ਕਿਸਾਨ ਦੇ ਘਰ ਦਾ ਕਬਜ਼ਾ ਲੈਣ ਆਏ ਅਧਿਕਾਰੀ ਬਰੰਗ ਪਰਤੇ
Published : Mar 17, 2018, 1:37 am IST
Updated : Mar 17, 2018, 7:03 pm IST
SHARE ARTICLE
farmers
farmers

ਕਿਸਾਨ ਦੇ ਘਰ ਦਾ ਕਬਜ਼ਾ ਲੈਣ ਆਏ ਅਧਿਕਾਰੀ ਬਰੰਗ ਪਰਤੇ

ਮਹਿਲ ਕਲਾਂ, 16 ਮਾਰਚ (ਕੁਲਵਿੰਦਰ ਸਿੰਘ ਬਿੱਟੂ/ਗੁਰਸੇਵਕ ਸਿੰਘ ਸਹੋਤਾ) : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਜ਼ਿਲ੍ਹਾ ਪ੍ਰੈਸ ਸਕੱਤਰ ਰਮਨਪ੍ਰੀਤ ਸਿੰਘ, ਜਨਰਲ ਸਕੱਤਰ ਪ੍ਰੀਤਮ ਸਿੰਘ, ਮੀਤ ਪ੍ਰਧਾਨ ਸਾਧੂ ਸਿੰਘ ਦੀ ਅਗਵਾਈ ਹੇਠ ਪਿੰਡ ਲੋਹਗੜ ਦੇ ਗ਼ਰੀਬ ਕਿਸਾਨ ਮੇਜਰ ਸਿੰਘ ਪੁੱਤਰ ਬਚਨ ਸਿੰਘ ਦੇ ਘਰ ਦਾ ਕਬਜ਼ਾ ਲੈਣ ਅਧਿਕਾਰੀਆਂ ਨੂੰ ਯੂਨੀਅਨ ਦੇ ਵਿਰੋਧ ਨੂੰ ਦੇਖਦਿਆਂ ਬੇਰੰਗ ਵਾਪਸ ਪਰਤਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦਸਿਆ ਕਿ ਉਕਤ ਕਿਸਾਨ 35 ਸਾਲ ਦੇ ਕਰੀਬ ਪਹਿਲਾ ਅਪਣੇ ਖੇਤ ਵਾਲੀ ਜਗ੍ਹਾ ਕਿਸੇ ਵਿਅਕਤੀ ਨਾਲ ਆਪਸੀ ਸਹਿਮਤੀ ਨਾਲ ਵਟਾਂਦਰਾ ਕਰ ਲਿਆ ਸੀ। ਜਿਸ ਤੋਂ ਬਾਅਦ ਉਕਤ ਵਿਅਕਤੀ ਉਸ ਜਗ੍ਹਾ ਵਿਚ ਅਪਣਾ ਮਕਾਨ ਬਣਾ ਕੇ ਰਹਿਣ ਲੱਗ ਪਿਆ ਤੇ ਕਿਸਾਨ ਮੇਜਰ ਸਿੰਘ ਲੋਹਗੜ ਵਿਖੇ ਅਪਣੇ ਪਰਵਾਰ ਨਾਲ ਰਹਿ ਰਿਹਾ ਹੈ। 

 

ਇਸ ਦਾ ਮੀਟਰ ਵੀ ਉਕਤ ਕਿਸਾਨ ਦੇ ਨਾਮ 'ਤੇ ਲੱਗਾ ਹੋਇਆ ਹੈ ਪਰ ਹੁਣ ਉਕਤ ਖੇਤ ਵਾਲੀ ਜਗ੍ਹਾ ਦਾ ਬਟਾਦਰਾ ਕਰਨ ਵਾਲਾ ਵਿਅਕਤੀ ਧੱਕੇ ਨਾਲ ਕਿਸਾਨ ਦੇ ਘਰ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਸਬੰਧੀ ਅੱਜ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਸਮੇਤ ਹੋਰ ਅਧਿਕਾਰੀਆਂ ਬੀਕੇਯੂ ਰਾਜੇਵਾਲ ਤੇ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਆਗੂਆਂ ਵਲੋਂ ਵਿਰੋਧ ਕਰਨ 'ਤੇ ਵਾਪਸ ਪਰਤਣਾ ਪਿਆ। ਉਨ੍ਹਾਂ ਕਿਹਾ ਕਿ ਉਕਤ ਕਿਸਾਨ ਬਹੁਤ ਹੀ ਗ਼ਰੀਬ ਤੇ ਇਕ ਵਿਘੇ ਹੀ ਜ਼ਮੀਨ ਦਾ ਮਾਲਕ ਹੈ ਤੇ ਇਸ ਇਕੱਲਾ ਪੁੱਤਰ ਕੁੱਝ ਸਾਲ ਪਹਿਲਾ ਮਰ ਚੁੱਕਾ ਹੈ ਜਿਸ ਕਾਰਨ ਪਹਿਲਾ ਹੀ ਉਹ ਮਾਨਸਕ ਪ੍ਰੇਸਾਨੀ ਵਿਚੋਂ ਗੁਜਰ ਰਹੇ ਹਨ, ਦੇ ਘਰ ਦਾ ਕਬਜ਼ਾ ਨਹੀਂ ਲੈਣ ਦੇਣ ਦੇਣਗੇ। ਇਸ ਮੌਕੇ ਸਰਪੰਚ ਆਤਮਾ ਸਿੰਘ ਲੋਹਗੜ, ਪੰਚ ਨਰਪਾਲ ਸਿੰਘ, ਗੁਰਮੀਤ ਸਿੰਘ, ਬੀਕੇਯੂ ਡਕੌਦਾ ਦੇ ਆਗੂ ਜੰਗ ਸਿੰਘ ਮਾਂਗੇਵਾਲ, ਤਰਸੇਮ ਸਿੰਘ ਛਾਪਾ, ਨਵਜੋਤ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਾਜੇਵਾਲ ਦੇ ਸੈਕਟਰੀ ਬਹਾਦਰ ਸਿੰਘ, ਕਰਤਾਰ ਸਿੰਘ, ਮੰਦਰ ਸਿੰਘ ਅਤੇ ਚਮਕੌਰ ਸਿੰਘ ਹਾਜਰ ਸਨ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement