‘ਆਮਦਨ ਦਾ ਅਜਿਹਾ ਫ਼ਰਕ ਕਿਸੇ ਵੀ ਲੋਕਤੰਤਰ ਦੇਸ਼ ਲਈ ਖ਼ਤਰਨਾਕ ਹੈ’
Published : Jan 18, 2022, 12:15 am IST
Updated : Jan 18, 2022, 12:15 am IST
SHARE ARTICLE
image
image

‘ਆਮਦਨ ਦਾ ਅਜਿਹਾ ਫ਼ਰਕ ਕਿਸੇ ਵੀ ਲੋਕਤੰਤਰ ਦੇਸ਼ ਲਈ ਖ਼ਤਰਨਾਕ ਹੈ’

ਨਵੀਂ ਦਿੱਲੀ, 17 ਜਨਵਰੀ : ਕਾਂਗਰਸ ਨੇ ਦੇਸ਼ ’ਚ ਅਰਬਪਤੀਆਂ ਦੀ ਜਾਇਦਾਦ ਵਧਣ ਸੰਬਧੀ ਇਕ ਰਿਪੋਰਟ ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਸਰਕਾਰ ਨੇ ਮਹਾਂਮਾਰੀ ਸਮੇਂ ਅਪਦੇ ‘ਮਿੱਤਰ’ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਇਆ ਅਤੇ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਦਿਤੀ। ਵਿਰੋਧੀ ਪਾਰਟੀ ਨੇ ਸਰਕਾਰ ਤੋਂ ਇਹ ਅਪੀਲ ਕੀਤੀ ਕਿ ਪਟਰੌਲ-ਡੀਜ਼ਲ ਦੀਆਂ ਕੀਮਤਾਂ ਘੱਟਾਈਆਂ ਜਾਣ ਅਤੇ ਜ਼ਰੂਰੀ ਚੀਜ਼ਾਂ ’ਤੇ ਜੀਐਸਟੀ ਦੀ ਦਰ ਘਟਾਈ ਜਾਵੇ। ਆਰਥਕ ਅਸਮਾਨਤਾ ’ਤੇ ਆਕਸਫੈਮ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਵਿਡ 19 ਮਹਾਂਮਾਰੀ ਦੌਰਾਨ ਭਾਰਤ ਦੇ ਅਰਬਪਤੀਆਂ ਦੀ ਕੁਲ ਜਾਇਦਾਦ ਵੱਧ ਕੇ ਦੁਗਣੇ ਤੋਂ ਵੀ ਵੱਧ ਹੋ ਗਈ ਅਤੇ 10 ਸੱਭ ਤੋਂ ਅਮੀਰ ਲੋਕਾਂ ਦੀ ਜਾਇਦਾਦ 25 ਸਾਲ ਤਕ ਦੇਸ਼ ਦੇ ਹਰ ਬੱਚੇ ਨੂੰ ਸਕੂਲੀ ਸਿਖਿਆ ਅਤੇ ਉਚ ਸਿਖਿਆ ਦੇਣ ਲਈ ਕਾਫ਼ੀ ਹੈ। ਇਸ ਅਧਿਐਨ ਮੁਤਾਬਕ ਇਸ ਦੌਰਾਨ ਭਾਰਤ ’ਚ ਅਰਬਪਤੀਆਂ ਦੀ ਗਿਣਤੀ 39 ਫ਼ੀ ਸਦੀ ਵੱਧ ਕੇ 142 ਹੋ ਗਈ। 
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘ਆਮਦਨ ਦਾ ਅਜਿਹਾ ਵਿਤਕਰਾ ਕਿਸੇ ਵੀ ਲੋਕਤੰਤਰ ਦੇਸ਼ ਲਈ ਖ਼ਤਰਨਾਕ ਹੈ। ਇਹ ਹੈ ਮੋਦੀ ਜੀ ਦਾ ਭਾਰਤ! ਗਾਂਧੀ ਜੀ ਦੇ ਸੁਪਨਿਆਂ ਦਾ ਦੇਸ਼ ਨਹੀਂ!’’
ਪਾਰਟੀ ਬੁਲਾਰੇ ਗੌਰਵ ਵਲੱਭ ਨੇ ਕਿਹਾ, ‘‘ਇਸ ਸਰਕਾਰ ਲਈ ਇਹ ਕਹਿਣਾ ਪੂਰੀ ਤਰ੍ਹਾਂ ਉਚਿਤ ਹੋਵੇਗਾ ਕਿ ਅਮੀਰਾਂ ਦਾ ਵਿਕਾਸ, ਗ਼ਰੀਬੀ ਦਾ ਨਹੀਂ ਦਿਉ ਸਾਥ, ਹੁਣ ਮੋਦੀ ਜੀ ’ਤੇ ਨਹੀਂ ਰਿਹਾ, ਦੇਸ਼ ਦੀ ਜਨਤਾ ਨੂੰ ਵਿਸ਼ਵਾਸ਼।’’
ਉਨ੍ਹਾਂ ਕਿਹਾ, ‘‘ਆਕਸਫੈਨ ਦੀ ਰਿਪੋਰਟ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖ਼ਾਮੋਸ਼ ਹਨ। ਸ਼ਾਇਦ ਵਿੱਤ ਮੰਤਰੀ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਅਜਿਹੀ ਕੋਈ ਰਿਪੋਰਟ ਆਈ ਹੈ....ਇਹ ਸਰਕਾਰ ਕਹਿੰਦੀ ਹੈ ਕਿ ਅਰਥਵਿਵਸਥਾ ਪਟਰੀ ’ਤੇ ਆ ਚੁੱਕੀ ਹੈ। ਸੱਚਾਈ ਇਹ ਹੈ ਕਿ ਅਰਥਵਿਵਸਥਾ ਪਟਰੀ ’ਤੇ ਨਹੀਂ ਆਈ ਹੈ, ਬਲਕਿ ਅਰਬਪਤੀਆਂ ਦੀ ਗਿਣਤੀ ਵਧੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲੇ ਮਹਾਂਮਾਰੀ ਦੌਰਾਨ ਕਾਰਪੋਰੇਟ ਟੈਕਸ 30 ਫ਼ੀ ਸਦੀ ਤੋਂ ਘਟਾ ਕੇ 22 ਫ਼ੀ ਸਦੀ ਕਰ ਦਿਤਾ।     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement