ਪੁੱਤਰ ਨੇ ਮਾਂ ਨਾਲ ਜਬਰ ਜਨਾਹ ਤੋਂ ਬਾਅਦ ਕੀਤਾ ਕਤਲ
Published : Nov 17, 2020, 1:00 am IST
Updated : Nov 17, 2020, 1:00 am IST
SHARE ARTICLE
image
image

ਪੁੱਤਰ ਨੇ ਮਾਂ ਨਾਲ ਜਬਰ ਜਨਾਹ ਤੋਂ ਬਾਅਦ ਕੀਤਾ ਕਤਲ

ਹਾਵੇਰੀ, 16 ਨਵੰਬਰ: ਕਰਨਾਟਕ ਦੇ ਹਾਵੇਰੀ ਜ਼ਿਲ੍ਹੇ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਕੁਲਯੁਗੀ ਪੁੱਤ ਨੇ ਕਥਿਤ ਤੌਰ 'ਤੇ ਅਪਣੀ ਮਾਂ ਨਾਲ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿਤਾ। ਇਸ ਤੋਂ ਬਾਅਦ ਉਸ ਨੇ ਅਪਣੀ ਮਾਂ ਦਾ ਕਤਲ ਕਰ ਦਿਤਾ। ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਸ਼ਿਵੱਪਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਰਨਾਟਕ ਦੀ ਹਾਵੇਰੀ ਪੁਲਿਸ ਨੇ ਕਿਹਾ ਹੈ ਕਿ 21 ਸਾਲਾ ਸ਼ਿਵੱਪਾ ਨੂੰ ਅਪਣੀ ਹੀ ਮਾਂ ਨਾਲ ਜਬਰ ਜਨਾਹ ਕਰਨ ਅਤੇ ਇਸ ਤੋਂ ਬਾਅਦ ਕਤਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਸ਼ਿਵੱਪਾ ਨੇ ਅਪਣੇ ਅਪਰਾਧ ਨੂੰ ਸਵੀਕਾਰ ਕਰ ਲਿਆ ਹੈ। ਵਨਹੱਲੀ ਪਿੰਡ ਦੇ ਰਹਿਣ ਵਾਲੇ ਸ਼ਿਵੱਪਾ ਤੋਂ ਪੁਲਿਸ ਪੁਛਗਿਛ ਜਾਰੀ ਹੈ। ਪੁਲਿਸ ਜਾਂਚ 'ਚ ਪਤਾ ਲੱਗਾ ਹੈ ਕਿ ਸ਼ਿਵੱਪਾ ਦੇ ਪਿਤਾ ਦੀ ਮੌਤ ਲਗਭਗ 2 ਸਾਲ ਪਹਿਲਾਂ ਹੋ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਸ਼ਿਵੱਪਾ ਦੀ ਮਾਂ ਦੇ ਦੂਜੇ ਪੁਰਸ਼ ਨਾਲ ਸਬੰਧ ਬਣ ਗਏ ਸਨ। ਸ਼ਿਵੱਪਾ ਇਸ ਰਿਸ਼ਤੇ ਵਿਰੁਧ ਸੀ ਅਤੇ ਉਹ ਵਾਰ-ਵਾਰ ਅਪਣੀ ਮਾਂ ਨੂੰ ਇਸ ਵਿਰੁਧ ਚੇਤਾਵਨੀ ਦੇ ਰਿਹਾ ਸੀ। ਪੁਲਿਸ ਅਨੁਸਾਰ 13 ਨਵੰਬਰ ਨੂੰ ਸ਼ਿਵੱਪਾ ਨੇ ਸ਼ਰਾਬ ਪੀਤੀ ਅਤੇ ਅਪਣੀ ਮਾਂ ਨੂੰ ਵੀ ਸ਼ਰਾਬ ਪਿਆਈ। ਇਸ ਤੋਂ ਬਾਅਦ ਉਸ ਨੇ ਅਪਣੀ ਮਾਂ ਨੂੰ ਇਕ ਰਿਸ਼ਤੇਦਾਰ ਕੋਲ ਲਿਜਾਣ ਦਾ ਬਹਾਨਾ ਬਣਾਇਆ। ਪੁਲਿਸ ਅਨੁਸਾਰ ਰਸਤੇ ਵਿਚ ਸ਼ਿਵੱਪਾ ਨੇ ਅਪਣੀ ਮਾਂ ਨਾਲ ਜਬਰ ਜਨਾਹ ਕੀਤਾ ਅਤੇ ਇਸ ਤੋਂ ਬਾਅਦ ਉਸ ਦਾ ਕਤਲ ਕਰ ਦਿਤਾ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement