ਕੋਵਿਡ-19 ਸੰਕਟ ਦੇ ਮੱਦੇਨਜ਼ਰ ਨਵੇਂ ਕੈਦੀ ਸਿਰਫ਼ ਬਰਨਾਲਾ ਤੇ ਪੱਟੀ ਜੇਲ੍ਹ ਹੀ ਭੇਜੇ ਜਾਣਗੇ : ਰੰਧਾਵਾ
Published : Apr 17, 2020, 9:10 am IST
Updated : Apr 17, 2020, 9:10 am IST
SHARE ARTICLE
File photo
File photo

ਬਰਨਾਲਾ ਤੇ ਪੱਟੀ ਜੇਲ੍ਹ ਨੂੰ ਇਕਾਂਤਵਾਸ ਐਲਾਨਿਆ

ਚੰਡੀਗੜ੍ਹ, 16 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਕੋਵਿਡ-19 ਸੰਕਟ ਦੇ ਮੱਦੇਨਜ਼ਰ ਸੂਬੇ ਦੀਆਂ ਜੇਲ੍ਹਾਂ ਵਿਚ ਇਹਤਿਆਤ ਵਰਤਣ ਲਈ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਦਿਆਂ ਬਰਨਾਲਾ ਤੇ ਪੱਟੀ ਜੇਲ੍ਹਾਂ ਨੂੰ ਏਕਾਂਤਵਾਸ ਵਜੋਂ ਐਲਾਨ ਦਿੱਤਾ ਹੈ। ਇਹ ਖੁਲਾਸਾ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਸ. ਰੰਧਾਵਾ ਨੇ ਦਸਿਆ ਕਿ ਬਰਨਾਲਾ ਤੇ ਪੱਟੀ ਜੇਲ੍ਹਾਂ ਵਿੱਚ ਬੰਦ 412 ਕੈਦੀਆਂ ਨੂੰ ਸੂਬੇ ਦੀਆਂ ਹੋਰਨਾਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਹੈ। ਕੋਈ ਵੀ ਨਵਾਂ ਕੈਦੀ ਏਕਾਂਤਵਾਸ ਐਲਾਨੀਆਂ ਇਨ੍ਹਾਂ ਦੋਵਾਂ ਜੇਲ੍ਹਾਂ ਵਿੱਚ ਹੀ ਪੂਰੀ ਮੈਡੀਕਲ ਜਾਂਚ ਤੋਂ ਬਾਅਦ ਭੇਜਿਆ ਜਾਵੇਗਾ।

File photoFile photo

ਉਨ੍ਹਾਂ ਕਿਹਾ ਕਿ ਇਹ ਕਦਮ ਸੂਬੇ ਦੀਆਂ ਜੇਲ੍ਹਾਂ ਨੂੰ ਕੋਰੋਨਾਵਾਇਰਸ ਦੇ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਣ ਲਈ ਇਹਤਿਆਤ ਵਜੋਂ ਚੁੱਕਿਆ ਗਿਆ ਹੈ। ਜੇਲ੍ਹ ਮੰਤਰੀ ਸ. ਰੰਧਾਵਾ ਨੇ ਹੋਰ ਖੁਲਾਸਾ ਕਰਦਿਆਂ ਦਸਿਆ ਕਿ ਬਰਨਾਲਾ ਜੇਲ੍ਹ ਦੇ 100 ਕੈਦੀ ਨਵੀਂ ਜੇਲ੍ਹ ਨਾਭਾ ਤੇ 202 ਕੈਦੀ ਜ਼ਿਲਾ ਜੇਲ੍ਹ ਬਠਿੰਡਾ ਅਤੇ ਪੱਟੀ ਸਬ ਜੇਲ੍ਹ ਦੇ 110 ਕੈਦੀ ਜ਼ਿਲਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਤਬਦੀਲ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 412 ਕੈਦੀਆਂ ਨੂੰ ਚੈਕਅੱਪ ਕਰ ਕੇ ਤਬਦੀਲ ਕੀਤਾ ਗਿਆ। ਹੁਣ ਕੋਈ ਵੀ ਨਵਾਂ ਕੈਦੀ ਦੋਵੇਂ ਜੇਲ੍ਹਾਂ ਨੂੰ ਛੱਡ ਕੇ ਕਿਸੇ ਹੋਰ ਜੇਲ੍ਹ ਵਿੱਚ ਨਹੀਂ ਭੇਜਿਆ ਜਾਵੇਗਾ। ਏਕਾਂਤਵਾਸ ਐਲਾਨੀਆਂ ਬਰਨਾਲਾ ਤੇ ਪੱਟੀ ਜੇਲ੍ਹ ਵਿਚ ਆਉਣ ਵਾਲੇ ਨਵੇਂ ਕੈਦੀ ਨੂੰ ਕੋਵਿਡ-19 ਪ੍ਰੋਟੋਕਾਲ ਤੇ ਸਿਹਤ ਸਲਾਹਕਾਰੀਆਂ ਅਨੁਸਾਰ ਪੂਰੀ ਤਰ੍ਹਾਂ ਜਾਂਚ ਕਰ ਕੇ ਭੇਜਿਆ ਜਾਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement