ਸਕਿਓਰਿਟੀ ਗਾਰਡ ਦੀ ਧੀ  ਬਣੀ ਜੱਜ
Published : Feb 17, 2020, 11:37 am IST
Updated : Feb 17, 2020, 12:22 pm IST
SHARE ARTICLE
file photo
file photo

ਪੰਜਾਬ ਸਿਵਲ ਸੇਵਾ (ਪੀ.ਸੀ.ਐੱਸ.) ਦੀ ਪ੍ਰੀਖਿਆ ਪਾਸ ਕਰਕੇ ਪਿੰਡ ਉਧੋਵਾਲ (ਰਾਹੋਂ) ਦੀ ਬਲਜਿੰਦਰ ਕੌਰ ਨੇ ਜੱਜ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਵਿਖਾਇਆ ਹੈ।

ਪੰਜਾਬ : ਪੰਜਾਬ ਸਿਵਲ ਸੇਵਾ (ਪੀ.ਸੀ.ਐੱਸ.) ਦੀ ਪ੍ਰੀਖਿਆ ਪਾਸ ਕਰਕੇ ਪਿੰਡ ਉਧੋਵਾਲ (ਰਾਹੋਂ) ਦੀ ਬਲਜਿੰਦਰ ਕੌਰ ਨੇ ਜੱਜ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਵਿਖਾਇਆ ਹੈ। 28 ਸਾਲਾ ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਬੈਂਕ ਵਿੱਚ ਸੁਰੱਖਿਆ ਗਾਰਡ ਹਨ ਅਤੇ ਉਸਦੇ 3 ਭੈਣ-ਭਰਾ ਹਨ।

File PhotoFile Photo

ਨਵੀਂ ਬਣੀ ਜੱਜ ਬਲਜਿੰਦਰਾ ਨੇ ਦੱਸਿਆ ਕਿ ਉਸਦੇ ਪਿਤਾ ਤਰਸੇਮ ਸਿੰਘ ਉਸਦੀ ਪੜ੍ਹਾਈ ਦੌਰਾਨ ਰਿਟਾਇਰ ਹੋਏ ਸਨ ਅਤੇ ਉਸ ਨੂੰ ਪੈਨਸ਼ਨ ਵਜੋਂ ਸਿਰਫ 1800 ਰੁਪਏ ਮਿਲਦੇ ਹਨ।ਇਸ ਤੋਂ ਬਾਅਦ, ਉਸ ਦੇ ਪਿਤਾ ਬੈਂਕ ਵਿਚ ਗਾਰਡ ਵਜੋਂ ਕੰਮ ਕਰਨ ਲੱਗ ਗਏ ਸਨ।

File PhotoFile Photo

 ਉਸ ਦੇ ਪਿਤਾ ਨੇ ਉਸਨੂੰ ਪੀ.ਸੀ.ਐੱਸ. ਦੀ ਪ੍ਰੀਖਿਆ ਪਾਸ ਕਰਨ ਲਈ ਉਤਸ਼ਾਹਤ ਕੀਤਾ। ਇਸ ਦੌਰਾਨ ਉਸ ਦੇ ਪਿਤਾ ਨੇ ਕਿਹਾ ਜੇ ਤੁਸੀਂ ਪ੍ਰੀਖਿਆ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਪੈਸੇ ਦੀ ਬਚਤ ਕਰਨ ਲਈ ਮੋਟਰਸਾਈਕਲ ਦੀ ਬਜਾਏ ਸਾਈਕਲ ਰਾਹੀਂ ਡਿਊਟੀ ਤੇ ਜਾ ਸਕਦਾ ਹਾਂ।

File PhotoFile Photo

ਬਲਜਿੰਦਰਾ ਨੇ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕ ਗੌਰਵ ਕੁਮਾਰ ਗਰਗ ਨੂੰ ਦਿੱਤਾ ਹੈ। ਉਸਦੇ ਘਰ ਵਿੱਚ ਵਧਾਈ ਦੇਣ ਵਾਲਿਆ ਦੀ ਲਾਈਨ  ਲੱਗੀ ਹੋਈ ਹੈ। ਪ੍ਰੇਮ ਸਿੰਘ ਨੇ ਦੱਸਿਆ ਕਿ ਬਲਜਿੰਦਰ ਕੌਰ 17 ਫਰਵਰੀ ਨੂੰ ਪਿੰਡ ਦਾ ਦੌਰਾ ਕਰੇਗੀ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement