'ਮੌਜੂਦਾ ਤਾਨਾਸ਼ਾਹੀ ਸ਼ਾਸਨ' ਵਿਰੁਧ ਖੜੇ ਹੋਣ ਲਈ ਰਾਹੁਲ ਗਾਂਧੀ ਨੂੰ ਯਾਦ ਰਖੇਗਾ ਇਤਿਹਾਸ : ਮਹਿਬੂਬਾ 
Published : Jan 17, 2021, 12:04 am IST
Updated : Jan 17, 2021, 12:04 am IST
SHARE ARTICLE
image
image

'ਮੌਜੂਦਾ ਤਾਨਾਸ਼ਾਹੀ ਸ਼ਾਸਨ' ਵਿਰੁਧ ਖੜੇ ਹੋਣ ਲਈ ਰਾਹੁਲ ਗਾਂਧੀ ਨੂੰ ਯਾਦ ਰਖੇਗਾ ਇਤਿਹਾਸ : ਮਹਿਬੂਬਾ 

ਸ਼੍ਰੀਨਗਰ, 16 ਜਨਵਰੀ : ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਸਨਿਚਰਵਾਰ ਨੂੰ ਕਿਹਾ ਕਿ 'ਮੌਜੂਦਾ ਤਾਨਾਸ਼ਾਹੀ ਸ਼ਾਸਨ' ਵਿਰੁਧ ਖੜੇ ਰਹਿਣ ਲਈ ਇਤਿਹਾਸ ਰਾਹੁਲ ਗਾਂਧੀ ਨੂੰ ਯਾਦ ਰਖੇਗਾ | ਮੁਫਤੀ ਨੇ ਟਵਿਟਰ 'ਤੇ ਲਿਖਿਆ ਕਿ ਅਸਲ 'ਚ 'ਨਵਾਂ ਭਾਰਤ ਚੋਣਵੇਂ ਲੋਕਾਂ ਦੀ ਗਿ੍ਫ਼ਤ 'ਚ ਹੈ'' ਅਤੇ ਗਾਂਧੀ ਇਕੱਲੇ ਆਗੂ ਹਨ ਜੋ ਸੱਚ ਬੋਲਣ ਦੀ ਹਿੰਮਤ ਰਖਦੇ ਹਨ | ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਪ੍ਰਧਾਨ ਮੁਫਤੀ ਨੇ ਕਿਹਾ, ''ਤੁਸੀਂ ਰਾਹੁਲ ਗਾਂਧੀ ਦਾ ਜਿੰਨਾ ਵੀ ਮਖੌਲ ਬਣਾਉ, ਪਰ ਉਹ ਇਕਲੌਤੇ ਆਗੂ ਹਨ ਜੋ ਸੱਚ ਬੋਲਣ ਦੀ 
ਹਿੰਮਤ ਰਖਦੇ ਹਨ | ਇਹ ਤੱਥ ਹੈ ਕਿ ਨਵਾਂ ਭਾਰਤ ਚੋਣਵੇਂ ਲੋਕਾਂ ਅਤੇ ਸਹਿਯੋਗੀ ਪੂੰਜੀਪਤੀਆਂ ਦੀ ਗਿ੍ਫ਼ਤ 'ਚ ਹੈ | ਮੌਜੂਦਾ ਤਾਨਾਸ਼ਾਹੀ ਸ਼ਾਸਨ ਵਿਰੁਧ ਖੜੇ ਰਹਿਣ ਲਈ ਇਤਿਹਾਸ ਉਨ੍ਹਾਂ ਨੂੰ ਯਾਦ ਰਖੇਗਾ |'' ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮੁਫਤੀ ਨੇ ਇਕ ਹੋਰ ਟਵੀਟ ਕੀਤਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਅਪਣੀ ''ਪਾਲਤੂ ਏਜੰਸੀ'' ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਤਿੰਨ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੀ ਕਿਸਾਨ ਜਥੇਬੰਦੀਆਂ ਦੇ 'ਪਿੱਛੇ' ਲਗਾ ਦਿਤਾ |  ਉਨ੍ਹਾਂ ਲਿਖਿਆ, ''ਭਾਰਤ ਸਰਕਾਰ ਦੀ ਪਾਲਤੂ ਏਜੰਸੀ ਹੁਣ ਕਿਸਾਨ ਜਥੇਬੰਦੀਆਂ ਦੇ ਪਿੱਛੇ ਪਈ ਹੈ | ਭਾਰਤ ਦੀ ਮੁੱਖ ਅਤਿਵਾਦ ਜਾਂਚ ਏਜੰਸੀ ਦੇ ਪਾਖੰਡ ਨੂੰ ਕਸ਼ਮੀਰੀਆਂ, ਕਿਸਾਨ ਅਤੇ ਅਸਹਿਮimageimageਤੀ ਰਖਣ ਵਾਲਿਆਂ ਨੂੰ ਫਸਾਉਣ ਦੇ ਉਸ ਦੇ ਤਰੀਕੇ ਤੋਂ ਸਮਝਿਆ ਜਾ ਸਕਦਾ ਹੈ |''     (ਪੀਟੀਆਈ) 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement