ਹਰਮਨ ਅਤੇ ਮਨਦੀਪ ਨੂੰ ਮਿਲੀ ਰਾਹਤ, ਵਾਪਸ ਮਿਲ ਸਕਦਾ ਹੈ ਅਹੁਦਾ
Published : Jul 17, 2018, 5:25 pm IST
Updated : Jul 17, 2018, 5:25 pm IST
SHARE ARTICLE
harmanpret kaur
harmanpret kaur

ਪਿਛਲੇ ਕੁਝ ਸਮੇ ਨੀ ਵਿਵਾਦਾਂ ਦੇ ਘੇਰੇ `ਚ ਚਲ ਰਹੀ ਹਰਮਨਪ੍ਰੀਤ ਕੌਰ ਬੀ . ਏ . ਦੀ ਫਰਜੀ ਡਿਗਰੀ  ਪਾਏ ਜਾਣ  ਦੇ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ

ਪਿਛਲੇ ਕੁਝ ਸਮੇ ਨੀ ਵਿਵਾਦਾਂ ਦੇ ਘੇਰੇ `ਚ ਚਲ ਰਹੀ ਹਰਮਨਪ੍ਰੀਤ ਕੌਰ ਬੀ . ਏ . ਦੀ ਫਰਜੀ ਡਿਗਰੀ  ਪਾਏ ਜਾਣ  ਦੇ ਕਾਰਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰੀ ਹਰਮਨਪ੍ਰੀਤ ਕੌਰ ਅਤੇ ਅਥਲੈਟਿਕਸ  ਖਿਡਾਰੀ ਮਨਦੀਪ ਕੌਰ ਨੂੰ ਪੰਜਾਬ ਸਰਕਾਰ ਦੇ ਵਲੋ ਵੱਡੀ ਰਾਹਤ ਦਿੱਤੀ ਗਈ ਹੈ ।ਤੁਹਾਨੂੰ ਦਸ ਦੇਈਏ ਕੇ ਪੰਜਾਬ ਸਰਕਾਰ ਨੇ ਪੋਲਾ ਰੁਖ਼ ਅਪਣਾਉਂਦੇ ਹੋਏ ਦੋਨਾਂ ਖਿਡਾਰੀਆਂ  ਨੂੰ ਡੀ .ਐਸ .ਪੀ . ਬਣਾਈ ਰੱਖਣ ਦਾ ਮਨ ਬਣਾ ਲਿਆ ਹੈ।

harmanpreet kaurharmanpreet kaur

ਦੋਵੇਂ ਖਿਡਾਰਨਾਂ ਦੀ ਜਾਅਲੀ ਡਿਗਰੀ ਪਾਏ ਜਾਣ ਦੇ ਕਾਰਨ ਮਹਿਕਮੇ ਦੁਆਰਾ ਇਹਨਾਂ ਨੂੰ ਪਦ ਤੋਂ ਹਟਾ ਦਿਤਾ ਗਿਆ ਹੈ। ਇਸ ਮਾਮਲੇ ਸਬੰਧੀ ਮੁਖ ਮੰਤਰੀ ਦਫ਼ਤਰ ਦੇ ਆਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਖਿਡਾਰਨਾਂ ਨੂੰ ਸਨਮਾਨ ਦੇ ਤੌਰ ਉੱਤੇ ਡੀ.ਐਸ . ਪੀ . ਬਣਾਈ ਰੱਖਣ ਲਈ  3 ਸਾਲਾਂ ਵਿਚ ਡਿਗਰੀ ਦੀ ਪੜਾਈ ਪੂਰੀ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ ।ਡਿਗਰੀ ਹਾਸਲ ਕਰਨ  ਦੇ ਬਾਅਦ ਦੋਨਾਂ ਖਿਡਾਰੀ ਰੇਗੁਲਰ ਤੌਰ ਉੱਤੇ ਡੀ . ਐਸ . ਪੀ .  ਦੇ ਪਦ ਉਤੇ ਤਨਖਾਹ ਸਹਿਤ ਸਾਰੇ ਸੁਵਿਧਾਵਾਂ ਲੈਣ ਦੀ ਹੱਕਦਾਰ ਹੋ ਜਾਣਗੀਆਂ।

mandeep kaurmandeep kaur

ਦੱਸਣਯੋਗ ਹੈ ਕਿ ਅਰਜੁਨ ਅਵਾਰਡ ਜੇਤੂ ਪੰਜਾਬ ਦੀ ਕਰਿਕਟਰ ਹਰਮਨਪ੍ਰੀਤ ਕੌਰ ਦੀ ਬੀ .  ਏ .  ਦੀ ਡਿਗਰੀ ਦਾ ਰਿਕਾਰਡ ਨਾ ਮਿਲਣ ਉਤੇ ਪੰਜਾਬ ਸਰਕਾਰ ਨੇ ਉਸ ਨੂੰ ਡੀ . ਐਸ .ਪੀ . ਦੇ ਪਦ ਤੋਂ ਹਟਾ ਕੇ ਕਾਂਸਟੇਬਲ ਦਾ ਪਦ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਦੇ ਪਿਤਾ ਨੇ ਇਸ ਪੇਸ਼ਕਸ਼ ਨੂੰ ਇਸ ਲਈ ਠੁਕਰਾ ਦਿੱਤੀ ਕਿ ਇਸ ਡਿਗਰੀ  ਦੇ ਸਹਾਰੇ ਹਰਮਨਪ੍ਰੀਤ ਨੇ ਰੇਲਵੇ ਵਿੱਚ ਨੌਕਰੀ ਕੀਤੀ ਹੈ ਅਤੇ ਡੀ.ਐਸ . ਪੀ .  ਦਾ ਪਦ  ਪਾਉਣ ਲਈ ਉਸ ਨੇ ਇਹ ਨੌਕਰੀ ਛੱਡ ਦਿੱਤੀ ਸੀ । 

harmanharman

ਅਜਿਹੀ ਹੀ ਹਾਲਤ ਅੰਤਰਰਾਸ਼ਟਰੀ ਐਥਲੀਟ ਮਨਦੀਪ ਕੌਰ ਦੀ ਹੈ ।  ਉਸ ਨੂੰ ਵੀ ਸਰਕਾਰ ਨੇ ਇਹ ਕਹਿੰਦੇ ਹੋਏ ਡੀ .ਐਸ .ਪੀ ਦੇ ਪਦ ਤੋਂ ਹਟਾ ਦਿੱਤਾ ਸੀ ਕਿ ਉਹ ਗਰੈਜੁਏਟ ਨਹੀਂ ਹੈ।ਕਿਹਾ ਜਾ ਰਿਹਾ ਕੇ ਮਨਦੀਪ ਦੀ ਡਿਗਰੀ ਵੀ ਜਾਅਲੀ ਪੈ ਗਈ ਸੀ।  ਜਿਸ ਉਪਰੰਤ ਪੰਜਾਬ ਸਰਕਾਰ ਨੇ ਉਸ ਨੂੰ ਨੌਕਰੀ ਤੋਂ ਹਟਾ ਦਿਤਾ ਗਿਆ ਸੀ। ਜਿਕਰਯੋਗ ਹੈ ਕੇ ਇਹਨਾਂ ਦੋਵਾਂ ਖਿਡਾਰਨਾਂ ਨੂੰ ਡਿਗਰੀ ਪੂਰੀ ਕਰਨ ਦੀ ਛੋਟ ਦੇ ਦਿਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement