ਗਲਵਾਨ ਘਾਟੀ ਦੇ ਸ਼ਹੀਦ ਗੁਰਤੇਜ ਸਿੰਘ 'ਤੇ ਬਣੇਗੀ ਹਿੰਦੀ ਫ਼ਿਲਮ 
Published : Feb 17, 2021, 7:12 am IST
Updated : Feb 17, 2021, 7:12 am IST
SHARE ARTICLE
image
image

ਗਲਵਾਨ ਘਾਟੀ ਦੇ ਸ਼ਹੀਦ ਗੁਰਤੇਜ ਸਿੰਘ 'ਤੇ ਬਣੇਗੀ ਹਿੰਦੀ ਫ਼ਿਲਮ 

ਬੁਢਲਾਡਾ, 16 ਫ਼ਰਵਰੀ (ਕੁਲਵਿੰਦਰ ਚਹਿਲ): ਭਾਰਤ ਤੇ ਚੀਨੀ ਫ਼ੌਜੀਆਂ ਵਿਚਾਲੇ ਹੋਏ 15 ਜੂਨ 2020 ਨੂੰ  ਸਰਹੱਦੀ ਮੁਕਾਬਲੇ ਦੌਰਾਨ ਭਾਰਤ ਦੇ ਸ਼ਹੀਦ ਹੋਏ 20 ਜਵਾਨਾਂ ਵਿਚ ਸ਼ਾਮਲ ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਦੇ ਹਰਿਆਣਾ ਸਰਹੱਦ ਨਾਲ ਲਗਦੇ ਪਿੰਡ ਬੀਰੇਵਾਲ ਡੋਗਰਾ ਦੇ ਸ਼ਹੀਦ ਗੁਰਤੇਜ ਸਿੰਘ ਦੇ ਜੀਵਨ ਅਤੇ ਬਹਾਦਰੀ ਨੂੰ  ਦਰਸਾਉਦੀਂ ਇਕ ਵੱਡੇ ਬਜਟ ਦੀ ਹਿੰਦੀ ਫ਼ਿਲਮ ਬਣਨ ਜਾ ਰਹੀ ਹੈ, ਜੋ 15 ਮਹੀਨਿਆਂ ਵਿਚ ਤਿਆਰ ਕਰ ਕੇ ਰਿਲੀਜ਼ ਕਰ ਦਿਤੀ ਜਾਵੇਗੀ | ਇਸ ਸਬੰਧੀ ਬੁਢਲਾਡਾ ਵਿਖੇ ਸ਼ਹੀਦ ਦੇ ਪਿਤਾ ਵਿਰਸਾ ਸਿੰਘ ਅਤੇ ਪਰਵਾਰਕ ਮੈਂਬਰਾਂ ਅਤੇ ਫ਼ਿਲਮ ਦੇ ਪ੍ਰੋਡਿਊਸਰ ਦਰਮਿਆਨ ਐਗਰੀਮੈਂਟ ਸਾਇਨ ਹੋ ਗਿਆ ਦਸਿਆ ਜਾ ਰਿਹਾ ਹੈ | ਇਸ ਫ਼ਿਲਮ ਸਬੰਧੀ ਬੇਸ਼ੱਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲ ਸਕੀ ਪਰ ਕੱੁਝ ਕੁ ਮਿਲੀ ਜਾਣਕਾਰੀ ਅਨੁਸਾਰ ਕਿਸੇ ਨਾਮੀ ਐਕਟਰਸ ਭਾਗਿਆਸ਼੍ਰੀ ਦੇ ਬੇਟੇ ਨੂੰ  ਗੁਰਤੇਜ ਸਿੰਘ ਦਾ ਕਿਰਦਾਰ ਦਿਤੇ ਜਾਣ ਦੀ ਸੰਭਾਵਨਾ ਹੈ |
 ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 26 ਜਨਵਰੀ ਨੂੰ  ਭਾਰਤ ਸਰਕਾਰ ਵਲੋਂ ਇਸ ਸ਼ਹੀਦ ਨੂੰ  ਵੀਰ ਚੱਕਰ ਦੇਣ ਦਾ ਐਲਾਨ ਵੀ ਕੀਤਾ ਜਾ ਚੁਕਾ ਹੈ | 

ਫੋਟੋ ਨੰ-10
ਫੋਟੋ ਕੈਪਸ਼ਨ- ਸ਼ਹੀਦ ਗੁਰਤੇਜ ਸਿੰਘ ਦੀ ਤਸਵੀਰ ਅਤੇ ਐਗਰੀਮੈਂਟ ਸਾਈਨ ਕਰਦੇ ਹੋਏ ਪਰਵਾਰਕ ਮੈਂਬਰ ਸਮੇਤ ਫ਼ਿਲਮ ਇੰਡਸਟਰੀ ਦੇ ਲੋਕ |
Kuljit Mansa 16-02-21 6ile No. 2

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement