ਰਮਾਇਣ ਸੀਰੀਅਲ ਦੇ ਪਾਤਰ ਸੁਗਰੀਵ ਦੇ ਸਸਕਾਰ ਤੋਂ ਬਾਅਦ ਅੰਤਮ ਰਸਮਾਂ ਲਾਕਡਾਊਨ ਕਾਰਨ ਰੁਕੀਆਂ
Published : Apr 17, 2020, 10:49 am IST
Updated : Apr 17, 2020, 10:49 am IST
SHARE ARTICLE
File photo
File photo

ਦੇਸ ਭਰ ਵਿਚ ਚੱਲ ਰਹੇ ਲਾਕਡਾਊਨ ਕਾਰਨ ਪ੍ਰਸਿੱਧ ਟੀ.ਵੀ. ਸੀਰੀਅਲ ਰਮਾਇਣ ਦੇ ਪਾਤਰ ਸੁਗਰੀਵ ਦਾ ਰੋਲ ਕਰਨ ਵਾਲੇ 88 ਸਾਲ ਦੇ ਕਲਾਕਾਰ ਸ਼ਿਆਮ ਸੁੰਦਰ

ਪੰਚਕੂਲਾ, 16 ਅਪ੍ਰੈਲ (ਪੀ. ਪੀ. ਵਰਮਾ): ਦੇਸ ਭਰ ਵਿਚ ਚੱਲ ਰਹੇ ਲਾਕਡਾਊਨ ਕਾਰਨ ਪ੍ਰਸਿੱਧ ਟੀ.ਵੀ. ਸੀਰੀਅਲ ਰਮਾਇਣ ਦੇ ਪਾਤਰ ਸੁਗਰੀਵ ਦਾ ਰੋਲ ਕਰਨ ਵਾਲੇ 88 ਸਾਲ ਦੇ ਕਲਾਕਾਰ ਸ਼ਿਆਮ ਸੁੰਦਰ ਕਲਾਨੀ ਦੀ ਮੌਤ ਤੋਂ ਬਾਅਦ ਦੀਆਂ ਅੰਤਮ ਰਸਮਾਂ ਅਧੂਰੀਆਂ ਰਹਿ ਗਈਆਂ। ਉਨ੍ਹਾਂ ਦੇ ਸਸਕਾਰ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ”ਨੂੰ ਹਰਿਦੁਆਰ ਜਾ ਕੇ ਗੰਗਾ 'ਚ ਪ੍ਰਵਾਹ ਨਹੀਂ ਕੀਤਾ ਜਾ ਸਕਿਆ।

File photoFile photo

ਉਨ੍ਹਾਂ ਦੀ ਪਤਨੀ ਪ੍ਰਿਯਾ ਘਨਸ਼ਾਮ ਕਲਾਨੀ ਅਤੇ ਬੇਟੀ ਜੈਯਾ ਮੰਦਨੀ ਨੇ ਦਸਿਆ ਕਿ ਉਨ੍ਹਾਂ ਦਾ ਸਸਕਾਰ 26 ਮਾਰਚ ਨੂੰ ਕਾਲਕਾ 'ਚ ਕਰ ਦਿਤਾ ਗਿਆ ਸੀ  ਪਰ ਲਾਕਡਾਊਨ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਸ਼ਮਸ਼ਾਨਘਾਟ ਵਿਚ ਹੀ ਰੱਖੀਆਂ ਹੋਈਆਂ ਹਨ। ਸ਼ਿਆਮ ਸੁੰਦਰ ਕਲਾਨੀ ਦੀ ਮੌਤ ਕੁਦਰਤੀ ਸੀ ਕਿਉਂਕਿ ਕੁਝ ਮੀਡੀਆ ਵਾਲਿਆਂ ਨੇ ਉਨ੍ਹਾਂ ਦੀ ਮੌਤ ਕੈਂਸਰ ਕਾਰਨ ਦੱਸੀ ਸੀ ਜੋ ਬਿਲਕੁਲ ਗ਼ਲਤ ਸੀ।

File photoFile photo

ਕਲਾਕਾਰ ਸ਼ਿਆਮ ਸੁੰਦਰ ਕਲਾਨੀ ਕਾਲਕਾ ਦੀ ਹਾਊਸਿੰਗ ਬੋਰਡ ਕਾਲੋਨੀ 'ਚ ਰਹਿ ਰਹੇ ਸਨ। ਉਨ੍ਹਾਂ ਰਮਾਇਣ ਵਿਚ ਨਾ ਸਿਰਫ ਸੁਗਰੀਵ ਦਾ ਰੋਲ ਕੀਤਾ ਸਗੋਂ ਬਾਲੀ ਦਾ ਕਿਰਦਾਰ ਵੀ ਨਿਭਾਇਆ ਸੀ। ਉਨ੍ਹਾਂ ਸੀਰੀਅਲ ਜੈ ਹਨੂੰਮਾਨ ਵਿਚ ਹਨੂੰਮਾਨ ਜੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਫ਼ਿਲਮ ਸ਼ੈਲਾ ਬਾਬੂ, ਹੀਰ ਰਾਂਝਾ ਅਤੇ ਤ੍ਰਿਮੂਰਤੀ ਵਿਚ ਵੀ ਰੋਲ ਅਦਾ ਕੀਤਾ ਸੀ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement