ਅੱਜ ਮੁਹਾਲੀ 'ਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ ਕੇਜਰੀਵਾਲ
Published : Jan 18, 2022, 8:01 am IST
Updated : Jan 18, 2022, 8:01 am IST
SHARE ARTICLE
IMAGE
IMAGE

ਅੱਜ ਮੁਹਾਲੀ 'ਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ ਕੇਜਰੀਵਾਲ


ਚੰਡੀਗੜ੍ਹ, 17 ਜਨਵਰੀ (ਨਰਿੰਦਰ ਸਿੰਘ ਝਾਮਪੁਰ): ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ  ਆਮ ਆਦਮੀ ਪਾਰਟੀ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ | ਇਹ ਐਲਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਕਰਨਗੇ | ਇਸ ਲਈ ਕੇਜਰੀਵਾਲ ਬਕਾਇਦਾ ਮੁਹਾਲੀ ਵਿਚ ਅੱਜ 12 ਵਜੇ ਪੱਤਰਕਾਰ ਸੰਮੇਲਨ ਕਰਨ ਜਾ ਰਹੇ ਹਨ | ਇਸ ਦੌਰਾਨ ਉਹ ਵਿਧਾਨ ਸਭਾ ਚੋਣਾਂ ਵਿਚ 'ਆਪ' ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ | ਉਂਜ ਕੇਜਰੀਵਾਲ ਪਹਿਲਾਂ ਹੀ ਆਖ ਚੁੱਕੇ ਹਨ ਕਿ ਕਿਸੇ ਸਿੱਖ ਚਿਹਰੇ ਨੂੰ  ਹੀ ਪਾਰਟੀ ਵਲੋਂ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਜਾਵੇਗਾ |
ਦਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਿਹਰੇ ਤੇ ਜਨਤਾ ਤੋਂ ਸੁਝਾਅ ਲਈ ਪਾਰਟੀ ਨੇ ਟੋਲ ਫ਼ਰੀ ਨੰਬਰ ਵੀ ਜਾਰੀ ਕੀਤਾ ਸੀ | ਆਮ ਆਦਮੀ ਪਾਰਟੀ ਦੇ ਦਾਅਵਾ ਕੀਤਾ ਸੀ ਕਿ 48 ਘੰਟਿਆਂ ਵਿਚ ਹੀ ਲਗਭਗ 11.5 ਲੱਖ ਤੋਂ ਵੱਧ ਲੋਕਾਂ ਨੇ ਇਸ ਨੰਬਰ ਤੇ ਅਪਣੀ ਪ੍ਰਤੀਕਿਰਿਆ ਦਰਜ ਕਰਵਾਈ ਹੈ | ਪਾਰਟੀ ਨੇ ਆਖਿਆ ਸੀ ਕਿ ਪੂਰਾ ਡਾਟਾ ਇਕੱਠਾ ਹੋਣ ਤੋਂ ਬਾਅਦ ਹੀ ਪਾਰਟੀ ਮੁੱਖ ਮੰਤਰੀ ਦੇ ਨਾਂ ਤੇ ਫ਼ੈਸਲਾ ਕਰੇਗੀ | ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ  ਮੁੱਖ ਮੰਤਰੀ ਚਿਹਰੇ ਲਈ ਸਭ ਤੋਂ ਮਜ਼ਬੂਤ ਦਾਅਵੇੇਦਾਰ ਮੰਨਿਆ ਜਾ ਰਿਹਾ ਹੈ | ਸੂਤਰਾਂ ਮੁਤਾਬਕ ਇਸ ਬਾਬਤ ਫ਼ੈਸਲਾ ਵੀ ਕਰ ਲਿਆ ਗਿਆ ਹੈ ਜਦਕਿ ਭਲਕੇ ਸਿਰਫ਼ ਰਸਮੀ ਐਲਾਨ ਹੀ ਕੀਤਾ ਜਾਵੇਗਾ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement