ਮੋੋਦੀ ਨੇ 8 ਰੇਲ ਗੱਡੀਆਂ ਨੂੰ ਦਿਖਾਈ ਹਰੀ ਝੰਡੀ
Published : Jan 18, 2021, 2:01 am IST
Updated : Jan 18, 2021, 2:01 am IST
SHARE ARTICLE
image
image

ਮੋੋਦੀ ਨੇ 8 ਰੇਲ ਗੱਡੀਆਂ ਨੂੰ ਦਿਖਾਈ ਹਰੀ ਝੰਡੀ

 ਕਿਹਾ, ਇਤਿਹਾਸ 'ਚ ਪਹਿਲੀ ਵਾਰ ਹੋਇਆ ਅਜਿਹਾ

ਨਵੀਂ ਦਿੱਲੀ, 17 ਜਨਵਰੀ: ਗੁਜਰਾਤ ਦੇ ਕੇਵੜੀਆ 'ਚ ਬਣੀ ਸਰਦਾਰ ਪਟੇਲ ਦੀ ਮੂਰਤੀ ਨੂੰ ਦੁਨੀਆਂ ਦੇ ਸੈਰ-ਸਪਾਟੇ ਨਕਸ਼ੇ 'ਚ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਵੜੀਆ ਲਈ 8 ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ ਹੈ | 
ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕੱਠੇ ਕਿਸੇ ਖ਼ਾਸ ਜਗ੍ਹਾ ਜਾਣ ਲਈ 8 ਟਰੇਨਾਂ ਨੂੰ ਹਰੀ ਝੰਡੀ ਦਿਖਾਈ ਗਈ ਹੈ | ਇਹ 8 ਰੇਲ ਗੱਡੀਆਂ ਕੇਵੜੀਆ ਨੂੰ ਵਾਰਾਣਸੀ, ਦਾਦਰੀ, ਅਹਿਮਦਾਬਾਦ, ਹਜ਼ਰਤ ਨਿਜ਼ਾਮੁਦੀਨ, ਰੀਵਾ, ਚੇਨਈ ਅਤੇ ਪ੍ਰਤਾਪਨਗਰ ਨਾਲ ਜੋੜਨਗੀਆਂ | ਇਸ ਯੋਜਨਾ ਦੇ ਨਾਲ ਹੀ ਭਾਰਤੀ ਰੇਲਵੇ ਦੇ ਮੈਪ 'ਤੇ ਦੁਨੀਆਂ ਦੀ ਸਭ ਤੋਂ ਵੱਡੀ ਮੂਰਤੀ ਸਟੈਚੂ ਆਫ਼ ਯੂਨਿਟੀ ਨੂੰ ਵੀ ਜਗ੍ਹਾ ਮਿਲ ਜਾਵੇਗੀ | ਨਾਲ ਹੀ ਕੇਵੜੀਆ ਦੇ ਰੇਲ ਲਿੰਕ ਨਾਲ ਜੁੜਨ ਨਾਲ ਇਥੇ ਦੇਸ਼ ਭਰ ਤੋਂ ਸੈਲਾਨੀ ਬਿਨਾਂ ਕਿਸੇ ਪ੍ਰੇਸ਼ਾਨੀ ਨਾਲ ਪਹੁੰਚ ਸਕਣਗੇ | ਪੀ.ਐੱਮ. ਨੇ ਕਿਹਾ ਕਿ ਇਨ੍ਹਾਂ ਟਰੇਨਾਂ 'ਚ ਵਿਸਟਾ ਡੋਮ ਸਟਰਕਚਰ ਦੀ ਸਹੂਲਤ ਹੈ ਜਿਸ ਨਾਲ ਯਾਤਰੀ ਚੱਲਦੇ ਹੋਏ ਨੇੜੇ-ਤੇੜੇ ਦੇ ਨਜ਼ਾਰਿਆਂ ਦਾ ਆਨੰਦ ਲੈ ਸਕਣਗੇ |
ਪੀ.ਐੱਮ. ਮੋਦੀ ਨੇ ਕੇਵੜੀਆ ਰੇਲਵੇ ਸਟੇਸ਼ਨ ਦਾ ਉਦਘਾਟਨ ਵੀ ਕੀਤਾ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਬਰਾਡਗੇਜ ਲੇਨ ਦਾ ਵੀ ਉਦਘਾਟਨ ਕੀਤਾ | ਪੀ.ਐੱਮ. ਮੋਦੀ ਨੇ ਕਿਹਾ ਕਿ ਹੁਣ ਕੇਵੜੀਆ ਦੇਸ਼ ਦਾ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਰਹਿ ਗਿਆ ਹੈ | ਕੇਵੜੀਆ 'ਚ ਹੁਣ ਸਟੈਚੂ ਆਫ਼ ਲਿਬਰਟੀ ਤੋਂ ਵੀ ਵੱਧ ਲੋਕ ਸਰਦਾਰ ਪਟੇਲ ਦੀ ਮੂਰਤੀ ਸਟੈਚੂ ਆਫ਼ ਯੂਨਿਟੀ ਵੇਖਣ ਨੂੰ ਪimageimageਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਤਕ 50 ਲੱਖ ਲੋਕ ਇਸ ਮੂਰਤੀ ਨੂੰ ਵੇਖ ਚੁਕੇ ਹਨ | 
ਪੀ.ਐੱਮ. ਮੋਦੀ ਨੇ ਕਿਹਾ ਕਿ ਇਕ ਅਧਿਐਨ ਅਨੁਸਾਰ ਕੁਝ ਦਿਨ ਬਾਅਦ ਇਥੇ ਰੋਜ਼ਾਨਾ ਇਕ ਲੱਖ ਲੋਕ ਪਹੁੰਚਣਗੇ | ਪੀ.ਐੱਮ. ਮੋਦੀ ਨੇ ਕਿਹਾ ਕਿ ਸਟੈਚੂ ਆਫ਼ ਯੂਨਿਟੀ ਨੇ ਇਸ ਸਥਾਨ ਦੀ ਰੂਪ ਰੇਖਾ ਪੂਰੀ ਤਰ੍ਹਾਂ ਨਾਲ ਬਦਲ ਦਿਤੀ ਹੈ | (ਏਜੰਸੀ)       

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement