ਫ਼ਲੈਟ ’ਚ ਲੱਗੀ ਅੱਗ, ਦੋ ਬੱਚੀਆਂ ਦੀ ਸੜ ਕੇ ਮੌਤ
Published : Aug 17, 2021, 12:44 am IST
Updated : Aug 17, 2021, 12:44 am IST
SHARE ARTICLE
image
image

ਫ਼ਲੈਟ ’ਚ ਲੱਗੀ ਅੱਗ, ਦੋ ਬੱਚੀਆਂ ਦੀ ਸੜ ਕੇ ਮੌਤ

ਨੋਇਡਾ, 16 ਅਗੱਸਤ : ਨੋਇਡਾ ਦੇ ਥਾਣਾ ਫੇਸ-3 ਖੇਤਰ ਦੇ ਗੜ੍ਹੀ ਚੌਖੰਡੀ ਪਿੰਡ ਵਿਚ ਬਣੀ ਇਕ ਘਰ ’ਚ ਅੱਜ ਤੜਕੇ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿਚ ਦੋ ਬੱਚੀਆਂ ਦੀ ਮੌਤ ਹੋ ਗਈ, ਜਦਕਿ ਘਰ ਵਿਚ ਮੌਜੂਦ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਵਧੀਕ ਪੁਲਿਸ ਡਿਪਟੀ ਕਮਿਸ਼ਨਰ ਅੰਕੁਰ ਅਗਰਵਾਲ ਨੇ ਮੌਕੇ ’ਤੇ ਪਹੁੰਚ ਕੇ ਫ਼ਾਇਰ ਵਿਭਾਗ ਅਤੇ ਥਾਣਾ ਫੇਸ-3 ਪੁਲਿਸ ਨੇ ਲੋਕਾਂ ਨੂੰ ਬਾਹਰ ਕਢਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਗਰਵਾਲ ਨੇ ਦਸਿਆ ਕਿ ਥਾਣਾ ਫੇਸ-3 ਖੇਤਰ ਗੜ੍ਹੀ ਚੌਖੰਡੀ ਪਿੰਡ ਅਧੀਨ ‘ਅਜਨਾਰਾ ਹੋਮ ਸੁਸਾਇਟੀ’ ਦੇ ਪਿੱਛੇ ਇਕ ਪ੍ਰਾਈਵੇਟ ਬਿਲਡਰ ਵਲੋਂ ਪਿੰਡ ਦੀ ਜ਼ਮੀਨ ’ਤੇ ਬਣਾਈ ਗਈ 5 ਮੰਜ਼ਲਾ ਸੁਸਾਇਟੀ ’ਚ ਰਹਿਣ ਵਾਲੇ ਦਿਨੇਸ਼ ਸੋਲੰਕੀ ਪੁੱਤਰ ਨਰਸਿੰਘ ਸੋਲੰਕੀ ਦੇ ਮਕਾਨ ’ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਅੱਗ ਵਿਚ ਦਿਨੇਸ਼ ਸੋਲੰਕੀ ਦੀਆਂ ਦੋ ਧੀਆਂ ਕ੍ਰਤਿਕਾ (9) ਅਤੇ ਰੁਦਾਕਸ਼ੀ (12), ਦਿਨੇਸ਼ ਸੋਲੰਕੀ, ਉਨ੍ਹਾਂ ਦੀ ਪਤਨੀ ਮਮਤਾ ਅਤੇ 4 ਸਾਲਾ ਬੇਟਾ ਸ਼ਿਵਾਯ ਗੰਭੀਰ ਰੂਪ ਨਾਲ ਝੁਲਸ ਗਏ। ਉਨ੍ਹਾਂ ਦਸਿਆ ਕਿ ਮੌਕੇ ’ਤੇ ਪਹੁੰਚੀ ਫ਼ਾਇਰ ਬਿ੍ਰਗੇਡ ਦੀਆਂ 4 ਗੱਡੀਆਂ ਨੇ ਅੱਗ ਬੁਝਾਈ। ਘਰ ਵਿਚ ਫਸੇ ਲੋਕਾਂ ਨੂੰ ਕੱਢ ਕੇ ਨੋਇਡਾ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਹਾਂ ਮਾਸੂਮ ਬੱਚੀਆਂ ਨੂੰ ਮਿ੍ਰਤ ਐਲਾਨ ਦਿਤਾ। ਦਿਨੇਸ਼ ਸੋਲੰਕੀ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਅੱਗ ਵਿਚ ਫਲੈਟ ’ਚ ਰਖਿਆ ਸਾਰਾ ਸਮਾਨ ਸੜ ਗਿਆ। (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement