ਕੋਰੋਨਾ ਨੇ ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੂੰ ਲਿਆ ਲਪੇਟੇ 'ਚ, ਟਵੀਟ ਕਰ ਕੇ ਦਿਤੀ ਜਾਣਕਾਰੀ
Published : Sep 17, 2020, 2:04 am IST
Updated : Sep 17, 2020, 2:04 am IST
SHARE ARTICLE
image
image

ਕੋਰੋਨਾ ਨੇ ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੂੰ ਲਿਆ ਲਪੇਟੇ 'ਚ, ਟਵੀਟ ਕਰ ਕੇ ਦਿਤੀ ਜਾਣਕਾਰੀ

ਨਵੀਂ ਦਿੱਲੀ, 16 ਸਤੰਬਰ : ਦਿੱਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਆਦੇਸ਼ ਗੁਪਤਾ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਗੁਪਤਾ ਨੇ ਬੁਧਵਾਰ ਨੂੰ ਖ਼ੁਦ ਇਸ ਦੀ ਜਾਣਕਾਰੀ ਦਿਤੀ। ਉਨ੍ਹਾਂ ਅੱਜ ਯਾਨੀ ਬੁਧਵਾਰ ਨੂੰ ਟਵੀਟ ਕੀਤਾ,''ਪਿਛਲੇ ਹਫ਼ਤੇ ਹਲਕਾ ਬੁਖ਼ਾਰ ਹੋਣ ਤੋਂ ਬਾਅਦ ਮੈਂ ਕੋਵਿਡ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਸੀ, ਲਗਾਤਾਰ ਅਸਵਸਥ ਮਹਿਸੂਸ ਕਰਨ ਕਾਰਨ ਮੈਂ ਮੁੜ ਕੋਰੋਨਾ ਦਾ ਟੈਸਟ ਕਰਵਾਇਆ, ਜੋ ਪਾਜ਼ੇਟਿਵ ਆਇਆ ਹੈ। ਉਂਝ ਤਾਂ ਮੈਂ ਪਿਛਲੇ ਇਕ ਹਫ਼ਤੇ ਤੋਂ ਕੁਆਰੰਟੀਨ ਹਾਂ, ਫ਼ਿਰ ਵੀ ਕੋਈ ਮੇਰੇ ਸੰਪਰਕ 'ਚ ਆਇਆ ਹੋਵੇ ਤਾਂ ਉਹ ਆਪਣੀ ਜਾਂਚ ਕਰਵਾ ਲਵੇ।ਜਾਣਕਾਰੀ ਅਨੁਸਾਰ ਆਦੇਸ਼ ਗੁਪਤਾ ਦੇ ਨਾਲ-ਨਾਲ ਭਾਜਪਾ ਦੇ ਪ੍ਰਦੇਸ਼ ਦਫ਼ਤਰ 'ਚ ਕੰਮ ਕਰ ਰਹੇ ਕਈ ਹੋਰ ਲੋਕਾਂ 'ਚ ਵੀ ਵਾਇਰਸ ਦਾ ਇਨਫ਼ੈਕਸ਼ਨ ਪਾਇਆ ਗਿਆ ਹੈ। ਭਾਜਪਾ ਦਫ਼ਤਰ 'ਚ ਕੰਮ ਕਰਨ ਵਾਲੇ ਕਰੀਬ ਦਰਜਨ ਭਰ ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਦਫ਼ਤਰ ਨੂੰ ਬੰਦ ਕਰ ਦਿਤਾ ਗਿਆ ਹੈ। ਦਸਿਆ ਗਿਆ ਹੈ ਕਿ ਭਾਜਪਾ ਦਫ਼ਤਰ ਦਾ ਸੈਨੀਟਾਈਜ਼ੇਸ਼ਨ ਕੀਤਾ ਜਾਵੇਗਾ। ਭਾਜਪਾ ਦੀ ਦਿੱਲੀ ਇਕਾਈ ਦੇ ਮੀਡੀਆ ਸੈਲ ਮੁਖੀ ਨੇ ਦਸਿਆ ਕਿ ਪੀੜਤ ਪਾਏ ਗਏ ਸਾਰੇ ਲੋਕਾਂ ਨੂੰ ਵੱਖ-ਵੱਖ ਕੋਵਿਡ ਸੈਂਟਰਾਂ 'ਚ ਭੇਜ ਦਿਤਾ ਗਿਆ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement