ਰਾਹਤ: ਕੋਰੋਨਾ ਦੇ 277 ਨਮੂਨਿਆਂ 'ਚੋਂ ਸਾਰਿਆਂ ਦੀ ਰਿਪੋਰਟ ਨੈਗੇਟਿਵ
Published : May 17, 2020, 7:59 am IST
Updated : May 17, 2020, 8:01 am IST
SHARE ARTICLE
File
File

ਹੁਣ ਤਕ 52 ਮਰੀਜ਼ ਹੋ ਚੁੱਕੇ ਹਨ ਡਿਸਚਾਰਜ, ਪੀ.ਜੀ.ਆਈ. ਤੋਂ ਇੱਕਠੇ 12 ਮਰੀਜ਼ ਠੀਕ ਹੋ ਕੇ ਘਰ ਪੁੱਜੇ

ਚੰਡੀਗੜ੍ਹ- ਸ਼ਹਿਰ ਲਈ ਵੱਡੀ ਰਾਹਤ ਦੀ ਖਬਰ ਆਈ ਹੈ। ਸ਼ਨਿਚਰਵਾਰ ਕੋਰੋਨਾ ਦੇ 277 ਨਮੂਨਿਆਂ ਵਿਚੋਂ ਕੋਈ ਵੀ ਪਾਜੇਟਿਵ ਰਿਪੋਰਟ ਨਹੀਂ ਆਈ ਹੈ। ਇਹ ਸਾਰੇ ਸੈਂਪਲਾਂ ਦੇ ਟੈਸਟ ਪੀਜੀਆਈ ਵਿਚ ਹੋਏ ਹਨ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿੰਦਾ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿਤੀ ਹੈ। ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਖੌਫ ਦੇ ਵਿਚ ਸ਼ਨਿਵਾਰ ਨੂੰ ਇਕ ਰਾਹਤ ਦੀ ਖਬਰ ਆਈ ਹੈ।

Corona VirusCorona Virus

ਪੀਜੀਆਈ ਤੋਂ ਇੱਕਠੇ 12 ਕੋਰੋਨਾ ਮਰੀਜ ਠੀਕ ਹੋਕੇ ਘਰ ਪੁੱਜ ਗਏ ਹਨ। ਇਨ੍ਹਾ ਵਿਚ ਬਾਪੂਧਾਮ ਦੇ 10 ਮਰੀਜ ਅਤੇ ਇਕ-ਇਕ ਮਰੀਜ ਸੈਕਟਰ-15 ਅਤੇ ਸੈਕਟਰ-30 ਤੋਂ ਹੈ। ਇਸਦੀ ਦੇ ਨਾਲ ਸ਼ਹਿਰ ਵਿਚ ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ 52 ਹੋ ਗਈ ਹੈ। ਉਥੇ ਹੀ ਦੂਜੇ ਪਾਸੇ ਲਗਾਤਾਰ ਦੂਜੇ ਦਿਨ ਸ਼ਹਿਰ ਵਿਚ ਇੱਕ ਵੀ ਕੋਰੋਨਾ ਪਾਜੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ।

corona viruscorona virus

ਸ਼ੁੱਕਰਵਾਰ ਨੂੰ ਵੀ ਕੋਈ ਵੀ ਪਾਜੇਟਿਵ ਕੇਸ ਨਹੀਂ ਆਉਣ ਨਾਲ ਸਿਹਤ ਵਿਭਾਗ ਅਤੇ ਸ਼ਹਿਰ ਦੇ ਲੋਕਾਂ ਨੇ ਰਾਹਤ ਦੀ ਸਾਂਹ ਲਈ।  ਇਸਤੋਂ ਪਹਿਲਾਂ ਵੀਰਵਾਰ ਨੂੰ ਵੀ ਸ਼ਹਿਰ ਵਿਚ ਕੋਈ ਕੋਰੋਨਾ ਪਾਜੇਟਿਵ ਕੇਸ ਸਾਹਮਣੇ ਨਹੀਂ ਆਇਆ ਸੀ। ਪਰ ਜੀਐਮਐਸਐਚ-16 ਹਸਪਤਾਲ ਵਿਚ ਬਾਪੂਧਾਮ ਦੇ 35 ਸਾਲ ਦੇ ਇਕ ਨੌਜਵਾਮ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ।

Corona VirusCorona Virus

ਇਸ ਵਿਅਕਤੀ ਦੀ ਸ਼ਨਿਚਰਵਾਰ ਨੂੰ ਰਿਪੋਰਟ ਨੈਗੇਟਿਵ ਆਈ ਹੈ। ਸ਼ਹਿਰ ਵਿਚ ਹਾਲੇ ਤਕ 191 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ।  ਜਦੋਂ ਕਿ ਸ਼ਹਿਰ ਵਿਚ ਹੁਣੇ ਤਕ 52 ਕੋਰੋਨਾ ਪਾਜੇਟਿਵ ਮਰੀਜ਼ ਨੂੰ ਠੀਕ ਹੋਣ ਦੇ ਬਾਅਦ ਡਿਸਚਾਰਜ ਕੀਤਾ ਗਿਆ। ਸ਼ਹਿਰ ਵਿਚ ਹਾਲੇ ਤੱਕ ਕੋਰੋਨਾ ਨਾਲ ਤਿੰਨ ਮੌਤ ਹੋ ਚੁੱਕੀ ਹਨ। ਵਿਸ਼ੇਸ਼ ਕੇਅਰ ਵਾਲੇ ਲੋਕਾਂ ਲਈ ਹੋਵੇਗੀ ਬਾਪੂਧਾਮ ਦੇ ਦੋਹਾਂ ਸਕੂਲਾਂ ਦੀਆਂ ਇਮਾਰਤਾਂ ਦੀ ਵਰਤੋਂ।

Corona VirusCorona Virus

 ਸੈਕਟਰ-26 ਬਾਪੂਧਾਮ ਕਾਲੋਨੀ ਕੋਰੋਨਾ ਦਾ ਗੜ੍ਹ ਬਣਾ ਹੋਇਆ ਹੈ। ਇਥੇ ਕੋਰੋਨਾ ਵਾਇਰਸ ਪੂਰੇ ਦੇ ਪੂਰੇ ਪਰਵਾਰ ਨੂੰ ਪਾਜੇਟਿਵ ਕਰ ਰਿਹਾ ਹੈ। ਇਸ ਨੂੰ ਵੇਖਦੇ ਹੋਏ ਹੁਣ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਬਾਪੂਧਾਮ ਕਾਲੋਨੀ ਦੇ ਦੋਹਾਂ ਸਕੂਲਾਂ ਦੀਆਂ ਇਮਾਰਤਾਂ ਦੀ ਵਰਤੋਂ ਕਰ ਕੇ ਇਨ੍ਹਾਂ ਲੋਕਾਂ ਨੂੰ ਮਦਦ ਦੇਣ ਲਈ ਕਿਹਾ ਹੈ। ਪ੍ਰਸ਼ਾਸਕ ਨੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਆਦੇਸ਼ ਦਿਤੇ ਕਿ ਇਨ੍ਹਾਂ ਸਕੂਲਾਂ ਦਾ ਇਸਤੇਮਾਲ ਉਨ੍ਹਾਂ ਲੋਕਾਂ ਨੂੰ ਰੱਖਣ ਵਿਚ ਕੀਤਾ ਜਾਵੇ ਜਿਨ੍ਹਾਂ ਨੂੰ ਸਪੇਸ਼ਲ ਕੇਅਰ ਦਿਤੀ ਜਾ ਸਕੇ।

Corona Virus Test Corona Virus Test

ਨਾਲ ਹੀ ਉਨ੍ਹਾ ਦੇ ਖਾਣ -ਪੀਣ ਦੀ ਵਿਵਸਥਾ ਵੀ ਕੀਤੀ ਜਾਵੇ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਘਰ ਛੋਟੇ ਹਨ , ਉਹ ਚਾਹੁਣ ਤਾਂ ਉਨ੍ਹਾਂ ਨੂੰ ਵੀ ਇਨ੍ਹਾ ਸਕੂਲਾਂ ਵਿਚ ਮੁਫ਼ਤ ਰੁਕਣ ਦੀ ਸਹੂਲਤ ਦਿਤੀ ਜਾਵੇ। ਪ੍ਰਸ਼ਾਸਕ ਨੇ ਪੀਜੀਆਈ ਦੇ ਮਾਹਰਾਂ ਦੀ ਟੀਮ ਦਾ ਬਾਪੂਧਾਮ ਕਾਲੋਨੀ ਦਾ ਦੌਰਾ ਕਰਨ 'ਤੇ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਗਰਾਊਂਡ ਲੈਵਲ ਦੀ ਰਿਪੋਰਟ ਤੁਰੰਤ ਸਬਮਿਟ ਕਰਾਉਣ। ਜਿਸ ਨਾਲ ਤੁਰੰਤ ਕਾਰਵਾਈ ਕੀਤੀ ਜਾ ਸਕੇ। ਪਿਛਲੇ ਤਿੰਨ ਦਿਨਾਂ ਤੋਂ ਚੰਡੀਗੜ ਵਿਚ ਕੋਈ ਨਵਾਂ ਪਾਜ਼ੇਟਿਵ ਕੇਸ ਨਹੀਂ ਆਉਣ ਨਾਲ ਪ੍ਰਸ਼ਾਸਕ ਨੇ ਖੁਸ਼ੀ ਸਾਫ਼ ਜ਼ਾਹਰ ਕਰਦੇ ਹੋਏ ਤਿੰਨੇ ਮੈਡੀਕਲ ਇੰਸਟੀਟਿਊਸ਼ਨ ਨੂੰ ਇਕ ਹੋਕੇ ਕੰਮ ਕਰਨ ਲਈ ਕਿਹਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement