ਡਰਪੋਕ ਕੈਪਟਨ ਅਮਰਿੰਦਰ ਸਿੰਘ ਨਹੀਂ, ਕੇਜਰੀਵਾਲ ਹਨ: ਧਰਮਸੋਤ
Published : Dec 16, 2020, 1:14 am IST
Updated : Dec 16, 2020, 1:14 am IST
SHARE ARTICLE
image
image

ਡਰਪੋਕ ਕੈਪਟਨ ਅਮਰਿੰਦਰ ਸਿੰਘ ਨਹੀਂ, ਕੇਜਰੀਵਾਲ ਹਨ: ਧਰਮਸੋਤ

ਖੰਨਾ, 15 ਦਸੰਬਰ (ਏ.ਐਸ.ਖੰਨਾ): ਕੇਜਰੀਵਾਲ ਉੱਤੇ ਤਿੱਖਾ ਸਿਆਸੀ ਹਮਲਾ ਬੋਲਦਿਆਂ ਆਖਿਆ ਕਿ ਉਨ੍ਹਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਖੇਤੀਬਾੜੀ ਬਿਲਾਂ ਨੂੰ ਲੈ ਕੇ ਟਵੀਟਰ ਉਤੇ ਕੀਤੀ ਜਾ ਰਹੀ ਬਿਆਨਬਾਜ਼ੀ ਬੇਤੁਕੀ ਅਤੇ ਤੱਥ ਤੱਥਹੀਣ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਸਦਾ ਹੀ ਦੇਸ਼ ਦੇ ਅੰਨਦਾਤਾ ਨਾਲ ਡਟ ਕੇ ਖੜਦੇ ਹਨ। ਕੇਜਰੀਵਾਲ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿਣਾ ਕਿ ਉਹ ਈਡੀ ਤੋਂ ਡਰਦੇ ਹਨ। ਇਹ ਅਸਲ ਵਿਚ ਕੇਜਰੀਵਾਲ ਵਲੋਂ ਅਪਣੀ ਕਮਜ਼ੋਰੀ ਨੂੰ ਛਪਾਉਣ ਲਈ ਕੀਤੀ ਗਈ ਝੂਠੀ ਬਿਅਨਬਾਜ਼ੀ ਹੈ। ਉਨ੍ਹਾਂ ਆਖਿਆ ਕਿ ਸ਼ਾਇਦ ਕੇਜਰੀਵਾਲ ਪੰਜਾਬੀਆਂ ਉਤੇ ਖਾਸ ਕਰ ਕੇਮੁੱਖ ਮੰਤਰੀ ਦੇ ਸੁਭਾਅ ਤੋਂ ਵਾਕਫ਼ ਨਹੀਂ ਹਨ। ਧਰਮਸੋਤ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਅਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ  ਕਿਉਂਕਿ ਡਰਪੋਕ ਤਾਂ ਅਰਵਿੰਦ ਕੇਜਰੀਵਾਲ ਹੈ ਨਾ ਕਿ ਕੈਪਟਨ ਅਮਰਿੰਦਰ ਸਿੰਘ, ਜਿਸ ਦਾ ਪੁਖ਼ਤਾ ਸਬੂਤ ਉਨ੍ਹਾਂ ਵਲੋਂ ਅਕਾਲੀ ਆਗੂ ਮਜੀਠੀਆ ਤੋਂ ਮੁਆਫ਼ੀ ਮੰਗੇ ਜਾਣਾ ਹੈ ਜਿਸ ਨੂੰ ਸੱਭ ਜੱਗ ਜਾਣਦਾ ਹੈ।
.

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement