ਤਰਸਯੋਗ ਹਾਲਤ 'ਚ ਜ਼ਿੰਦਗੀ ਬਸਰ ਕਰ ਰਹੀ ਹੈ ਨਵਾਬ ਸ਼ੇਰਮੁਹੰਮਦ ਖ਼ਾਨ ਦੀਕੁਲ ਦੇ ਆਖ਼ਰੀ ਨਵਾਬ ਦੀਬੇਗ਼ਮ
Published : Jul 17, 2021, 12:34 am IST
Updated : Jul 17, 2021, 12:34 am IST
SHARE ARTICLE
image
image

ਤਰਸਯੋਗ ਹਾਲਤ 'ਚ ਜ਼ਿੰਦਗੀ ਬਸਰ ਕਰ ਰਹੀ ਹੈ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਕੁਲ ਦੇ ਆਖ਼ਰੀ ਨਵਾਬ ਦੀ ਬੇਗ਼ਮ


ਗੁਰੂ ਸਾਹਿਬ ਦੀ ਭੇਂਟ ਕੀਤੀ ਤਲਵਾਰ ਨੂੰ  ਇੰਨਾ ਪਿਆਰ ਕਰਦੀ ਹਾਂ ਜਿੰਨਾ ਕੋਈ ਸਿੱਖ ਵੀ ਨਹੀਂ ਕਰ ਸਕਦਾ : ਬੇਗ਼ਮ ਮੁਨੱਵਰ ਉਨ ਨਿਸ਼ਾ

ਮਲੇਰਕੋਟਲਾ, 16 ਜੁਲਾਈ (ਇਸਮਾਈਲ ਏਸ਼ੀਆ) : ਭਾਵੇਂ ਕਿ ਮਲੇਰਕੋਟਲਾ ਨੂੰ  ਜ਼ਿਲ੍ਹਾ ਬਣਾਏ ਜਾਣ ਸਮੇਂ ਅਪਣੇ ਆਨਲਾਈਨ ਸੰਬੋਧਨ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਬ ਮਲੇਰਕੋਟਲਾ ਨਾਲ ਅਪਣੇ ਰਿਸ਼ਤਿਆਂ ਦਾ ਜ਼ਿਕਰ ਆਨਲਾਈਨ ਸਮਾਗਮ ਦੌਰਾਨ ਬਾਖੂਬੀ ਕੀਤਾ ਸੀ ਪਰ ਇਸੇ ਨਵਾਬੀ ਖ਼ਾਨਦਾਨ ਦਾ ਆਖਰੀ ਚਿਰਾਗ ਬੇਗ਼ਮ ਮੁਨਵਰ ਉਨ ਨਿਸ਼ਾ ਅਪਣੇ ਆਖ਼ਰੀ ਬੁਢਾਪੇ ਨੂੰ  ਕਿਸ ਤਰ੍ਹਾਂ ਪੂਰਾ ਕਰ ਰਹੀ ਹੈ ਉਹ ਬਹੁਤ ਤਰਸਯੋਗ ਹੈ | 
ਹਾਅ ਦਾ ਨਾਹਰਾ ਮਾਰਨ ਵਾਲੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਦੀ ਕੁਲ 'ਚੋਂ ਆਖ਼ਰੀ ਨਵਾਬ ਇਫ਼ਤਖ਼ਾਰ ਅਲੀ ਖ਼ਾਂ ਦੀ ਬੇਗ਼ਮ ਮੁਨੱਵਰ ਉਨ ਨਿਸ਼ਾ ਨੇ ਇਕ ਨਿਜੀ ਚੈਨਲ ਨੂੰ  ਇੰਟਰਵਿਊ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੱਛੇ ਦੁਸ਼ਮਣ ਪਏ ਹੋਏ ਹਨ | ਹਾਲਾਂਕਿ ਉਨ੍ਹਾਂ ਦੇ ਸ਼ਬਦਾਂ ਨੂੰ  ਵਿਚ-ਵਿਚਾਲੇ ਹੀ ਕੱਟ ਕਰ ਕੇ ਵੀਡੀਉ ਵਿਚ ਆਵਾਜ਼ ਓਵਰ ਚਲਾ ਦਿਤੀ ਗਈ ਪਰ ਬੇਗ਼ਮ ਸਾਹਿਬਾ ਦਾ ਇਹ ਕਹਿਣਾ ਕਿ ਉਨ੍ਹਾਂ ਪਿੱਛੇ ਦੁਸ਼ਮਣ ਪਏ ਹੋਏ ਹਨ ਅਪਣੇ ਆਪ ਵਿਚ ਇਕ ਗੰਭੀਰ ਮਸਲਾ ਹੈ ਜਿਸ ਵਲ ਸ਼ਾਇਦ ਅਜੇ ਤਕ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ 'ਚੋਂ ਕਿਸੇ ਦਾ ਧਿਆਨ ਨਹੀਂ ਗਿਆ | 
ਦਸਣਾ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੁਆਰਾ ਨਬਾਵੀ ਖਾਨਦਾਨ ਨੂੰ  ਭੇਂਟ ਕੀਤੀ ਹੋਈ ਤਲਵਾਰ ਇਸ ਸਮੇਂ ਵੀ ਬੇਗਮ ਸਾਹਿਬਾ ਕੋਲ ਮੌਜੂਦ ਹੈ | ਸੋਨੇ-ਚਾਂਦੀ ਅਤੇ ਨੀਲਮ-ਹੀਰਿਆਂ ਨਾਲ ਜੜੀ ਇਹ ਇਤਿਹਾਸਕ ਤਲਵਾਰ ਅਪਣੇ ਆਪ ਵਿਚ ਇਕ ਅਨਮੋਲ ਖ਼ਜ਼ਾਨੇ ਤੋਂ ਘੱਟ ਨਹੀਂ ਹੈ ਜਿਸ ਬਾਰੇ ਬੇਗ਼ਮ ਸਾਹਿਬਾ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਦੀ ਭੇਂਟ ਕੀਤੀ ਇਸ ਤਲਵਾਰ ਨੂੰ  ਇੰਨਾ ਪਿਆਰ ਕਰਦੀ ਹਾਂ ਜਿੰਨਾ ਕੋਈ ਸਿੱਖ ਵੀ ਨਹੀਂ ਕਰ ਸਕਦਾ | ਜ਼ਿਕਰਯੋਗ ਹੈ ਕਿ ਮਲੇਰਕੋਟਲਾ ਦਾ ਰਾਣੀ ਮਹਿਲ ਇਸ ਵਕਤ ਬਿਲਕੁਲ ਖਸਤਾ ਹਾਲਤ ਵਿਚ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਰਖਿਆ ਬੇਸ਼ਕੀਮਤੀ ਫ਼ਰਨੀਚਰ, ਪੇਂਟਿੰਗਾਂ, ਝੂਮਰ ਅਤੇ ਹੋਰ ਨਾਯਾਬ ਸਾਮਾਨ ਵੀ ਹੋਲੀ-ਹੋਲੀ ਗ਼ਾਇਬ ਹੁੰਦਾ ਜਾ ਰਿਹਾ ਹੈ | ਇਥੇ ਇਹ ਵੀ ਵਰਨਣਯੋਗ ਹੈ ਕਿ ਜ਼ਿਲ੍ਹਾ ਬਣਨ ਸਮੇਂ ਅਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਸਹਿਬ ਨੇ ਇਸ ਦੀ ਸਾਂਭ-ਸੰਭਾਲ ਦਾ ਜ਼ਿੰਮਾ ਆਗਾ ਖਾਨ ਫ਼ਾਊਡੇਸ਼ਨ ਨੂੰ  ਦਿਤਾ ਸੀ | ਹੁਣ ਵੇਖਣਾ ਇਹ ਹੋਵੇਗਾ ਕਿ ਕੰਮ ਕਦੋਂ ਸ਼ੁਰੂ ਹੋਵੇਗਾ ਤਾਂ ਜੋ ਇਸ ਬੇਸ਼ਕੀਮਤੀ ਇਤਿਹਾਸ ਬਿਆਨ ਕਰਦੇ ਖੰਡਰਾਂ ਨੂੰ  ਯਾਦਗਾਰ ਦਾ ਸਥਾਨ ਬਣਾ ਸਕੇ ਜਿਸ ਕਾਰਨ ਇਹ ਇਤਿਹਾਸਕ ਜ਼ਿਲ੍ਹਾ ਅਪਣੇ ਅੰਦਰ ਸਮੋਈ ਬੈਠੇ ਇਤਿਹਾਸ ਨੂੰ  ਬਿਆਨ ਕਰ ਸਕੇ |

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement