'ਮਾਨ ਸਰਕਾਰ' ਦਾ 16ਵੀਂ ਵਿਧਾਨ ਸਭਾ ਦਾ ਪਹਿਲਾ ਇਜਲਾਸ ਅੱਜ, ਨਵੇਂ ਵਿਧਾਇਕ ਚੁੱਕਣਗੇ ਸਹੁੰ
Published : Mar 17, 2022, 10:24 am IST
Updated : Mar 17, 2022, 10:24 am IST
SHARE ARTICLE
The first session of the 16th Vidhan Sabha of 'Mann Sarkar' Today
The first session of the 16th Vidhan Sabha of 'Mann Sarkar' Today

ਨਵੇਂ ਵਿਧਾਇਕਾਂ ਨੂੰ ਪ੍ਰੋਟੇਮ ਸਪੀਕਰ ਡਾ. ਨਿੱਝਰ ਹਲਫ਼ ਦਿਵਾਉਣਗੇ।

 

ਚੰਡੀਗੜ੍ਹ  : ਪੰਜਾਬ ਵਿਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਭਗਵੰਤ ਮਾਨ ਰਸਮੀ ਤੌਰ 'ਤੇ ਮੁੱਖ ਮੰਤਰੀ ਬਣ ਚੁੱਕੇ ਹਨ। ਅੱਜ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋ ਰਿਹਾ ਹੈ ਤੇ ਮਾਨ ਸਰਕਾਰ ਦਾ ਇਹ ਪਹਿਲਾ ਇਜਲਾਸ ਹੈ। ਇਹ ਇਜਲਾਸ 22 ਮਾਰਚ ਤੱਕ ਹੋਵੇਗਾ। ਇਸ ਦੌਰਾਨ ਨਵੇਂ ਵਿਧਾਇਕਾਂ ਵੱਲੋਂ ਵੀ ਅੱਜ ਸਹੁੰ ਚੁੱਕੀ ਜਾਵੇਗੀ। ਨਵੇਂ ਵਿਧਾਇਕਾਂ ਨੂੰ ਪ੍ਰੋਟੇਮ ਸਪੀਕਰ ਡਾ. ਨਿੱਝਰ ਹਲਫ਼ ਦਿਵਾਉਣਗੇ। ਵਿਧਾਨ ਸਭਾ ਵੱਲੋਂ ਇਜਲਾਸ ਸਬੰਧੀ ਨਿਰਧਾਰਿਤ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ 17 ਮਾਰਚ ਨੂੰ 16ਵੀਂ ਵਿਧਾਨ ਸਭਾ ਦੇ ਇਜਲਾਸ ਦਾ ਪਹਿਲਾ ਦਿਨ ਹੋਵੇਗਾ।

Bhagwant Mann Bhagwant Mann

ਸੈਸ਼ਨ ਦੈ ਪਹਿਲਾ ਸਦਨ 11 ਵਜੇ ਸ਼ੁਰੂ ਹੋਵੇਗਾ ਅਤੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ, ਜਦੋਂ ਕਿ 18, 19 ਅਤੇ 20 ਮਾਰਚ ਨੂੰ ਛੁੱਟੀ ਹੋਣ ਕਾਰਨ ਕੋਈ ਬੈਠਕ ਨਹੀਂ ਹੋਵੇਗੀ। 21 ਮਾਰਚ ਨੂੰ ਸਵੇਰੇ 11 ਵਜੇ ਦੀ ਬੈਠਕ ਦੌਰਾਨ ਵਿਧਾਇਕਾਂ ਵੱਲੋਂ ਸਪੀਕਰ ਦੀ ਚੋਣ ਕੀਤੀ ਜਾਵੇਗੀ ਅਤੇ 12 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਭਾਸ਼ਣ ਹੋਵੇਗਾ। 22 ਮਾਰਚ ਦੀ ਬੈਠਕ ਵਿਚ ਸ਼ਰਧਾਂਜਲੀਆਂ ਹੋਣਗੀਆਂ ਅਤੇ ਉਸ ਤੋਂ ਬਾਅਦ ਰਾਜਪਾਲ ਦੇ ਭਾਸ਼ਣ ਦੇ ਧੰਨਵਾਦ ਮਤੇ ’ਤੇ ਸਦਨ ਵਿਚ ਚਰਚਾ ਹੋਵੇਗੀ। ਨਾਲ ਹੀ ਸਰਕਾਰ ਵੱਲੋਂ ਬਜਟ ਅਨੁਮਾਨ ਅਤੇ ਵੋਟ-ਆਨ-ਅਕਾਊਂਟ ਵੀ ਪੇਸ਼ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement