ਸਵੀਡਨ ਦੀ ਪ੍ਰਧਾਨ ਮੰਤਰੀ ਐਂਡਰਸਨ ਨੇ ਦਿਤਾ ਅਸਤੀਫ਼ਾ
Published : Sep 16, 2022, 12:42 am IST
Updated : Sep 16, 2022, 12:42 am IST
SHARE ARTICLE
image
image

ਸਵੀਡਨ ਦੀ ਪ੍ਰਧਾਨ ਮੰਤਰੀ ਐਂਡਰਸਨ ਨੇ ਦਿਤਾ ਅਸਤੀਫ਼ਾ


ਕੋਪੇਨਹੇਗਨ, 15 ਸਤੰਬਰ : ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਨੇ ਵੀਰਵਾਰ ਨੂੰ  ਇਕ ਸੱਜੇ ਪੱਖੀ ਸਮੂਹ ਦੇ ਦੇਸ਼ ਦੀ ਸੰਸਦ 'ਚ ਸਾਧਾਰਨ ਬਹੁਮਤ ਹਾਸਲ ਕਰਨ ਤੋਂ ਬਾਅਦ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ | ਐਂਡਰਸਨ ਨੇ ਸਵੀਡਨ ਦੀ 349 ਸੀਟਾਂ ਵਾਲੀ ਰਿਕਸਡੈਗ ਦੇ ਚੇਅਰਮੈਨ ਐਂਡਰਿਆਸ ਮੋਰਲੇਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ  ਰਸਮੀ ਤੌਰ 'ਤੇ ਅਪਣੇ ਅਸਤੀਫੇ ਦੀ ਜਾਣਕਾਰੀ ਦਿਤੀ | ਨਵੀਂ ਸਰਕਾਰ ਬਣਨ ਤਕ ਐਂਡਰਸਨ ਕਾਰਜਕਾਰੀ ਪ੍ਰਧਾਨ ਮੰਤਰੀ ਬਣੀ ਰਹੇਗੀ | ਉਮੀਦ ਹੈ ਕਿ ਨੋਰਲੇਨ ਮੱਧ-ਸੱਜੇ ਪੱਖੀ ਮੋਡਰੇਟ ਪਾਰਟੀ ਦੇ ਨੇਤਾ ਉਲਫ ਕਿ੍ਸਟਰਸਨ ਨੂੰ  ਗਵਰਨਿੰਗ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰਨ ਲਈ ਕਹਿਣਗੇ | ਐਤਵਾਰ ਦੀਆਂ ਆਮ ਚੋਣਾਂ ਤੋਂ ਬਾਅਦ, ਸੱਜੇ-ਪੱਖੀ ਬਲਾਕ ਕੋਲ 176 ਸੀਟਾਂ ਹਨ, ਜਦੋਂ ਕਿ ਸੋਸ਼ਲ ਡੈਮੋਕਰੇਟਸ ਵਾਲੇ ਮੱਧ-ਖੱਬੇ ਪੱਖੀ ਬਲਾਕ ਕੋਲ 173 ਸੀਟਾਂ ਹਨ |      (ਏਜੰਸੀ)
ਬੁੱਧਵਾਰ ਨੂੰ  99.9 ਫ਼ੀ ਸਦੀ ਵੋਟਾਂ ਦੀ ਗਿਣਤੀ ਹੋਣ ਜਾਣ ਤੋਂ ਬਾਅਦ ਐਂਡਰਸਨ ਨੇ ਹਾਰ ਮੰਨ ਲਈ |     (ਏਜੰਸੀ)

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement