ਟੀਕਾ ਲਵਾਉਣ ਤੋਂ ਬਾਅਦ 51 ਲੋਕਾਂ ਨੂੰ ਹੋਈ ਥੋੜ੍ਹੀ ਪ੍ਰੇਸ਼ਾਨੀ : ਸਤੇਂਦਰ ਜੈਨ
Published : Jan 18, 2021, 1:52 am IST
Updated : Jan 18, 2021, 1:52 am IST
SHARE ARTICLE
image
image

ਟੀਕਾ ਲਵਾਉਣ ਤੋਂ ਬਾਅਦ 51 ਲੋਕਾਂ ਨੂੰ ਹੋਈ ਥੋੜ੍ਹੀ ਪ੍ਰੇਸ਼ਾਨੀ : ਸਤੇਂਦਰ ਜੈਨ

ਨਵੀਂ ਦਿੱਲੀ, 17 ਜਨਵਰੀ: ਦਿੱਲੀ-ਐੱਨ.ਸੀ.ਆਰ. ਸਣੇ ਪੂਰੇ ਭਾਰਤ 'ਚ 16 ਜਨਵਰੀ ਤੋਂ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਉ ਕਾਨਫ਼ਰੰਸਿਗ ਰਾਹੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ |  
ਰਾਜਧਾਨੀ ਦਿੱਲੀ 'ਚ ਟੀਕਾਕਰਨ ਨੂੰ ਲੈ ਕੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਐਤਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਦਿੱਲੀ 'ਚ ਕੁਲ 4,317 ਸਿਹਤ ਕਾਮਿਆਂ ਨੂੰ ਟੀਕਾ ਲਗਾਇਆ ਗਿਆ | ਵੈਕਸੀਨ ਲਗਵਾਉਣ ਤੋਂ ਬਾਅਦ 51 ਲੋਕਾਂ ਨੂੰ ਥੋੜੀ ਪ੍ਰੇਸ਼ਾਨੀ ਹੋਈ ਅਤੇ ਇਕ ਗੰਭੀਰ ਮਾਮਲਾ ਸਾਹਮਣੇ ਆਇਆ, ਜਿਸ ਨੂੰ ਏਮਜ਼ 'ਚ ਦਾਖ਼ਲ ਕਰਵਾਇਆ ਗਿਆ | ਇਨ੍ਹਾਂ 51 ਲੋਕਾਂ ਨੂੰ ਥੋੜੀ ਦੇਰ ਨਿਗਰਾਨੀ 'ਚ ਰੱਖਣ ਤੋਂ ਬਾਅਦ ਛੁੱਟੀ ਦੇ ਦਿਤੀ | ਟੀਕਾਕਰਨ ਸਥਾਨਾਂ ਦੀ ਗਿਣਤੀ ਨੂੰ ਵਧਾ ਕੇ 175 ਅਤੇ ਫਿਰ 1000 ਕੀਤਾ ਜਾਵੇਗਾ |
ਸਿਹਤ ਮੰਤਰੀ ਅਨੁਸਾਰ, ਹੁਣ ਤਕ ਦਿੱਲੀ 'ਚ 53.32 ਫ਼ੀ ਸਦੀ ਸਿਹਤ ਕਾਮਿਆਂ ਦਾ ਟੀਕਾਕਰਨ ਹੋਇਆ ਹੈ | ਦਿੱਲੀ ਦੀ 81 ਟੀਕਾਕਰਨ ਸਾਈਟਾਂ 'ਤੇ ਕੁਲ 8100 ਸਿਹਤ ਕਾਮਿਆਂ ਨੂੰ ਪਹਿਲੇ ਦਿਨ ਟੀਕੇ ਲਗਣ ਦੀ ਉਮੀਦ ਸੀ | ਹਾਲਾਂਕਿ ਕੁਲ 4,319 ਸਿਹਤ ਕਾਮਿਆਂ ਨੇ ਟੀਕੇ ਲਗਵਾਏ | ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਪਹਿਲੇ ਦਿਨ ਦੀ ਟੀਕਾਕਰਨ ਮੁਹਿੰਮ ਨੂੰ ਸਫ਼ਲ ਦਸਿਆ ਅਤੇ ਕਿਹਾ ਕਿ ਵੈਕਸੀਨ ਪੂਰੀ ਤਰ੍ਹਾਂ ਨਾਲ ਸਵੈ-ਇਛੁੱਕ ਹੈ | (ਏਜੰਸੀ)  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement