ਵਿਦਿਆਰਥੀਆਂ ਕੋਲ ਕਿਤਾਬਾਂ ਨਹੀਂ, ਅਗਲੀਆਂ ਜਮਾਤਾਂ ਹੋਈਆਂ ਸ਼ੁਰੂ
Published : Apr 17, 2020, 10:42 am IST
Updated : Apr 17, 2020, 10:42 am IST
SHARE ARTICLE
File photo
File photo

ਕੋਰੋਨਾ ਵਾਇਰਸ ਕਾਰਨ ਸ਼ਹਿਰ ਵਿਚ ਕਰਫ਼ਿਊ ਜਾਰੀ ਹੈ ਜਿਸ ਦਾ ਸਭ ਤੋਂ ਵੱਡਾ ਨੁਕਸਾਨ ਬੱਚਿਆਂ ਨੂੰ ਹੋ ਰਿਹਾ ਹੈ। ਬੱਚੇ ਅਗਲੀ ਜਮਾਤ ਵਿਚ ਹੋ ਚੁੱਕੇ ਹਨ ਪਰ ਉਨ੍ਹਾਂ

ਚੰਡੀਗੜ੍ਹ, 16 ਅਪ੍ਰੈਲ (ਤਰੁਣ ਭਜਨੀ): ਕੋਰੋਨਾ ਵਾਇਰਸ ਕਾਰਨ ਸ਼ਹਿਰ ਵਿਚ ਕਰਫ਼ਿਊ ਜਾਰੀ ਹੈ ਜਿਸ ਦਾ ਸਭ ਤੋਂ ਵੱਡਾ ਨੁਕਸਾਨ ਬੱਚਿਆਂ ਨੂੰ ਹੋ ਰਿਹਾ ਹੈ। ਬੱਚੇ ਅਗਲੀ ਜਮਾਤ ਵਿਚ ਹੋ ਚੁੱਕੇ ਹਨ ਪਰ ਉਨ੍ਹਾਂ ਕੋਲ ਪੜ੍ਹਨ ਲਈ ਕਿਤਾਬਾਂ ਨਹੀ ਹਨ। ਹਾਲਾਂਕਿ ਨਿਜੀ ਸਕੂਲਾਂ ਨੇ ਅਪਣੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਸ਼ੁਰੂ ਕਰ ਦਿਤੀਆਂ ਹਨ ਪਰ ਉਸ ਦਾ ਵੀ ਕੋਈ ਬਹੁਤਾ ਫ਼ਾਇਦਾ ਵਿਦਿਆਥੀਆਂ ਨੂੰ ਨਹੀਂ ਹੋ ਰਿਹਾ ਹੈ। ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਹਾਲੇ ਤਕ ਇਹ ਫੈਸਲਾ ਨਹੀਂ ਕਰ ਸਕਿਆ ਹੈ ਕਿ ਮਾਪਿਆਂ ਨੂੰ ਕਿਤਾਬਾਂ ਕਿਵੇਂ ਮਿਲਣਗੀਆਂ।

ਇਕ ਹਫ਼ਤਾ ਪਹਿਲਾਂ ਇਹ ਫੈਸਲਾ ਹੋਇਆ ਸੀ ਕਿ ਕਿਤਾਬਾਂ ਦਿਤੀਆਂ ਜਾਣਗੀਆਂ ਪਰ ਉਸ ਦੀ ਰੂਪ-ਰੇਖਾ ਹਾਲੇ ਤਕ ਤਿਆਰ ਨਹੀਂ ਹੋ ਸਕੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਲਾਪਰਵਾਹੀ ਦਾ ਖਾਮਿਆਜ਼ਾ ਮਾਪੇ ਭੁਗਤ ਰਹੇ ਹਨ ਕਿਉਂਕਿ ਉਨ੍ਹਾਂ ਦੇ ਬੱਚਿਆਂ ਕੋਲ ਕਿਤਾਬਾਂ ਹੀ ਨਹੀਂ ਹਨ ਪਰ ਉਨ੍ਹਾਂ ਦੀ ਅਗਲੀ ਜਮਾਤ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ। ਕੁੱਝ ਦਿਨ ਪਹਿਲਾਂ ਸ਼ਹਿਰ ਵਿਚ ਕਿਹੜੇ ਬੁੱਕ ਸਟੋਰ ਕਿਤਾਬਾਂ ਦੀ ਵਿਕਰੀ ਕਰਨਗੇ,  ਉਸ ਦਾ ਜਿੰਮਾ ਯੂਟੀ ਸਿੱਖਿਆ ਵਿਭਾਗ ਅਤੇ ਆਬਕਾਰੀ ਅਤੇ ਕਰ ਵਿਭਾਗ ਦੋਹਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਸੀ।

ਤਿੰਨ ਦਿਨ ਪਹਿਲਾਂ ਆਬਕਾਰੀ ਅਤੇ ਕਰ ਵਿਭਾਗ ਨੇ ਸ਼ਹਿਰ ਦੇ 44 ਕਿਤਾਬਾਂ ਵੇਚਣ ਵਾਲਿਆਂ ਦੀ ਲਿਸਟ ਬਣਾਈ ਸੀ ਅਤੇ ਇਹ ਲਿਸਟ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿਤੀ। ਸੂਤਰਾਂ ਮੁਤਾਬਕ ਇਸ ਲਿਸਟ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ  ਦੇ ਉਚ ਅਧਿਕਾਰੀਆਂ ਨਾਲ ਚਰਚਾ ਕੀਤੀ ਸੀ ਪਰ ਇਹ ਫੈਸਲਾ ਹੋਇਆ ਕਿ ਕਿਤਾਬਾਂ ਜ਼ਰੂਰੀ ਸਮਾਨ ਵਿਚ ਨਹੀਂ ਆਉਂਦੀਆਂ ਹਨ, ਇਸ ਲਈ ਇਸ ਦੀ ਵਿਕਰੀ 'ਤੇ ਫਿਲਹਾਲ ਰੋਕ ਲਗਾ ਦਿਤੀ ਜਾਵੇ। 30 ਅਪ੍ਰੈਲ ਤਕ ਇਸ ਨੂੰ ਰੋਕਣ ਬਾਰੇ ਸਹਿਮਤੀ ਬਣੀ ਸੀ ਅਤੇ ਹਾਲੇ ਤਕ ਹੋਮ ਡਿਲਿਵਰੀ ਦੀ ਵੀ ਇਜਾਜ਼ਤ ਨਹੀਂ ਦਿਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement