ਅਣਪਛਾਤੇ ਵਿਅਕਤੀਆਂ ਵਲੋਂ ਦਿਨ ਦਿਹਾੜੇ ਬੱਚਾ ਅਗਵਾ
Published : Sep 17, 2020, 11:23 pm IST
Updated : Sep 17, 2020, 11:23 pm IST
SHARE ARTICLE
image
image

ਪੁਲਿਸ ਨੇ ਤੁਰਤ ਕੀਤੀ ਇਲਾਕੇ ਦੀ ਨਾਕਾਬੰਦੀ, ਤਲਾਸ਼ ਜਾਰੀ

ਬਾਘਾ ਪੁਰਾਣਾ, 17 ਸਤੰਬਰ (ਸੰਦੀਪ ਬਾਘੇਵਾਲੀਆ, ਹਰਬੰਸ ਢਿੱਲੋਂ) : ਥਾਣਾ ਬਾਘਾ ਪੁਰਾਣਾ ਅਧੀਨ ਆਉਦੇ ਪਿੰਡ ਆਲਮ ਵਾਲਾ ਕਲਾਂ ਵਿਖੇ ਦਿਨ ਦਿਹਾੜੇ 10 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਗਿਆ। ਅੱਜ ਕਰੀਬ 12:30 ਵਜੇ ਗੁਰਮੀਤ ਸਿੰਘ ਔਲਖ ਜੋ ਕਿ ਅਲਮੀਨੀਅਮ ਦਾ ਕੰਮ ਕਰਦਾ ਹੈ। ਉਸ ਦੇ ਦੋਵੇ ਬੱਚੇ ਦੁਕਾਨ 'ਤੇ ਖੇਡ ਰਹੇ ਸਨ, ਜਦੋ ਕਿ ਗੁਰਮੀਤ ਸਿੰਘ ਕਿਸੇ ਜਗ੍ਹਾਂ 'ਤੇ ਕੰਮ ਕਰਨ ਬਾਹਰ ਗਿਆ ਹੋਇਆ ਸੀ ਅਤੇ ਦੁਕਾਨ ਉਪਰ ਇਕ ਹੀ ਮੁਲਾਜ਼ਮ ਮੌਜੂਦ ਸੀ। ਉਸ ਸਮੇ ਇਕ ਚਿੱਟੇ ਰੰਗ ਦੀ ਮਾਰੂਤੀ ਕਾਰ ਵਿਚ ਸਵਾਰ ਦੋ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਦੇ ਮੂੰਹ 'ਤੇ ਮਾਸਕ ਪਾਏ ਹੋਏ ਸਨ ਅਤੇ ਉਨ੍ਹਾਂ ਨੇ ਦੁਕਾਨ ਮੁਲਾਜ਼ਮ ਨੂੰ ਦੁਕਾਨਦਾਰ ਬਾਰੇ ਪੁਛਿਆ ਅਤੇ ਕਿਹਾ ਕਿ ਅਸੀਂ ਘਰ ਵਿਚ ਅਲਮੀਨੀਅਮ ਦਾ ਕੰਮ ਕਰਵਾਉਣਾ ਹੈ ਅਤੇ ਉਨ੍ਹਾਂ ਨੇ ਮੁਲਾਜ਼ਮ ਨੂੰ ਦੁਕਾਨ ਦੇ ਮਾਲਕ ਦਾ ਮੋਬਾਈਲ ਨੰਬਰ ਪੁੱਛਿਆ ਅਤੇ ਜਦੋਂ ਮੁਲਾਜ਼ਮ ਨੇ ਮੋਬਾਇਲ ਨੰਬਰ ਲਿਖਵਾਇਆ ਤਾਂ ਉਨ੍ਹਾਂ ਨੇ ਮੁਲਾਜ਼ਮ ਤੋ ਪੀਣ ਲਈ ਪਾਣੀ ਮੰਗਿਆ ਅਤੇ ਜਦੋਂ ਮੁਲਾਜ਼ਮ ਪਾਣੀ ਪਿਲਾ ਕੇ ਦੁਕਾਨ ਅੰਦਰ ਗਿਆ ਤਾਂ ਉਨ੍ਹਾਂ ਵਿਅਕਤੀਆਂ ਨੇ ਗੁਰਮੀਤ ਸਿੰਘ ਔਲਖ ਦੇ 10 ਸਾਲਾ ਬੱਚੇ ਅਮਨਦੀਪ ਸਿੰਘ ਨੂੰ ਚੁੱਕ ਕੇ ਕਾਰ ਵਿਚ ਸੁਟ ਲਿਆ ਤੇ ਕਾਰ ਮੁਦਕੀ ਸਾਈਡ ਨੂੰ ਭਜਾ ਦਿਤੀ।

imageimage


 ਬੱਚੇ ਦੇ ਚੀਕਾਂ ਮਾਰਨ ਅਤੇ ਦੁਕਾਨ 'ਤੇ ਲੱਗੇ ਮੁਲਾਜ਼ਮ ਦੇ ਰੌਲਾ ਪਾਉਣ 'ਤੇ ਪਿੰਡ ਦੇ ਕੁਝ ਨੌਜਵਾਨਾ ਨੇ ਮੋਟਰਸਾਈਕਲਾਂ 'ਤੇ ਕਾਰ ਦਾ ਪਿੱਛਾ ਕੀਤਾ ਪਰ ਅਗਵਾਹਕਾਰ ਕਾਰ ਭਜਾ ਕੇ ਲਿਜਾਣ ਵਿਚ ਕਾਮਯਾਬ ਹੋ ਗਏ। ਇਸ ਸਬੰਧੀ ਬਾਘਾ ਪੁਰਾਣਾ ਪੁਲਿਸ ਨੂੰ ਸੂਚਿਤ ਕਰਨ 'ਤੇ ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ, ਡੀ.ਐਸ.ਪੀ ਜਸਬਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਹਰਮਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਇਲਾਕੇ ਦੀ ਨਾਕਾਬੰਦੀ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਅਤੇ ਪੁਲਿਸ ਵਲੋਂ ਸਾਰੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement