ਨਾਗਪੁਰ 'ਚ ਮੁੜ ਹੋਈ ਹਫ਼ਤੇ ਦੀ ਤਾਲਾਬੰਦੀ 
Published : Mar 17, 2021, 12:16 am IST
Updated : Mar 17, 2021, 12:16 am IST
SHARE ARTICLE
image
image

ਨਾਗਪੁਰ 'ਚ ਮੁੜ ਹੋਈ ਹਫ਼ਤੇ ਦੀ ਤਾਲਾਬੰਦੀ 


ਦੇਸ਼ ਦਾ ਪਹਿਲਾ ਸ਼ਹਿਰ ਜਿਥੇ ਇਕ ਸਾਲ ਬਾਅਦ ਮੁੜ ਹੋਈਆਂ ਸੜਕਾਂ ਸੁਨਸਾਨ 

ਨਾਗਪੁਰ, 16 ਮਾਰਚ : ਨਾਗਪੁਰ ਦੇਸ਼ ਦਾ ਪਹਿਲਾ ਸਹਿਰ ਬਣ ਗਿਆ ਹੈ, ਜਿਥੇ ਇਕ ਸਾਲ ਪਹਿਲਾਂ ਦੀ ਕਹਾਣੀ ਨੂੰ  ਦੁਹਰਾਇਆ ਜਾ ਰਿਹਾ ਹੈ | ਸ਼ਹਿਰ ਵਿਚ ਨਾ ਸਿਰਫ਼ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ, ਬਲਕਿ ਇਥੋਂ ਦੀਆਂ ਸੜਕਾਂ ਇਕ ਵਾਰ ਫਿਰ ਸੁਨਸਾਨ ਹੋ ਗਈਆਂ ਹਨ ਜਿਸ ਦਾ ਕਾਰਨ ਸਾਲ ਦਾ ਦੂਜਾ ਲਾਕਡਾਊਨ ਹੈ | ਪਿਛਲੇ ਸਾਲ 25 ਮਾਰਚ ਨੂੰ  ਦੇਸ਼ ਭਰ ਵਿਚ ਲਾਕਡਾਊੁਨ ਲਗਿਆ ਸੀ | ਹੁਣ ਜਦੋਂ ਇਕ ਸਾਲ ਹੋਣ 'ਚ 10 ਦਿਨ ਬਾਕੀ ਰਹਿ ਗਏ ਸਨ, ਉਦੋਂ ਹੀ ਨਾਗਪੁਰ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ, ਜਿਥੇ ਇਕ ਹਫ਼ਤੇ ਲਈ ਤਾਲਾਬੰਦੀ ਕੀਤੀ ਗਈ ਹੈ |
ਪਿਛਲੇ ਦੋ ਦਿਨਾਂ ਤੋਂ ਨਾਗਪੁਰ ਵਿਚ 2 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ | ਲਾਗ ਦੇ ਵੱਧ ਰਹੇ ਜੋਖਮ ਦੇ ਮੱਦੇਨਜ਼ਰ ਸ਼ਹਿਰ 'ਚ 15 ਤੋਂ 21 ਮਾਰਚ ਤਕ ਮੁੜ ਤਾਲਾਬੰਦੀ ਲਗਾ ਦਿਤੀ ਗਈ ਹੈ | ਕਰਿਆਨੇ, ਦੁੱਧ, ਫਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਨੂੰ  ਛੱਡ ਕੇ ਸੱਭ ਕੁੱਝ ਬੰਦ ਹੈ | ਪਹਿਲੇ ਦਿਨ ਤਾਲਾਬੰਦੀ ਲਗਣ ਕਾਰਨ ਨਾਗਪੁਰ ਦੀਆਂ ਸੜਕਾਂ 'ਤੇ ਪੁਲਿਸ ਚੌਕਸ ਦਿਖਾਈ ਦਿਤੀ | ਜ਼ਿਆਦਾਤਰ ਲੋਕ ਘਰਾਂ ਵਿਚ ਸਨ ਅਤੇ ਜਿਹੜੇ ਬਾਹਰ ਸਨ ਉਨ੍ਹਾਂ ਨੇ ਚਿਹਰੇ 'ਤੇ ਮਾਸਕ ਵੀ ਲਗਾਏ ਸਨ |
ਤਾਲਾਬੰਦੀ ਦੇ ਪਹਿਲੇ ਦਿਨ ਲੋਕਾਂ ਦੇ ਹੁੰਗਾਰੇ ਦੇ ਮੱਦੇਨਜ਼ਰ, ਪਾਲਣ ਮੰਤਰੀ ਨਿਤਿਨ ਰਾਉਤ ਨੇ ਨਾਗਰਿਕਾਂ ਦਾ ਧਨਵਾਦ ਕੀਤਾ ਹੈ | ਰਾਉਤ ਨੇ ਕਿਹਾ ਕਿ ਜੇਕਰ ਤਾਲਾਬੰਦੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ ਤਾਂ ਸ਼ਹਿਰ ਦੇ ਬਹੁਤ ਸਾਰੇ ਹੌਟਸਪੌਟਸ ਵਿਚ ਕੋਰੋਨਾ ਦਾ ਪ੍ਰਕੋਪ ਘੱਟ ਹੋਣ ਦੀ ਸੰਭਾਵਨਾ ਹੈ | ਇਸ ਲਈ ਲੋਕਾਂ ਨੂੰ  ਘਰਾਂ ਵਿਚ ਰਹਿ ਕੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਅਮਰਾਵਤੀ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਉਥੇ ਤਾਲਾਬੰਦੀ 
ਦਾ ਫ਼ਾਇਦਾ ਹੋਇਆ ਅਤੇ ਕੇਸ ਕਾਫੀ ਘੱਟ ਗਏ ਹਨ |    
ਸਿਰਫ਼ ਸੀਮਤ ਗਿਣਤੀ 'ਚ ਨੇਹੜੇ ਰਹਿਣ ਵਾਲੇ ਨੌਕਰੀਪੇਸ਼ਾ ਲੋਕਾਂ ਨੂੰ  ਛੋਟ ਦਿਤੀ ਗਈ ਹੈ | ਡਾਕਟਰੀ, ਪੈਰਾ ਮੈਡੀਕਲ ਅਤੇ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ  ਤਾਲਾਬੰਦੀ ਦੌਰਾਨ ਬਾਹਰ ਆਉਣ ਦੀ ਆਗਿਆ ਹੈ | ਸਰਕਾਰੀ ਦਫ਼ਤਰ ਵੀ 25% ਲੋਕਾਂ ਨਾਲ ਖੋਲ੍ਹੇ ਗਏ ਹਨ | ਸ਼ਹਿਰ ਤੋਂ ਬਾਹਰ ਸਨਅਤੀ ਖੇਤਰਾਂ ਵਿਚ ਕੰਮ ਕਰ ਰਹੀਆਂ ਨਿਜੀ ਕੰਪਨੀਆਂ ਨੂੰ  ਵੀ ਸੀਮਤ ਗਿਣਤੀ ਵਿਚ ਲੋਕਾਂ ਨੂੰ  ਇਜਾਜ਼ਤ ਦਿਤੀ ਗਈ ਹੈ | ਸਵੇਰੇ, ਦਫ਼ਤਰ ਜਾਣ ਵਾਲਿਆਂ ਦੀ ਇਕ ਛੋਟੀ ਜਿਹੀ ਭੀੜ ਸੜਕਾਂ ਤੇ ਦਿਖਾਈ ਦਿਤੀ | ਕੁੱਝ ਥਾਵਾਂ 'ਤੇ, ਕੁੱਝ ਬਜ਼ੁਰਗਾਂ ਨੂੰ  ਹਸਪਤਾਲ ਦੇ ਬਾਹਰ ਵੀ ਦੇਖਿਆ ਗਿਆ ਸੀ | ਉਨ੍ਹਾਂ ਵਿਚੋਂ ਬਹੁਤੇ ਉਹ ਲੋਕ ਸਨ ਜੋ ਟੀਕਾਕਰਨ ਲਈ ਇਥੇ ਆਏ ਸਨ | ਮੋਟਰਸਾਈਕਲ 'ਤੇ ਦੋ ਲੋਕਾਂ ਦੇ ਬੈਠੇ ਹੋਣ 'ਤੇ ਵੀ ਕਾਰਵਾਈ ਕੀਤੀ ਗਈ | 

ਸ਼ਹਿਰ ਵਿਚ ਬਿਨਾਂ ਵਜ੍ਹਾ ਆਉਣ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ
ਜ਼ਿਲ੍ਹਾ ਪ੍ਰਸ਼ਾਸਨ ਨੇ ਪੇਂਡੂ ਖੇਤਰਾਂ ਤੋਂ ਸਹਿਰ ਆਉਣ ਵਾਲਿਆਂ ਨੂੰ  ਗੰਭੀਰ ਡਾਕਟਰੀ ਕਾਰਨਾਂ ਜਾਂ ਬਹੁਤ ਜ਼ਰੂਰੀ ਕੰਮ ਤੋਂ ਬਿਨਾਂ ਸ਼ਹਿਰ ਵਿਚ ਦਾਖ਼ਲ ਨਾ ਹੋਣ ਦੀ ਅਪੀਲ ਕੀਤੀ ਹੈ | ਜੇ ਤੁਸੀਂ ਦਾਖ਼ਲ ਹੋਣਾ ਚਾਹੁੰਦੇ ਹੋ, ਤਾਂ ਜ਼ਰੂਰੀ ਦਸਤਾਵੇਜ ਇਕੱਠੇ ਰੱਖੋ ਕਿਉਂਕਿ ਪੁਲਿਸ ਨੂੰ  ਸਖ਼ਤ ਕਾਰਵਾਈ ਕਰਨ ਦੇ ਨਿਰਦੇਸ ਦਿਤੇ ਗਏ ਹਨ | ਅਪਣੀ ਆਈਡੀ ਵੀ ਅਪਣੇ ਕੋਲ ਰੱਖੋ | ਸ਼ਹਿਰ 'ਚ ਵੀ ਜੋ ਲੋਕ ਘਰਾਂ ਤੋਂ ਬਾਹਰ ਆ ਰਹੇ ਹਨ ਉਨ੍ਹਾਂ ਨੂੰ  ਵੀ ਆਈਡੀ ਅਪਣੇ ਕੋਲ ਰਖਣੀ ਪਏਗੀ, ਨਾਲ ਹੀ ਘਰ ਤੋਂ ਬਾਹਰ ਨਿਕਲਣ ਦਾ ਠੋਸ ਕਾਰਨ ਵੀ ਪੁਲਿਸ ਨੂੰ  ਦਸਣਾ ਪਏਗਾ |        (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement