ਕੋਰੋਨਾ ਮਾਮਲਿਆਂ 'ਚ ਆਈ ਕਮੀ ਪਰ ਸਿਹਤ ਮੰਤਰਾਲੇ ਨੂੰ  ਸਤਾ ਰਹੀ ਹੈ ਤਿਉਹਾਰਾਂ ਦੀ ਚਿੰਤਾ
Published : Sep 17, 2021, 6:43 am IST
Updated : Sep 17, 2021, 6:43 am IST
SHARE ARTICLE
IMAGE
IMAGE

ਕੋਰੋਨਾ ਮਾਮਲਿਆਂ 'ਚ ਆਈ ਕਮੀ ਪਰ ਸਿਹਤ ਮੰਤਰਾਲੇ ਨੂੰ  ਸਤਾ ਰਹੀ ਹੈ ਤਿਉਹਾਰਾਂ ਦੀ ਚਿੰਤਾ

ਨਵੀਂ ਦਿੱਲੀ, 16 ਸਤੰਬਰ : ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸੰਭਾਵਤ ਖਤਰੇ ਦੇ ਮੱਦੇਨਜ਼ਰ ਸਿਹਤ ਮੰਤਰਾਲੇ ਨੇ ਤਿਉਹਾਰਾਂ ਨੂੰ  ਲੈ ਕੇ ਚਿੰਤਾ ਜ਼ਾਹਰ ਕੀਤੀ ਹੈ | ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਵਿਚ ਰੋਜ਼ਾਨਾ ਦੇ ਕੋਰੋਨਾ ਮਾਮਲਿਆਂ ਵਿਚ ਕਮੀ ਆ ਰਹੀ ਹੈ ਪਰ ਇਸ ਦੇ ਨਾਲ ਹੀ ਤਿਉਹਾਰੀ ਸੀਜ਼ਨ ਤੋਂ ਬਾਅਦ ਮਾਮਲੇ ਵਧਣ ਦੀ ਚਿੰਤਾ ਸਤਾ ਰਹੀ ਹੈ |
ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੀਡੀਆ ਨੂੰ  ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਤਿੰਨ ਮਹੀਨਿਆਂ ਵਿਚ ਤਿਉਹਾਰ ਹਨ, ਇਸ ਲਈ ਹਰ ਹਾਲ ਵਿਚ ਸਾਰੇ ਮਾਸਕ ਪਹਿਨਣ ਅਤੇ ਭੀੜ ਤੋਂ ਬਚਣ | ਆਈਸੀਐਮਆਰ ਦੇ ਡੀਜੀ ਬਲਰਾਮ ਭਾਰਗਵ ਨੇ ਵੀ ਲੋਕਾਂ ਨੂੰ  ਸਮਝਾਉਂਦਿਆਂ ਕਿਹਾ ਕਿ ਟੀਕਾ ਜ਼ਰੂਰ ਲਗਾਉ ਅਤੇ ਲੋੜ ਪੈਣ 'ਤੇ ਹੀ ਯਾਤਰਾ ਕਰੋ | ਤਿਉਹਾਰ ਸਾਵਧਾਨੀ ਨਾਲ ਮਨਾਉ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੋ | ਉਨ੍ਹਾਂ ਦਸਿਆ ਕਿ ਕੇਰਲ ਵਿਚ ਇਸ ਸਮੇਂ ਕੋਰੋਨਾ ਦੇ 1 ਲੱਖ 99 ਹਜ਼ਾਰ ਐਕਟਿਵ ਮਾਮਲੇ ਹਨ ਜਦਕਿ 20 ਸੂਬਿਆਂ ਵਿਚ ਇਹ ਗਿਣਤੀ 10 ਹਜ਼ਾਰ ਤੋਂ ਵੀ ਘੱਟ ਹੈ | ਉਨ੍ਹਾਂ ਦਸਿਆ ਕਿ 11 ਹਫ਼ਤਿਆਂ ਤੋਂ ਹਫ਼ਤਾਵਾਰੀ ਪਾਜ਼ੇਟੀਵਿਟੀ ਰੇਟ 3 ਫ਼ੀ ਸਦੀ ਤੋਂ ਘੱਟ ਬਣੀ ਹੋਈ ਹੈ ਜੋ ਚੰਗਾ ਸੰਕੇਤ ਹੈ | 34 ਜ਼ਿਲਿ੍ਹਆਂ ਵਿਚ 10 ਫ਼ੀ ਸਦੀ ਤੋਂ ਜ਼ਿਆਦਾ ਪਾਜ਼ੇਟੀਵਿਟੀ ਜਦਕਿ 32 ਜ਼ਿਲਿ੍ਹਆਂ ਵਿਚ 5 ਤੋਂ 10 ਫ਼ੀ ਸਦੀ ਵਿਚਾਲੇ ਪਾਜ਼ੇਟੀਵਿਟੀ ਰੇਟ ਹੈ | 
ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਨੇ ਉੱਤਰ ਪੂਰਬੀ ਸੂਬੇ ਮਿਜ਼ੋਰਮ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਨੂੰ  ਲੈ ਕੇ ਚਿੰਤਾ ਜਤਾਈ 
ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਢਾਈ-ਤਿੰਨ ਮਹੀਨਿਆਂ ਵਿਚ ਸਾਵਧਾਨ ਰਹਿਣਾ ਹੋਵੇਗਾ |     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement