ਸਮਾਜ ਸੇਵੀ ਦਾ ਨਜ਼ਦੀਕੀ ਵੀ ਕੋਰੋਨਾ ਪਾਜ਼ੇਟਿਵ ਨਿਕਲਿਆ
Published : Apr 17, 2020, 10:39 am IST
Updated : Apr 17, 2020, 10:39 am IST
SHARE ARTICLE
file photo
file photo

ਬੀਤੇ ਦਿਨ ਸਥਾਨਕ ਸਫਾਬਾਦੀ ਗੇਟ ਵਿੱਚ ਕੈਲਾਸ਼ ਨਗਰ ਦੇ 50 ਸਾਲਾ ਕੋਰੋਨਾ  ਪੌਜਟਿਵ ਦੇ ਪਰਿਵਾਰਕ ਮੈਂਬਰ ਪਤਨੀ ਅਤੇ ਦੋਨੋਂ ਬਾਲਗ ਬੱਚਿਆਂ ਦਾ ਵੀ ਕਰੋਨਾ

ਪਟਿਆਲਾ, 16 ਅਪ੍ਰੈਲ (ਤੇਜਿੰਦਰ ਫ਼ਤਿਹਪੁਰ): ਬੀਤੇ ਦਿਨ ਸਥਾਨਕ ਸਫਾਬਾਦੀ ਗੇਟ ਵਿੱਚ ਕੈਲਾਸ਼ ਨਗਰ ਦੇ 50 ਸਾਲਾ ਕੋਰੋਨਾ  ਪੌਜਟਿਵ ਦੇ ਪਰਿਵਾਰਕ ਮੈਂਬਰ ਪਤਨੀ ਅਤੇ ਦੋਨੋਂ ਬਾਲਗ ਬੱਚਿਆਂ ਦਾ ਵੀ ਕਰੋਨਾ ਪੌਜਟਿਵ ਆਇਆ ਸਨ। ਅੱਜ ਉਸ ਦਾ ਨਜ਼ਦੀਕੀ 50 ਸਾਲਾ ਵਿਅਕਤੀ ਜੋ ਕਿਤਾਬਾਂ ਵਾਲੇ ਬਾਜ਼ਾਰ ਦਾ ਵਸਨੀਕ ਸੀ , ਉਹ ਵੀ ਕਵਿਡ ਪਾਜ਼ਿਟਿਵ ਪਾਇਆ ਗਿਆ। ਜਿਸ ਉਪਰੰਤ ਉਸ ਦੇ 3 ਪਰਿਵਾਰਕ ਮੈਬਰਾਂ ਨੂੰ ਵੀ ਅਸੋਲ੍ਹੇਟ ਕਰ ਦਿੱਤਾ ਗਿਆ ਹੈ।

ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਇਲਾਕੇ ਵਿੱਚ ਕੰਟੇਨਮੈਂਟ ਪਲਾਨ ਲਾਗੂ ਕਰਵਾ ਕੇ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਜਿਸ ਤਹਿਤ ਏਰੀਏ ਵਿੱਚ ਕਿਸੇ ਵੀ ਵਿਅਕਤੀ ਦੇ ਦਾਖਲ ਹੋਣ ਜਾਂ ਏਰੀਏ ਵਿੱਚੋਂ ਬਾਹਰ ਜਾਣ ਤੇ ਪੂਰਨ ਰੂਪ ਵਿੱਚ ਰੋਕ ਲਾ ਦਿੱਤੀ ਗਈ ਹੇ। ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਏਰੀਏ ਦੇ ਸ਼ਿਵ ਮੰਦਰ ਵਿੱਚ ਡਾਕਟਰ ਸਮੇਤ ਪੈਰਾ ਮੈਡੀਕਲ ਸਟਾਫ ਦੀ ਡਿਊਟੀ ਲਗਾਈ ਗਈ ਹੈ ਜ਼ੋ ਕਿ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾ ਰਹੇ ਹਨ। ਇਸ ਤੋਂ ਇਲਾਵਾ ਪੌਜਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਫਰਾਂ ਵਿੱਚ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਵੀ ਕਰਵਾਈ ਗਈ।

ਡਾ. ਮਲਹੋਤਰਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸਮੂਹ ਪਟਿਆਲਾ ਸ਼ਹਿਰ ਨਿਵਾਸੀਆਂ ਦੀ ਸਕਰੀਨਿੰਗ ਲਈ ਸੀਨੀਅਰ ਮੈਡੀਕਲ ਅਫਸਰ ਮਾਡਲ ਟਾਊਨ ਅਤੇ ਤ੍ਰਿਪੜੀ ਦੀ ਅਗਵਾਈ ਹੇਠ  215 ਸਿਹਤ ਟੀਮਾਂ ਬਣਾਈਆਂ ਗਈਆਂ ਹਨ। ਜਿਸ ਵਿੱਚ ਮੈਡੀਕਲ, ਪੈਰਾ ਮੈਡੀਕਲ , ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀ ਸ਼ਮੂਲੀਅਤ ਕੀਤੀ ਗਈ ਹੈ। ਉਨ੍ਹਾ ਦੱਸਿਆ ਕਿ ਇਹ ਟੀਮਾਂ ਘਰ ਘਰ ਜਾ ਕੇ ਲੋਕਾ ਕੋਲੋ ਟਰੈਵਲ ਹਿਸਟਰੀ, ਵਿਦੇਸ਼ ਤੋਂ ਆਏ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਉਣ, ਖਾਂਸੀ, ਜੁਕਾਮ, ਬੁਖਾਰ, ਸਾਹ ਲੈਣ ਵਿੱਚ ਤਕਲੀਫ ਆਦਿ ਬਾਰੇ ਜਾਣਕਾਰੀ ਲਈ ਜਾ ਰਹੀ ਹੈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement