ਜੇਅਕਾਲੀਦਲਕਿਸਾਨੀਹਿਤਾਂ ਪ੍ਰਤੀਸੱਚਮੁਚਸੁਹਿਰਦ ਹੈਤਾਂਤੁਰਤਮੋਦੀਸਰਕਾਰਨਾਲੋਅਪਣਾਨਾਤਾਤੋੜੇ ਬਲਬੀਰ ਸਿੱਧੂ
Published : Sep 17, 2020, 3:30 am IST
Updated : Sep 17, 2020, 3:30 am IST
SHARE ARTICLE
image
image

ਜੇ ਅਕਾਲੀ ਦਲ ਕਿਸਾਨੀ ਹਿਤਾਂ ਪ੍ਰਤੀ ਸੱਚਮੁਚ ਸੁਹਿਰਦ ਹੈ ਤਾਂ ਤੁਰਤ ਮੋਦੀ ਸਰਕਾਰ ਨਾਲੋਂ ਅਪਣਾ ਨਾਤਾ ਤੋੜੇ : ਬਲਬੀਰ ਸਿੱਧੂ

ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਖੇਤੀ ਆਰਡੀਨੈਸਾਂ ਸਬੰਧੀ ਦੋਗਲੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ, ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇ ਉਹ ਕਿਸਾਨਾਂ ਅਤੇ ਪੰਜਾਬ ਦੇ ਹਿਤਾਂ ਪ੍ਰਤੀ ਸੱਚਮੁਚ ਸੁਹਿਰਦ ਹਨ ਤਾਂ ਉਹ ਕਿਸਾਨੀ ਨੂੰ ਤਬਾਹ ਕਰਨ ਦੇ ਰਾਹ ਪਈ ਹੋਈ ਕੇਂਦਰ ਦੀ ਮੋਦੀ ਸਰਕਾਰ ਨਾਲੋਂ ਤੁਰਤ ਅਪਣਾ ਨਾਤਾ ਤੋੜਣ। ਉਨ੍ਹਾਂ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲੋਂ ਅਪਣਾ ਗਠਜੋੜ ਤੋੜ ਕੇ ਕੇਂਦਰ ਸਰਕਾਰ ਵਿਚੋਂ ਬਾਹਰ ਨਹੀਂ ਆਉਂਦਾ ਤਾਂ ਉਹ ਇਹ ਕਿਸਾਨ ਮਾਰੂ ਕਾਨੂੰਨ ਬਣਾਉਣ ਦੀ ਅਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਸ. ਸਿੱਧੂ ਨੇ ਕਿਹਾ, ''ਸੁਖਬੀਰ ਬਾਦਲ ਵਲੋਂ ਕਲ ਲੋਕ ਸਭਾ ਵਿਚ ਜ਼ਰੂਰੀ ਵਸਤਾਂ ਸਬੰਧੀ ਬਿਲ ਦੇ ਵਿਰੋਧ ਵਿਚ ਦਿਤੇ ਗਏ ਢਾਈ ਮਿੰਟ ਦੇ ਭਾਸ਼ਣ ਦੇ ਉਦੋਂ ਤਕ ਕੋਈ ਮਾਇਨੇ ਨਹੀਂ ਹਨ ਜਦੋਂ ਤਕ ਸ਼੍ਰੋਮਣੀ ਅਕਾਲੀ ਦਲ ਮੋਦੀ ਸਰਕਾਰ ਵਿੱਚ ਭਾਈਵਾਲ ਬਣਿਆ ਹੋਇਆ ਹੈ। ਅਕਾਲੀ ਦਲ ਦੀ ਤ੍ਰਾਸਦੀ ਇਹ ਹੈ ਕਿ ਉਹ ਕਿਸਾਨਾਂ ਵਿੱਚ ਆਪਣੀ ਭੱਲ ਵੀ ਬਣਾਉਣੀ ਚਾਹੁੰਦਾ ਹੈ ਅਤੇ ਕੇਂਦਰ ਸਰਕਾਰ ਵਿਚ ਮਿਲੀ ਹੋਈ ਇਕ ਨਿਗੂਣੀ ਜਿਹੀ ਵਜ਼ੀਰੀ ਵੀ ਨਹੀਂ ਛੱਡਣਾ ਚਾਹੁੰਦਾ। ਪਰ ਉਸ ਦੀ ਇਹ ਦੋ ਬੇੜੀਆਂ ਵਿਚ ਸਵਾਰ ਹੋਣ ਦੀ ਗੁਮਰਾਹਕੁਨ ਨੀਤੀ ਕਤੱਈ ਕਾਮਯਾਬ ਨਹੀਂ ਹੋਣੀ ਕਿਉਂਕਿ ਜਨਤਾ ਸੱਭ ਕੁੱਝ ਜਾਣਦੀ ਹੈ।''
ਸਿਹਤ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਕਲ ਲੋਕ ਸਭਾ ਵਿਚ ਜ਼ਰੂਰੀ ਵਸਤਾਂ ਸਬੰਧੀ ਬਿਲ ਦੇ ਵਿਰੋਧ ਵਿਚ ਲਿਆ ਗਿਆ ਸਟੈਂਡ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਹੀ ਇਕ ਨਵਾਂ ਪੈਂਤੜਾ ਹੈ। ਅਕਾਲੀ ਦਲ ਨੇ ਇਹ ਪੈਂਤੜਾ ਭਾਰਤੀ ਜਨਤਾ ਪਾਰਟੀ ਨਾਲ ਪਰਦੇ ਪਿੱਛੇ ਹੋਏ ਸਮਝੌਤੇ ਪਿੱਛੋਂ ਹੀ ਲਿਆ ਗਿਆ ਹੈ ਜਿਸ ਤਹਿਤ ਅਕਾਲੀ ਦਲ ਸਿਰਫ਼ ਮੂੰਹ ਰੱਖਣ ਲਈ ਹੀ ਇਹਨਾਂ ਆਰਡੀਨੈਸਾਂ ਦਾ ਵਿਰੋਧ ਕਰੇਗਾ ਅਤੇ ਭਾਰਤੀ ਜਨਤਾ ਪਾਰਟੀ ਇਸ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement