ਦੂਜੇ ਰਾਜਾਂ 'ਚ ਫਸੇ ਪੰਜਾਬੀਆਂ ਨੂੰ ਲਿਆਉਣ ਲਈ ਪ੍ਰਬੰਧ ਕਰਨ ਕੈਪਟਨ ਤੇ ਮੋਦੀ : ਭਗਵੰਤ ਮਾਨ
Published : Apr 17, 2020, 9:37 am IST
Updated : Apr 17, 2020, 9:37 am IST
SHARE ARTICLE
File photo
File photo

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ

ਚੰਡੀਗੜ੍ਹ, 16 ਅਪ੍ਰੈਲ (ਨੀਲ ਭਲਿੰਦਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਦੁਹਰਾਈ ਹੈ ਕਿ ਲੌਕਡਾਊਨ ਕਾਰਨ ਦੂਸਰੇ ਰਾਜਾਂ 'ਚ ਫਸੇ ਹਜ਼ਾਰਾਂ ਪੰਜਾਬੀਆਂ ਨੂੰ ਪੰਜਾਬ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ, ਕਿਉਂਕਿ ਲਗਾਤਾਰ ਲੌਕਡਾਊਨ ਨਾਲ ਦੂਜੇ ਰਾਜਾਂ 'ਚ ਪਨਾਹਗੀਰ ਬਣੇ ਪੰਜਾਬੀਆਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਲੈ ਕੇ ਹਰ ਰੋਜ਼ ਮੁਸ਼ਕਲਾਂ ਵੱਧ ਰਹੀਆਂ ਹਨ, ਉੱਥੇ ਉਨ੍ਹਾਂ ਪਰਿਵਾਰਾਂ ਦੀਆਂ ਪੱਕੀਆਂ ਫ਼ਸਲਾਂ ਰੁਲਨ ਲੱਗੀਆਂ ਹਨ।

'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਕਿਹਾ, ''ਮੈਨੂੰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਹਰ ਰੋਜ਼ ਸੈਂਕੜੇ ਫ਼ੋਨ ਅਤੇ ਸੰਦੇਸ਼ ਦੂਜੇ ਰਾਜਾਂ 'ਚ ਫਸੇ ਟਰੱਕ ਡਰਾਈਵਰਾਂ, ਕੰਬਾਈਨ ਚਾਲਕਾਂ ਅਤੇ ਮਾਲਕਾਂ, ਵਪਾਰੀਆਂ-ਕਾਰੋਬਾਰੀਆਂ ਰਿਸ਼ਤੇਦਾਰੀਆਂ ਅਤੇ ਧਾਰਮਿਕ ਸਥਾਨਾਂ 'ਤੇ ਗਏ ਪੰਜਾਬੀਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਦਦ ਲਈ ਕੀਤੇ ਜਾ ਰਹੇ ਹਨ।

ਕੋਈ ਫ਼ੋਨ ਤਾਂ ਐਨੇ ਭਾਵੁਕ ਅਤੇ ਦਰਦ ਭਰੇ ਅਲਫਾਜਾਂ ਵਾਲੇ ਹੁੰਦੇ ਹਨ ਕਿ ਸੁਣਨ ਵਾਲਾ ਵੀ ਭਾਵੁਕ ਹੋ ਜਾਂਦਾ ਹੈ। ਜੇ ਸਾਡੀ ਭਾਰਤ ਸਰਕਾਰ ਦੂਜੇ ਮੁਲਕਾਂ 'ਚ ਵਿਸ਼ੇਸ਼ ਹਵਾਈ ਜਹਾਜ਼ ਭੇਜ ਕੇ ਆਪਣੇ ਨਾਗਰਿਕ ਭਾਰਤ ਲਿਆ ਸਕਦੀ ਹੈ ਅਤੇ ਅਮਰੀਕਾ ਸਮੇਤ ਕਈ ਹੋਰ ਮੁਲਕ ਦੂਜੇ ਦੇਸ਼ਾਂ 'ਚ ਵਿਸ਼ੇਸ਼ ਹਵਾਈ ਜਹਾਜ਼ਾਂ ਰਾਹੀਂ ਆਪਣੇ ਨਾਗਰਿਕਾਂ ਨੂੰ ਕੱਢ ਸਕਦੇ ਹਨ ਤਾਂ ਅਸੀਂ ਆਪਣੇ ਹੀ ਮੁਲਕ 'ਚ ਅਜਿਹਾ ਕਿਉਂ ਨਹੀਂ ਕਰ ਸਕਦੇ?

File photoFile photo

ਭਗਵੰਤ ਮਾਨ ਨੇ ਕਿਹਾ ਕਿ ਲੌਕਡਾਊਨ ਦੇ ਪਹਿਲੇ ਪੜਾਅ ਦੌਰਾਨ ਅਸੀਂ ਵੀ ਉਨ੍ਹਾਂ ਪੰਜਾਬੀਆਂ ਨੂੰ ਜਿੱਥੇ ਹਨ ਉੱਥੇ ਹੀ ਸੁਰੱਖਿਅਤ ਤਰੀਕੇ ਨਾਲ ਟਿਕੇ ਰਹਿਣ ਦੀ ਸਲਾਹ ਅਤੇ ਹੌਸਲਾ ਦਿੰਦੇ ਸਾਂ, ਪਰੰਤੂ ਲੌਕਡਾਊਨ ਦਾ ਦੂਸਰਾ ਪੜਾਅ ਬਿਨਾਂ ਨਾਗ਼ਾ ਲਾਗੂ ਹੋਣ ਨਾਲ ਦੂਜੇ ਰਾਜਾਂ 'ਚ ਫਸੇ ਪੰਜਾਬੀਆਂ ਦੀਆਂ ਸਮੱਸਿਆਵਾਂ ਵੀ ਵਧ ਗਈਆਂ ਹਨ ਅਤੇ ਬੇਚੈਨੀ ਵੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਜਿਸ ਦਾ ਹਾੜੀ ਦੀ ਪੱਕ ਚੁੱਕੀ ਫ਼ਸਲ ਵੀ ਇੱਕ ਵੱਡਾ ਕਾਰਨ ਹੈ। ਕਾਫ਼ੀ ਲੋਕਾਂ ਨੂੰ ਸਿਹਤ ਦੀ ਸਮੱਸਿਆ ਨੇ ਪਰੇਸ਼ਾਨ ਕੀਤਾ ਹੋਇਆ ਹੈ।

ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੇਲ ਮੰਤਰੀ ਨਾਲ ਗੱਲ ਕਰਕੇ ਟਰੱਕਾਂ=ਕੰਬਾਈਨਾਂ ਵਾਲਿਆਂ ਲਈ ਅੰਤਰਰਾਜੀ ਵਿਸ਼ੇਸ਼ ਪਾਸ ਅਤੇ ਹਜ਼ੂਰ ਸਾਹਿਬ ਸਮੇਤ ਹੋਰ ਥਾਵਾਂ 'ਤੇ ਫਸੇ ਸ਼ਰਧਾਲੂਆਂ ਲਈ ਸੈਨੇਟਾਇਜ ਕੀਤੀਆਂ ਰੇਲਾਂ ਅਤੇ ਬੱਸਾਂ-ਵਹੀਕਲਾਂ ਦਾ ਉਚੇਚਾ ਪ੍ਰਬੰਧ ਕਰਨ। ਇਸ ਦੇ ਨਾਲ ਹੀ ਜਿੰਨਾ ਲੋਕਾਂ ਕੋਲ ਨਿੱਜੀ ਗੱਡੀਆਂ ਹਨ, ਉਨ੍ਹਾਂ ਨੂੰ ਵਿਸ਼ੇਸ਼ ਪਾਸ ਜਾਰੀ ਕੀਤੇ ਜਾਣ।

ਭਗਵੰਤ ਮਾਨ ਨੇ ਨਾਲ ਹੀ ਸੁਝਾਅ ਦਿੱਤਾ ਕਿ ਇਨ੍ਹਾਂ ਸਭ ਦਾ ਚੱਲਣ ਤੋਂ ਪਹਿਲਾਂ ਕੋਰੋਨਾਵਾਇਰਸ ਟੈੱਸਟ ਕਰ ਲਿਆ ਜਾਵੇ ਅਤੇ ਪੰਜਾਬ 'ਚ ਆਉਣ 'ਤੇ ਦੋਬਾਰਾ ਟੈੱਸਟ ਤੇ ਇਕਾਂਤਵਾਸ ਦੀ ਸ਼ਰਤ ਪੂਰੀ ਕਰਵਾ ਲਈ ਜਾਵੇ, ਪਰੰਤੂ ਇਨ੍ਹਾਂ ਨੂੰ 3 ਮਈ ਤੱਕ ਲਾਗੂ ਰਹਿਣ ਵਾਲੇ ਲੌਕਡਾਊਨ ਤੱਕ ਦੂਜੇ ਰਾਜਾਂ 'ਚ ਫਸੇ ਨਾ ਰਹਿਣ ਦਿੱਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement