ਅਨਿਲ ਵਿਜ ਦੇ ਅਕਾਊੁਾਟ 'ਤੇ ਟਵਿੱਟਰ ਨਹੀਂ ਕਰੇਗਾ ਕੋਈ ਕਾਰਵਾਈ
Published : Feb 17, 2021, 7:30 am IST
Updated : Feb 17, 2021, 7:30 am IST
SHARE ARTICLE
image
image

ਅਨਿਲ ਵਿਜ ਦੇ ਅਕਾਊੁਾਟ 'ਤੇ ਟਵਿੱਟਰ ਨਹੀਂ ਕਰੇਗਾ ਕੋਈ ਕਾਰਵਾਈ

ਹਰਿਆਣਾ, 16 ਫ਼ਰਵਰੀ: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ 'ਟੂਲਕਿਟ' ਮਾਮਲੇ 'ਚ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਬਾਰੇ ਕੀਤੇ ਟਵੀਟ ਤੋਂ ਬਾਅਦ ਵਿਵਾਦਾਂ 'ਚ ਘਿਰ ਗਏ ਹਨ | ਲੋਕਾਂ ਨੇ ਉਨ੍ਹਾਂ ਦੇ ਟਵੀਟ ਨੂੰ  ਇਤਰਾਜ਼ਯੋਗ ਮੰਨਦੇ ਹੋਏ ਟਵੀਟ ਦੀ ਆਲੋਚਨਾ ਕੀਤੀ ਹੈ | ਵੱਡੀ ਗਿਣਤੀ ਵਿਚ ਲੋਕਾਂ ਵਲੋਂ ਟਵਿੱਟਰ ਨੂੰ  ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਅਕਾਊਾਟ ਜਾਂ ਉਨ੍ਹਾਂ ਦੇ ਟਵੀਟ ਨੂੰ  ਟਵਿੱਟਰ ਤੋਂ ਹਟਾ ਲਿਆ ਜਾਵੇ ਪਰ ਟਵਿੱਟਰ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿਤੀ ਹੈ | 
ਇਸ ਬਾਰੇ ਕੀਤੀ ਸ਼ਿਕਾਇਤ 'ਤੇ ਟਵਿੱਟਰ ਵਲੋਂ ਪ੍ਰਤੀਕਿਰਿਆ ਵੀ ਅਨਿਲ ਵਿਜ ਨੇ ਸਾਂਝੀ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਅਸੀਂ ਇਸ ਸਮੱਗਰੀ ਦੀ ਜਾਂਚ ਕਰ ਲਈ ਹੈ ਅਤੇ ਇਹ ਟਵਿੱਟਰ ਦੇ ਨਿਯਮਾਂ ਤਹਿਤ ਹਟਾਉਣ ਯੋਗ ਨਹੀਂ ਹੈ | ਇਸ ਹਿਸਾਬ ਨਾਲ ਅਸੀਂ ਸ਼ਿਕਾਇਤ 'ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਹੈ | ਟਵਿੱਟਰ ਨੇ ਅਨਿਲ ਵਿਜ ਨੂੰ  ਭੇਜੇ ਈ-ਮੇਲ 'ਚ ਕਿਹਾ ਕਿ ਸਾਨੂੰ ਤੁਹਾਡੇ ਨਾਂ ਦੇ ਅਕਾਊਾਟ ਦੇ ਇਕ ਕੰਟੈਂਟ ਨੂੰ  ਲੈ ਕੇ ਸ਼ਿਕਾਇਤ ਮਿਲੀ ਹੈ | ਟਵਿੱਟਰ ਨੇ ਇਸ ਟਵੀਟ ਦਾ ਵੀ ਜ਼ਿਕਰ ਕੀਤਾ ਹੈ | ਇਹ ਟਵੀਟ ਇਸ ਤਰ੍ਹਾਂ ਹੈ- ਦੇਸ਼ ਵਿਰੋਧ ਦਾ ਬੀਜ ਜਿਸ ਦੇ ਵੀ ਦਿਮਾਗ਼ ਵਿਚ ਹੋਵੇ, ਉਸ ਦਾ ਪੂਰੀ ਤਰ੍ਹਾਂ ਨਾਸ਼ ਕਰ ਦੇਣਾ ਚਾਹੀਦਾ ਹੈ | ਫਿਰ ਚਾਹੇ ਉਹ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ | (ਏਜੰਸੀ)
--------imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement