿਰੋਧ ਜਾਰੀ ਰੱਖਣ | 
ਜਸਟਿਸ ਫ਼ਾਰ ਮਾਈਗ੍ਰੈਂਟ ਵੂਮੈਨ ਦੀ ਅਗਵਾਈ ਹੇਠ ਸਿਵਲ ਅਧਿਕਾਰਾਂ, ਕਾਨੂੰਨੀ ਅਤੇ ਕਮਿਊਨਟੀ ਸੰਗਠਨਾਂ ਦਾ ਸਮੂਹ, ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਕਿਸਾਨਾਂ ਦੀ ਹਮਾਇਤ ਅਤੇ ਭਾਰਤ ਸਰਕਾਰ ਦੇ ਜਮਹੂਰੀਅਤ ਵਿਰੋਧੀ ਪ੍ਰਤੀਕਿ੍ਆ ਵਿਰੁਧ ਬੋਲ ਰਿਹਾ ਹੈ | ਪ੍ਰਵਾਸੀ ਭਾਰਤੀਆਂ ਨੇ ਕਿਹਾ,Tਪ੍ਰਵਾਸੀ ਭਾਰਤੀ ਕਿਸਾਨਾਂ ਦਾ ਸਮਰਥਨ ਕਰ ਕੇ ਮਾਣ ਮਹਿਸੂਸ ਕਰਦੇ ਹਾਂ | ਨਾਲ ਹੀ ਅਮਰੀਕਾ ਅਤੇ ਇਸ ਤੋਂ ਵੀ ਅੱਗੇ 75 ਤੋਂ ਵੀ ਵੱਧ ਵੱਖ 
ਵੱਖ ਵਿਚਾਰਧਾਰਾ 
ਵਾਲੀਆਂ ਸੰਸਥਾਵਾਂ ਨੇ ਦਸਤਖਤ ਕਰ ਕੇ ਹਮਾਇਤ ਕੀਤੀ ਹੈ |'' ਇਨ੍ਹਾਂ ਸ਼ਾਂਤਮਈ ਪ੍ਰਦਰਸ਼ਨਾਂ ਪ੍ਰਤੀ ਭਾਰਤ ਦਾ ਹੁੰਗਾਰਾ ਸਾਰੇ ਲੋਕਤੰਤਰੀ ਰਾਜਾਂ ਦੁਆਰਾ ਸਾਂਝੇ ਕੀਤੇ ਬੁਨਿਆਦੀ ਕਦਰਾਂ ਕੀਮਤਾਂ ਦੇ ਉਲਟ ਚਲਦਾ ਹੈ | ਇਨ੍ਹਾਂ ਵਿਚ ਪ੍ਰਗਟਾਵੇ, ਵਿਰੋਧ ਪ੍ਰਦਰਸ਼ਨ ਅਤੇ ਪ੍ਰੈਸ ਦੀ ਆਜ਼ਾਦੀ ਦੇ ਨਾਲ-ਨਾਲ ਸਾਰੇ ਲੋਕਾਂ ਦੀ ਬੁਨਿਆਦੀ ਇੱਜ਼ਤ ਅਤੇ ਇਹ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇੱਕਠੇ ਹੋਈਏ | ਸਾਡੀ ਅਵਾਜ਼ ਉਨ੍ਹਾਂ ਨਾਲ ਇਸ ਬੇਇਨਸਾਫ਼ੀ ਵਾਲੇ ਸਲੂਕ ਵਿਰੁਧ ਬੋਲਣ ਲਈ ਹੈ ਜੋ ਅਪਣੀ ਜ਼ਿੰਦਗੀ ਅਤੇ ਜੀਵਨ ਲਈ ਲੜ ਰਹੇ ਹਨ |imageimage


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement