ਵਾਹ ਜੀ ਵਾਹ ! ਵਿਆਹ ਹੋਵੇ ਤਾਂ ਇਹੋ ਜਿਹਾ
Published : Mar 17, 2020, 3:27 pm IST
Updated : Mar 18, 2020, 11:17 am IST
SHARE ARTICLE
marriage
marriage

ਅੱਜ-ਕੱਲ ਲੋਕ ਜਿੱਥੇ ਵਿਖਾਵਾ ਕਰਨ ਦੇ ਚੱਕ ਵਿਚ ਲੱਖਾਂ ਰੁਪਏ ਆਪਣੇ ਵਿਆਹਾਂ ਉੱਪਰ ਖਰਚ ਕਰ ਦਿੰਦੇ ਹਨ

ਅੱਜ-ਕੱਲ ਲੋਕ ਜਿੱਥੇ ਵਿਖਾਵਾ ਕਰਨ ਦੇ ਚੱਕ ਵਿਚ ਲੱਖਾਂ ਰੁਪਏ ਆਪਣੇ ਵਿਆਹਾਂ ਉੱਪਰ ਖਰਚ ਕਰ ਦਿੰਦੇ ਹਨ ਉਥੇ ਹੀ ਫਰੀਦਕੋਰਟ ਦੇ ਇਕ ਲਾੜੇ ਨੇ ਆਪਣੀ ਬਰਾਤ ਸਕੂਟਰੀ ਤੇ ਲਿਜਾ ਕੇ ਸਧਾਰਨ ਵਿਆਹ ਦੀ ਇਕ ਮਿਸਾਲ ਪੈਦਾ ਕੀਤੀ ਹੈ। ਦੱਸ ਦੱਈਏ ਕਿ ਲਾੜੇ ਨੇ ਕੋਈ ਵਾਧੂ ਖਰਚ ਕਰਨ ਤੋਂ ਬਗੈਰ ਹੀ ਸਕੂਟਰੀ ‘ਤੇ ਆਪਣੀ ਨਵੀਂ ਵਹੁੰਟੀ ਨੂੰ ਬਿਠਾ ਕੇ ਘਰ ਲੈ ਕੇ ਆਇਆ।

PhotoPhoto

ਇਥੇ ਇਹ ਗੱਲ ਦੱਸ ਦਈਏ ਕਿ ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕਰਵਾਇਆ ਗਿਆ । ਜਿਸ ਵਿਚ ਨਾਂ ਕੋਈ ਬੈਂਡ ਵਾਜਾ ਵੱਜਿਆ, ਨਾ ਕੋਈ ਫੋਟੋਗ੍ਰਾਫ ਦੇਖਣ ਨੂੰ ਮਿਲਿਆ ਅਤੇ ਨਾ ਹੀ ਕੋਈ ਰਿਸ਼ਤੇਦਾਰਾਂ ਦਾ ਇਕੱਠ ਸੀ । ਬਸ ਕੇਵਬ 5 ਘਰ ਦੇ ਮੈਂਬਰ ਹੀ ਲੜਕੇ ਦੀ ਬਰਾਤ ਵਿਚ ਗਏ ਸਨ ਉਹ ਵੀ ਸਕੂਟਰ, ਮੋਟਰਸਾਈਕਲਾਂ ਤੇ ਹੀ ਬੈਠ ਕੇ ਗਏ ਸਨ ।

filefile

ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਸ਼ੁਰੂ ਤੋਂ ਹੀ ਸੋਚਿਆ ਹੋਇਆ ਸੀ ਕਿ ਉਹ ਆਪਣੇ ਵਿਆਹ ਵਿਚ 10 ਹਜ਼ਾਰ ਰੁਪਏ ਤੋਂ ਵੱਧ ਪੈਸਿਆਂ ਦਾ ਖਰਚ ਨਹੀਂ ਕਰੇਗਾ। ਸੁਖਦੇਵ ਸਿੰਘ ਨੇ ਸਾਦਾ ਵਿਆਹ ਕਰਕੇ ਉਨ੍ਹਾਂ ਲੋਕਾਂ ਲਈ ਮਿਸਾਲ ਪੈਦਾ ਕੀਤੀ ਹੈ ਕਿਹੜੇ ਲੋਕ ਆਪਣੀ ਫੋਕੀ ਸ਼ਾਂਨ ਦੀ ਖਾਤਰ ਕਰਜੇ ਲੈ ਕੇ ਵਿਆਹ ਕਰਦੇ ਹਨ ਪਰ ਬਾਅਦ ਵਿਚ ਕਈ ਵਾਰ ਇਸ ਕਰਜ਼ੇ ਤੋਂ ਤੰਗ ਆ ਕੇ ਹੀ ਉਨ੍ਹਾਂ ਫਾਹੇ ਵੀ ਲੈਣੇ ਪੈਂਦੇ ਹਨ।

filefile

ਇਸੇ ਲਈ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਇਕ ਨਾਅਰਾ ਵੀ ਦਿੱਤਾ ਗਿਆ ਹੈ ਜਿਸ ਵਿਚ ਕਿਹਾ ਜਾਂਦਾ ਹੈ ਕਿ ਕਰੋਂ ਸਾਦੇ ਵਿਆਹ ਅਤੇ ਸਾਦੇ ਭੋਗ,,,,ਨਾ ਹੋਵੇ ਚਿੰਤਾ ਦਾ ਰੋਗ । ਦੱਸ ਦੱਈਏ ਕਿ ਇਸ ਤੋਂ ਪਹਿਲਾਂ ਵੀ ਸਾਦੇ ਵਿਆਹ ਨੂੰ ਲੈ ਕੇ ਜਿਲ੍ਹਾ ਬਠਿੰਡੇ ਦੇ ਪਿੰਡ ਰਾਮਨਗਰ ਵਿਚ ਰਹਿੰਦੇ ਗੁਬਖਸੀਸ ਸਿੰਘ ਗੱਗੀ  ਕਿਸਾਨ ਨੇ  ਵੀ ਨਵੀਂ ਪਿਰਤ ਪਾਉਂਦੀਆਂ ਨਾ ਸਿਰਫ ਸਾਦਾ ਵਿਆਹ ਕੀਤਾ ਸਗੋਂ ਡੋਲੀ ਵੀ ਸਾਈਕਲ ਤੇ ਲੈ ਕੇ ਆਇਆ ਸੀ।

filefile

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement