ਸ਼ਹੀਦ ਮਨਿੰਦਰ ਸਿੰਘ ਨੂੰ ਭੈਣਾਂ ਨੇ ਸਿਹਰਾ ਬੰਨ੍ਹ ਕੇ ਦਿਤੀ ਅੰਤਮ ਵਿਦਾਇਗੀ
Published : Feb 17, 2019, 9:51 am IST
Updated : Feb 17, 2019, 9:51 am IST
SHARE ARTICLE
Shaheed Maninder Singh
Shaheed Maninder Singh

ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤਿਪੋਰਾ ਵਿਖੇ ਸੀ.ਆਰ.ਪੀ.ਐਫ਼ ਦੇ ਕਾਫ਼ਲੇ 'ਤੇ ਹੋਏ ਫ਼ਿਦਾਇਨ ਹਮਲੇ ਦੌਰਾਨ ਸ਼ਹੀਦ ਹੋਏ ਦੀਨਾਨਗਰ ਦੇ.....

ਦੀਨਾਨਗਰ : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤਿਪੋਰਾ ਵਿਖੇ ਸੀ.ਆਰ.ਪੀ.ਐਫ਼ ਦੇ ਕਾਫ਼ਲੇ 'ਤੇ ਹੋਏ ਫ਼ਿਦਾਇਨ ਹਮਲੇ ਦੌਰਾਨ ਸ਼ਹੀਦ ਹੋਏ ਦੀਨਾਨਗਰ ਦੇ ਜਵਾਨ ਮਨਿੰਦਰ ਸਿੰਘ ਦਾ ਪੂਰੇ ਸੈਨਿਕ ਸਨਮਾਨ ਨਾਲ ਅੰਤਮ ਸਸਕਾਰ ਕੀਤਾ ਗਿਆ। ਇਸ ਮੌਕੇ ਨਮ ਅੱਖਾਂ ਨਾਲ ਅਪਣੇ ਭਰਾ ਨੂੰ ਸਿਹਰਾ ਲਗਾ ਕੇ ਭੈਣਾਂ ਨੇ ਅੰਤਮ ਵਿਦਾਇਗੀ ਦਿਤੀ। ਦੀਪਕ ਮੰਨੀਤਿਰੰਗੇ ਵਿਚ ਲਿਪਟੇ ਮਨਿੰਦਰ ਦੀ ਦੇਹ ਨੂੰ ਵੇਖ ਕੇ ਪਿਤਾ ਸਤਪਾਲ, ਭਰਾ ਲਖਵਿੰਦਰ ਅਤੇ ਭੈਣਾਂ ਗਗਨਦੀਪ, ਸ਼ਬਨਮ ਅਤੇ ਸ਼ੀਤਲ ਬੇਹਾਲ ਹੋ ਉਠੇ। ਇਸ ਮੌਕੇ ਸ਼ਹੀਦ ਦੇ ਭਰਾ ਲਖਵਿੰਦਰ ਸਿੰਘ ਨੇ ਚਿਤਾ ਨੂੰ ਅਗਣੀ ਭੇਂਟ ਕੀਤੀ।

ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸ਼੍ਰੋਮਣੀ ਅਕਾਲੀ ਦੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ, ਆਈ.ਜੀ. ਅਮਰ ਸਿੰਘ ਚਾਹਲ, ਡਿਪਟੀ ਕਮਿਸ਼ਨਰ ਗੁਰਦਗਾਸਪੁਰ ਵਿਪੁਲ ਉਜਵਲ, ਵਿਧਾਇਕ ਅਮਨ ਵਿੱਜ, ਸੀ.ਆਰ.ਪੀ.ਐਫ ਦੀ ਬਟਾਲੀਅਨ ਤੋਂ ਡੀ.ਆਈ.ਜੀ ਡੀ.ਐਲ ਗੋਲਾ, ਬੀ.ਐਸ.ਐਫ਼ ਦੇ ਡਿਪਟੀ ਕਮਾਂਡਟ ਨਿਤਿਸ਼ ਧਿਮਾਨ ਰਜਨੀਸ਼ ਕੁਮਾਰ, ਐਸ.ਪੀ ਹੈਡ ਕੁਆਟਰ ਵਰਿੰਦਰ ਸਿੰਘ, ਸ਼ਹੀਦ ਸ਼ੈਨਿਕ ਪਰਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਆਦਿ ਨੇ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ।

ਸ਼ਹੀਦ ਦੇ ਭਰਾ ਲਖਵਿੰਦਰ ਸਿੰਘ ਜੋ ਕੇ ਆਪ ਵੀ ਸੀ.ਆਰ.ਪੀ.ਐਫ਼ ਵਿਚ ਹਨ ਨੇ ਕਿਹਾ ਕਿ ਮਨਿੰਦਰ ਸਿੰਘ ਦੀ ਸ਼ਹੀਦੀ ਦਾ ਗਮ ਹੈ ਪਰ ਉਨ੍ਹਾਂ ਨੂੰ ਪੂਰਾ ਮਾਨ ਵੀ ਹੈ ਕਿ ਉਹ ਦੇਸ਼ ਲਈ ਸ਼ਹੀਦ ਹੋਇਆ ਹੈ। ਅਰੂਣਾ ਚੌਧਰੀ ਨੇ ਪੰਜਾਬ ਸਰਕਾਰ ਵਲੋਂ 12 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement