ਦਿੱਲੀ ਦੇ ਸਰਕਾਰੀ ਸਕੂਲਾਂ ਦੇ 510 ਵਿਦਿਆਰਥੀਆਂ ਨੇ ਕੀਤੀ ਜੇ.ਈ.ਈ. ਦੀ ਮੁੱਖ ਪ੍ਰੀਖਿਆ ਪਾਸ
Published : Sep 17, 2020, 3:23 am IST
Updated : Sep 17, 2020, 3:23 am IST
SHARE ARTICLE
image
image

ਦਿੱਲੀ ਦੇ ਸਰਕਾਰੀ ਸਕੂਲਾਂ ਦੇ 510 ਵਿਦਿਆਰਥੀਆਂ ਨੇ ਕੀਤੀ ਜੇ.ਈ.ਈ. ਦੀ ਮੁੱਖ ਪ੍ਰੀਖਿਆ ਪਾਸ

ਗੁਜਰਾਤ ਦੇ ਨਿਸਰਗ ਚੱਢਾ ਨੇ ਪਹਿਲਾ ਤੇ ਗੁਰਕੀਰਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ
 

ਨਵੀਂ ਦਿੱਲੀ, 16 ਸਤੰਬਰ : ਸਤੰਬਰ ਜੇਈਈ ਮੁੱਖ ਪ੍ਰੀਖਿਆ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਨਤੀਜਿਆਂ ਵਿਚ ਵਿਸ਼ੇਸ਼ ਗੱਲ ਇਹ ਹੈ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ 510 ਬੱਚੇ ਜੇਈਈ ਮੇਨ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ।  ਇਹ ਗਿਣਤੀ ਪਿਛਲੇ ਸਾਲ 473 ਅਤੇ ਪਿਛਲੇ ਸਾਲ 350 ਸੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜੋ ਕੋਰੋਨਾ ਕਾਰਨ ਇੰਕਾਂਤਵਾਸ 'ਚ ਹਨ, ਨੇ ਵਿਦਿਆਰਥੀਆਂ ਦੀ ਸਫ਼ਲਤਾ 'ਤੇ ਖ਼ੁਸ਼ੀ ਪ੍ਰਗਟਾਈ ਹੈ।
ਸਿਸੋਦੀਆ ਨੇ ਕਿਹਾ, ਮੈਂ ਖ਼ੁਸ਼ ਹਾਂ ਕਿ ਟੀਮ ਸਿਖਿਆ ਦੀ ਸਖ਼ਤ ਮਿਹਨਤ ਦਾ ਫੱਲ ਮਿਲ ਰਿਹਾ ਹੈ। ਇਨ੍ਹਾਂ ਬੱਚਿਆਂ ਵਿਚੋਂ ਕਈਆਂ ਦੇ ਮਾਪੇ ਸੁਰੱਖਿਆ ਗਾਰਡ, ਪ੍ਰੈਸਮੈਨ, ਰਿਕਸ਼ਾ ਅਤੇ ਘਰਾਂ ਦੇ ਰਖਿਅਕ ਆਦਿ ਹਨ। ਦੂਜੇ ਪਾਸੇ, ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਮਨੀਸ਼ ਸਿਸੋਦੀਆ ਨੂੰ ਸੁਨੇਹਾ ਭੇਜ ਸ਼ੁੱਭ ਕਾਮਨਾ ਦਿਤੀ। ਉਪ ਰਾਜਪਾਲ ਦੇ ਸੰਦੇਸ਼ ਦੇ ਜਵਾਬ ਵਿਚ, ਮਨੀਸ਼ ਸਿਸੋਦੀਆ ਨੇ ਉਪ ਰਾਜਪਾਲ ਦਾ ਧਨਵਾਦ ਕੀਤਾ। ਜੇਈਈ ਮੇਨ ਦੀ ਪ੍ਰੀਖਿਆ ਵਿਚ ਗੁਜਰਾਤ ਦੇ ਨਿਸਰਗ ਚੱਡਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਨੰਬਰ 'ਤੇ ਦਿੱਲੀ ਦਾ ਗੁਰਕੀਰਤ ਸਿੰਘ ਸੀ। ਹਰਿਆਣਾ ਦੇ ਦਿਵਯਾਂਸ਼ੂ ਅਗਰਵਾਲ ਤੀਜੇ ਨੰਬਰ 'ਤੇ ਆਪਣਾ ਸਥਾਨ ਸੁਰਖਿਅਤ ਕਰਨ ਵਿਚ ਸਫ਼ਲ ਰਹੇ।

imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement