ਦੁਕਾਨ ਵਿਚ ਵੜ ਕੇ ਦੋ ਭਰਾਵਾਂ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਤਹਿਤ ਕੇਸ ਦਰਜ਼
Published : Sep 17, 2022, 12:37 am IST
Updated : Sep 17, 2022, 12:37 am IST
SHARE ARTICLE
image
image

ਦੁਕਾਨ ਵਿਚ ਵੜ ਕੇ ਦੋ ਭਰਾਵਾਂ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਤਹਿਤ ਕੇਸ ਦਰਜ਼

ਮੁੱਲਾਂਪੁਰ ਦਾਖਾ, 16 ਸਤੰਬਰ (ਰਾਜ ਜੋਸ਼ੀ): ਥਾਣਾ ਦਾਖਾ ਦੀ ਪੁਲਿਸ ਨੇ ਦੁਕਾਨ ਅੰਦਰ ਦਾਖਲ ਹੋਕੇ ਦੋ ਭਰਾਵਾਂ 'ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਤਹਿਤ ਮੰਡੀ ਮੁੱਲਾਂਪੁਰ ਦੇ ਰਹਿਣ ਵਾਲੇ ਅਕਾਸ਼ਦੀਪ ਅਤੇ ਇਸਦੇ ਸਾਥੀਆਂ ਖਿਲਾਫ ਵੱਖ- ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਮਾਮਲੇ ਦੀ ਪੜਤਾਲ ਕਰ ਰਹੇ ਏ.ਐਸ.ਆਈ. ਹਮੀਰ ਸਿੰਘ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾ ਵਿੱਚ ਮਨੋਜ ਕੁਮਾਰ ਪੁੱਤਰ ਦਰਸ਼ਨ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਮੰਡੀ ਮੁੱਲਾਂਪੁਰ ਨੇ ਦਰਜ ਕਰਵਾਏ ਬਿਆਨਾ ਵਿੱਚ ਦੱਸਿਆ ਕਿ ਸਾਡੀ ਜਗਰਾਉਂ ਰੋਡ ਸਥਿਤ ਮਨਦੀਪ ਆਇਰਨ ਸਟੋਰ ਦੇ ਨਾਮ ਪਰ ਦੁਕਾਨ ਹੈ , 12 ਸਤੰਬਰ ਨੂੰ ਜਦੋਂ ਉਹ ਆਪਣੇ ਭਰਾ ਮਨਦੀਪ ਸਿੰਘ ਨਾਲ ਦੁਕਾਨ 'ਤੇ ਬੈਠਾ ਸੀ ਤਾਂ ਦੁਪਿਹਰ 1 ਵਜੇ ਦੇ ਕਰੀਬ ਅਕਾਸ਼ਦੀਪ ਉਰਫ ਵਿੱਕੀ ਪੁੱਤਰ ਵਿਨੋਦ ਕੁਮਾਰ ਵਾਸੀ ਸੂਆ ਰੋਡ ਮੰਡੀ ਮੁੱਲਾਪੁਰ ਆਪਣੇ 8-10 ਸਾਥੀਆਂ ਜਿਹਨਾਂ ਦੇ ਹੱਥਾ ਵਿੱਚ ਕਿ੍ਪਾਨਾ ਅਤੇ ਦਾਹ ਆਦਿ ਫੜੇ ਹੋਏ ਸਨ ਨੇ ਸਾਡੀ ਦੁਕਾਨ ਅੰਦਰ ਆਕੇ ਦੋਵੇਂ ਭਰਵਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ  | 
 ਮਨੋਜ ਕੁਮਾਰ ਨੇ ਦੱਸਿਆ ਕਿ 11 ਸਤੰਬਰ ਨੂੰ ਅਕਾਸ਼ਦੀਪ ਨੇ ਉਸਦੇ ਭਤੀਜੇ ਲਵਿਸ ਕੁਮਾਰ ਦੀ ਕੁੱਟਮਾਰ ਕੀਤੀ ਸੀ , ਜਿਸਦੇ ਚੱਲਦਿਆਂ  ਉਹਨਾਂ ਦੀ ਤਕਰਾਰਬਾਜੀ ਹੋਈ ਸੀ, ਜਿਸਕੇ ਕਰਕੇ ਅਕਾਸ਼ਦੀਪ ਨੇ ਆਪਣੇ ਸਾਥੀਆਂ ਨਾਲ ਮਿਲਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ  | 
 ਦਾਖਾ ਪੁਲਿਸ ਨੇ ਬਿਆਨਾ ਦੇ ਆਧਾਰ 'ਤੇ ਕੱਥਿਤ ਦੋਸ਼ੀ ਅਤੇ ਇਸਦੇ ਸਾਥੀਆਂ ਖਿਲਾਫ ਧਾਰਾ 452, 307,323,324,506,148 ਅਤੇ 149 ਆਈ.ਪੀ.ਸੀ.ਅਧੀਨ ਕੇਸ ਦਰਜ ਕਰਕੇ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ  |
Ldh_Raj •oshi_16_01

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement