ਸੁਪਰੀਮ ਕੋਰਟ ‘ਚ ਝੂਠ ਬੋਲਣ ਵਾਲੀ ਸਰਕਾਰ ਨੂੰ ਸੱਤਾ ‘ਚ ਰਹਿਣ ਦਾ ਹੱਕ ਨਹੀਂ : ਜਾਖੜ
Published : Dec 17, 2018, 11:48 am IST
Updated : Dec 17, 2018, 11:48 am IST
SHARE ARTICLE
Sunil Jakhar
Sunil Jakhar

: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਂਸਦ ਸੁਨੀਲ ਜਾਖੜ ਨੇ ਰਾਫ਼ੇਲ ਸੌਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰੇ ਵਿਚ ਲੈਂਦੇ...

ਚੰਡੀਗੜ੍ਹ (ਸਸਸ) : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਂਸਦ ਸੁਨੀਲ ਜਾਖੜ ਨੇ ਰਾਫ਼ੇਲ ਸੌਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰੇ ਵਿਚ ਲੈਂਦੇ ਹੋਏ ਦੋਸ਼ ਲਗਾਇਆ ਹੈ ਕਿ ਕੇਂਦਰ ਨੇ ਜਨਤਾ ਅਤੇ ਸੰਸਦ ਨੂੰ ਬੇਵਕੁਫ਼ ਬਣਾਉਣ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੂੰ ਵੀ ਝੂਠ ਬੋਲਿਆ ਹੈ। ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਰਾਫ਼ੇਲ ਸੌਦੇ ਵਿਚ ਲੜਾਕੂ ਜਹਾਜ਼ਾਂ ਦੀਆਂ ਕੀਮਤਾਂ ਸਬੰਧੀ ਪੂਰੀ ਜਾਣਕਾਰੀ ਦਿਤੀ ਸੀ ਜਿਸ ਨੂੰ ਕੈਗ ਨੇ ਅਪਣੀ ਰਿਪੋਰਟ ਵਿਚ ਲੋਕਲੇਖਾ ਕਮੇਟੀ ਨੂੰ ਸੌਂਪਿਆ।

Supreme CourtSupreme Courtਜਾਖੜ ਨੇ ਕਿਹਾ ਕਿ ਲੋਕਲੇਖਾ ਕਮੇਟੀ ਦੇ ਪ੍ਰਧਾਨ ਅਤੇ ਕਾਂਗਰਸ ਸੰਸਦ ਦਲ ਦੇ ਪ੍ਰਮੁੱਖ ਮੱਲਿਕਾਰਜੁਨ ਖੜਗੇ ਦਾ ਕਹਿਣਾ ਹੈ ਕਿ ਅਜਿਹੀ ਕੋਈ ਰਿਪੋਰਟ ਉਨ੍ਹਾਂ ਨੇ ਨਹੀਂ ਵੇਖੀ। ਇਸ ਨਾਲ ਜ਼ਾਹਿਰ ਹੁੰਦਾ ਹੈ ਕਿ ਕੈਗ ਨੇ ਅਜਿਹੀ ਕੋਈ ਰਿਪੋਰਟ ਕਮੇਟੀ ਨੂੰ ਨਹੀਂ ਸੌਂਪੀ। ਇਹ ਗੱਲ ਹੁਣ ਸਰਕਾਰ ਨੇ ਵੀ ਸੁਪਰੀਮ ਕੋਰਟ ਵਿਚ ਕੀਤੀ ਮੰਗ ‘ਚ ਸਵੀਕਾਰ ਕੀਤੀ ਹੈ। ਜਾਖੜ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਵਿਚ ਇੰਨਾ ਵੱਡਾ ਝੂਠ ਬੋਲ ਕੇ ਸਰਕਾਰ ਸੱਤਾ ਵਿਚ ਬਣੀ ਰਹਿਣ ਦਾ ਅਧਿਕਾਰ ਗਵਾ ਚੁੱਕੀ ਹੈ।

ਗੱਲਬਾਤ ਦੌਰਾਨ ਜਾਖੜ ਨੇ ਦੱਸਿਆ ਕਿ ਰਾਫ਼ੇਲ ਮਸਲੇ ‘ਤੇ ਚਰਚਾ ਦੇ ਲਈ ਲੋਕਸਭਾ ਵਿਚ ਉਨ੍ਹਾਂ ਦੇ 2 ‘ਕੰਮ ਰੋਕੋ ਪ੍ਰਸਤਾਵ ਚਾਹੇ ਰੱਦ ਹੋ ਚੁਕੇ ਹਨ ਪਰ ਇਕ ਵਾਰ ਫਿਰ ਕੰਮ ਰੋਕੋ’ ਪ੍ਰਸਤਾਵ ਲਿਆਉਣਗੇ। ਖੜਗੇ ਦੇ ਸੋਮਵਾਰ ਨੂੰ ਸਦਨ ਵਿਚ ਨਾ ਹੋਣ ਦੇ ਕਾਰਨ ਉਹ ਇਕ ਵਾਰ ਫਿਰ ਲੋਕਸਭਾ ਪ੍ਰਧਾਨ ਨੂੰ ਪ੍ਰਸਤਾਵ ਦੇਣਗੇ।

Rafael DealRafael Dealਇਹ ਵੀ ਪੜ੍ਹੋ : ਰਾਫ਼ੇਲ ਸੌਦੇ ਦੇ ਮਾਮਲੇ ਵਿਚ ਨਰਿੰਦਰ ਮੋਦੀ ਸਰਕਾਰ ਨੂੰ ਘੇਰਦਿਆਂ ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ ਸੀ ਕਿ ਫ਼ਰਾਂਸ ਨਾਲ 36 ਲੜਾਕੂ ਜਹਾਜ਼ਾਂ ਦੇ ਸੌਦੇ ਦੇ ਘੁਟਾਲੇ ਦੇ ਮਾਮਲੇ ਵਿਚ ਭਾਰਤ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਸਿੱਬਲ ਨੇ ਕਿਹਾ ਸੀ, 'ਰਾਫ਼ੇਲ ਸੌਦਾ ਬਹੁਤ ਵੱਡਾ ਘੁਟਾਲਾ ਹੈ ਜਿਸ ਦਾ ਮੋਦੀ ਸਰਕਾਰ ਕੋਲ ਕੋਈ ਜਵਾਬ ਨਹੀਂ। ਇਹ ਸੌਦਾ ਜਹਾਜ਼ ਖ਼ਰੀਦ ਦੇ ਤੈਅ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕੀਤਾ ਗਿਆ। ਇਸ ਸੌਦੇ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਅਤੇ ਰਖਿਆ ਮੰਤਰਾਲੇ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ।'

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement