6 ਸਾਲਾ ਭੈਣ ਨਾਲ ਜਬਰ ਜਨਾਹ
Published : Nov 17, 2020, 1:10 am IST
Updated : Nov 17, 2020, 1:10 am IST
SHARE ARTICLE
image
image

6 ਸਾਲਾ ਭੈਣ ਨਾਲ ਜਬਰ ਜਨਾਹ

ਮੋਤਿਹਾਰੀ, 16 ਨਵੰਬਰ: ਬਿਹਾਰ ਦੇ ਪੂਰਬੀ ਚੰਪਾਰਨ 'ਚ ਦਿਲ ਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੀਵਾਲੀ ਦੀ ਰਾਤ ਘਰ ਦੇ ਦਰਵਾਜ਼ੇ 'ਤੇ ਪਟਾਕੇ ਚਲਾ ਰਹੀ 6 ਸਾਲਾ ਮਾਸੂਮ ਨਾਲ ਉਸ ਦੇ ਚਚੇਰੇ ਭਰਾ ਨੇ ਜਬਰੀ ਚੁੱਕ ਕੇ ਪਹਿਲਾਂ ਜਬਰ ਜਨਾਹ ਕੀਤਾ ਅਤੇ ਮੁੜ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਸਰੀਰ ਦੇ ਕਈ ਟੁਕੜੇ ਕਰ ਦਿਤੇ।
ਰੂਹ ਨੂੰ ਕੰਬਾ ਦੇਣ ਵਾਲੀ ਇਹ ਘਟਨਾ ਪੀਪਰਾ ਥਾਣਾ ਦੇ ਭੇਰਖੀਆ ਪੰਚਾਇਤ ਦੇ ਅਮਵਾ ਪਿੰਡ ਦੀ ਹੈ। ਘਟਨਾ ਤੋਂ ਬਾਅਦ ਭਾਲ ਕਰਦੇ ਹੋਏ ਪਰਵਾਰ ਅਤੇ ਪਿੰਡ ਵਾਲਿਆਂ ਨੇ ਮਾਸੂਮ ਦੇ ਹੱਥ ਨਦੀ ਦੇ ਕਿਨਾਰੇ ਬਰਾਮਦ ਕੀਤੇ। ਪੀਪਰਾ ਥਾਣਾ ਪੁਲਿਸ ਦੇ ਸਹਿਯੋਗ ਨਾਲ ਮਾਸੂਮ ਦੇ ਸਰੀਰ ਦੇ ਹਿੱਸੇ ਖੇਤਾਂ 'ਚ ਬਰਾਮਦ ਕੀਤੇ। ਦੋਸ਼ੀ ਨੌਜਵਾਨ ਨੇ ਮਾਸੂਮ ਦੇ ਸਰੀਰ ਨੂੰ ਛੇ ਟੁਕੜਿਆਂ 'ਚ ਕੱਟ ਦਿਤਾ ਸੀ। 2 ਹੱਥ, 2 ਪੈਰ ਅਤੇ ਸਰੀਰ ਤੋਂ ਸਿਰ ਨੂੰ ਵੱਖ-ਵੱਖ ਕੱਟ ਕੇ ਖੇਤਾਂ ਅਤੇ ਨਦੀ ਦੇ ਪਾਣੀ 'ਚ ਸੁੱਟ ਦਿਤਾ ਸੀ।
ਜਾਣਕਾਰੀ ਅਨੁਸਾਰ ਅਮਵਾ ਪਿੰਡ ਵਾਸੀ ਬੰਗਾਲੀ ਸਹਿਨੀ ਦਾ ਭਤੀਜਾ ਨਸ਼ੇ ਦੀ ਹਾਲਤ 'ਚ ਸਾਈਕਲ ਮੰਗਣ ਪਹੁੰਚਿਆ ਸੀ। ਨਸ਼ੇ 'ਚ ਹੋਣ ਕਾਰਨ ਉਸ ਨੂੰ ਸਾਈਕਲ ਨਹੀਂ ਦਿਤੀ। ਇਸ ਵਿਚ ਨਸ਼ੇ ਦੀ ਹਾਲਤ 'ਚ ਦੋਸ਼ੀ ਨੇ ਘਰ ਦੇ ਬਾਹਰ ਪਟਾਕੇ ਚਲਾ ਰਹੀ 6 ਸਾਲਾ ਮੁਸਕਾਨ ਨੂੰ ਫੜ ਲਿਆ ਅਤੇ ਖੇਤ ਵਲ ਲੈ ਗਿਆ। ਉਥੇ ਉਸ ਨੇ ਮੁਸਕਾਨ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਟੁਕੜਿਆਂ 'ਚ ਕੱਟ ਦਿਤਾ। ਬਹੁਤ ਦੇਰ ਲੱਭਣ ਤੋਂ ਬਾਅਦ ਮੁਸਕਾਨ ਦੇ ਸਰੀਰ ਦੇ ਅੰਗਾਂ ਨੂੰ ਪਿੰਡ ਵਾਸੀਆਂ ਨੇ ਪੁਲਿਸ ਦੇ ਸਹਿਯੋਗ ਨਾਲ ਬਰਾਮਦ ਕੀਤਾ ਹੈ।  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement