ਕੈਨੇਡਾ 'ਚ ਵਾਪਰਿਆ ਵੱਡਾ ਹਾਦਸਾ, ਦੋ ਪੰਜਾਬਣਾ ਦੀ ਮੌਤ,2 ਜ਼ਖ਼ਮੀ
Published : Oct 17, 2021, 3:00 pm IST
Updated : Oct 17, 2021, 3:00 pm IST
SHARE ARTICLE
Brampton accident
Brampton accident

ਕੁੜੀਆਂ ਇਸ ਕਾਰ ਰਾਹੀਂ ਆਟੋਮੋਬਾਇਲ ਸਪੇਅਰ ਪਾਰਟਸ ਫੈਕਟਰੀ ਵਿਚ ਕੰਮ 'ਤੇ ਜਾ ਰਹੀਆਂ ਸਨ ਕਿ ਇਹ ਹਾਦਸਾ ਵਾਪਰ ਗਿਆ। 

ਸ੍ਰੀ ਮੁਕਤਸਰ ਸਾਹਿਬ :  ਕੈਨੇਡਾ ਵਿਚ ਵਾਪਰੇ ਕਾਰ-ਰੇਲ ਹਾਦਸੇ ਦੌਰਾਨ ਇੱਕ ਪੰਜਾਬਣ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਸ਼ਨਪ੍ਰੀਤ ਕੌਰ ਅਤੇ ਉਸ ਦੀ ਚਚੇਰੀ ਭੈਣ ਪਾਲਮਪਰੀਤ ਕੌਰ ਪਿੰਡ ਰਾਣੀਵਾਲਾ ਦੀਆਂ ਸਨ।

Road AccidentRoad Accident

ਦੱਸਣਯੋਗ ਹੈ ਕਿ ਇਹ ਹਾਦਸਾ ਬਰੈਂਪਟਨ ਨੇੜੇ ਉਸ ਸਮੇਂ ਹੋਇਆ ਜਦੋਂ ਕਾਰ ਡਰਾਈਵਰ ਨੇ ਰੇਲਵੇ ਸਿਗਨਲ ਨਹੀਂ ਦੇਖਿਆ ਅਤੇ ਮਾਲ ਗੱਡੀ ਇਸ ਕਾਰ ਨਾਲ ਟਕਰਾਅ ਗਈ। ਮਾਲ ਗੱਡੀ ਇਸ ਕਾਰ ਨੂੰ ਕਰੀਬ ਇਕ ਕਿਲੋਮੀਟਰ ਤਕ ਧੂਹ ਕੇ ਲੈ ਗਈ।

ਪਾਲਮਪ੍ਰੀਤ ਕੌਰ ਦੇ ਪਿਤਾ ASI ਗੁਰਪ੍ਰਤਾਪ ਸਿੰਘ  ਨੇ ਦੱਸਿਆ ਕਿ ਇਸ ਹਾਦਸੇ ਵਿਚ ਮੇਰੀ ਭਤੀਜੀ ਜਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ ਜਦਕਿ ਮੇਰੀ ਧੀ ਪਾਲਮਪ੍ਰੀਤ ਕੌਰ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਹੈ।

deathdeath

ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੇਰੇ ਕੈਨੇਡਾ ਵਿਚ ਰਹਿ ਰਹੇ ਭਤੀਜੇ ਨੇ ਦੱਸਿਆ ਕਿ ਇਸ ਹਾਦਸੇ ਵਿਚ ਜਸ਼ਨਪ੍ਰੀਤ ਅਤੇ ਇਕ ਫਰੀਦਕੋਟ ਵਾਸੀ ਕੁੜੀ ਦੀ ਮੌਤ ਹੋ ਗਈ, ਜਦਕਿ ਮੇਰੀ ਧੀ ਸਮੇਤ ਦੋ ਜ਼ਖ਼ਮੀ ਹਨ। ਦੱਸ ਦਈਏ ਕਿ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਕਾਰ ਦਾ ਡਰਾਈਵਰ ਵੀ ਹਾਦਸੇ ਦੌਰਾਨ ਜ਼ਖ਼ਮੀ ਹੋ ਗਿਆ ਹੈ।  ਇਹ ਕੁੜੀਆਂ ਇਸ ਕਾਰ ਰਾਹੀਂ ਆਟੋਮੋਬਾਇਲ ਸਪੇਅਰ ਪਾਰਟਸ ਫੈਕਟਰੀ ਵਿਚ ਕੰਮ 'ਤੇ ਜਾ ਰਹੀਆਂ ਸਨ ਕਿ ਇਹ ਹਾਦਸਾ ਵਾਪਰ ਗਿਆ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement