ਜਲ ਟ੍ਰਾਂਸਪੋਰਟ ਨੂੰ ਮੁੜ ਸੁਰਜੀਤ ਕਰਨ ਲਈ, ਜੇਹਲਮ ਨਦੀ ਵਿਚ ਅਜ਼ਮਾਇਸ਼ ਦੇ ਆਧਾਰ ’ਤੇ ਬੱਸ ਕਿਸ਼ਤੀ
Published : Jul 16, 2021, 12:32 am IST
Updated : Jul 16, 2021, 12:32 am IST
SHARE ARTICLE
image
image

ਜਲ ਟ੍ਰਾਂਸਪੋਰਟ ਨੂੰ ਮੁੜ ਸੁਰਜੀਤ ਕਰਨ ਲਈ, ਜੇਹਲਮ ਨਦੀ ਵਿਚ ਅਜ਼ਮਾਇਸ਼ ਦੇ ਆਧਾਰ ’ਤੇ ਬੱਸ ਕਿਸ਼ਤੀ ਸੇਵਾ ਸ਼ੁਰੂ

ਜੰਮੂ,15 ਜੁਲਾਈ (ਸਰਬਜੀਤ ਸਿੰਘ) : ਕਸ਼ਮੀਰ ਵਾਦੀ ਵਿਚ ਜਲ ਟਰਾਂਸਪੋਰਟ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਿਚ ਇਕ ਨਿਜੀ ਕੰਪਨੀ ਨੇ ਵੀਰਵਾਰ ਨੂੰ ਇਕ ਸ਼ੁਰੂਆਤ ਕੀਤੀ। ਜੇਹਲਮ ਨਦੀ ’ਚ ਅਜਮਾਇਸ਼ ਦੇ ਅਧਾਰ ਤੇ ਬਸ ਕਿਸ਼ਤੀ   ਕੰਪਨੀ ਸੁਖਨਾਗ ਐਂਟਰਪ੍ਰਾਈਜ਼ਜ਼ ਦੇ ਡਾਇਰੈਕਟਰ ਇਮਰਾਨ ਮਲਿਕ ਨੇ ਦਸਿਆ ਕਿ ਦੇਸ ਦੇ ਬਾਹਰੋਂ ਮੰਗੀ ਗਈ ਬੱਸ ਕਿਸਤੀ ਅੱਜ ਜੇਹਲਮ ਨਦੀ ਵਿਚ ਲਾਂਚ ਕੀਤੀ ਗਈ ਅਤੇ ਸਾਡਾ ਉਦੇਸ ਪਾਣੀ ਦੇ ਆਵਾਜਾਈ ਨੂੰ ਮੁੜ ਸੁਰਜੀਤ ਕਰਨਾ ਹੈ। 
ਉਨ੍ਹਾਂ ਦਸਿਆ ਕਿ ਅਜਮਾਇਸ ਦੇ ਅਧਾਰ ’ਤੇ ਬਸ ਕਿਸਤੀ ਲਾਸਣ ਤੋਂ ਵੀਰ ਚੱਤਾਬਲ ਲਈ ਚੱਲੇਗੀ। ਮਲਿਕ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹੀਆਂ ਹੋਰ ਕਿਸਤੀਆਂ ਜਲਦੀ ਹੀ ਖਰੀਦ ਲਈਆਂ ਜਾਣਗੀਆਂ। ਉਨ੍ਹਾਂ ਨੇ ਉਪ ਰਾਜਪਾਲ ਮਨੋਜ ਸਿਨਹਾ ਦੀ ਅਗਵਾਈ ਵਾਲੇ ਪ੍ਰਸਾਸਨ ਅਤੇ ਸੈਰ-ਸਪਾਟਾ ਵਿਭਾਗ ਨੂੰ ਅਜਿਹੀਆਂ ਪਹਿਲਕਦਮੀਆਂ ਦੀ ਸਲਾਘਾ ਕੀਤੀ, ਜਿਸ ਨਾਲ ਪਾਣੀ ਦੇ ਆਵਾਜਾਈ ਨੂੰ ਮੁੜ ਸੁਰਜੀਤ ਕਰਨ ਵਿਚ ਮਦਦ ਮਿਲੇਗੀ। ਮਲਿਕ ਨੇ ਆਮ ਲੋਕਾਂ ਨੂੰ ਸੜਕੀ ਆਵਾਜਾਈ ਦੀ ਤਰ੍ਹਾਂ ਜਲ ਟਰਾਂਸਪੋਰਟ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ। 
ਕੰਪਨੀ ਦੇ ਮੈਨੇਜਰ ਅਬਦੁੱਲ ਹਨਨ ਨੇ ਕਿਹਾ ਕਿ ਇਹ ਪਹਿਲੀ ਅਜਿਹੀ ਪਹਿਲ ਹੈ ਜਿਸ ਵਿੱਚ ਉਨ੍ਹਾਂ ਨੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਕਿਸਤੀ ਨੂੰ ਦੇਸ ਤੋਂ ਬਾਹਰੋਂ ਖਰੀਦਿਆ ਹੈ। ਉਹਨਾਂ ਦੱਸਿਆ ਕਿ ਜੇਕੇਟੀਡੀਸੀ ਨੇ ਇਸ ਸਬੰਧੀ ਟੈਂਡਰ ਜਾਰੀ ਕੀਤੇ ਸਨ ਅਤੇ ਇਹ ਕਰੈਡਿਟ ਸਾਨੂੰ ਮਿਲਿਆ ਹੈ ਅਤੇ ਅਸੀਂ ਇਸ ਕਿਸਤੀ ਨੂੰ ਆਯਾਤ ਕੀਤਾ ਹੈ। ਜਿਸ ਵਿਚ 35 ਯਾਤਰੀਆਂ, ਡਰਾਈਵਰਾਂ ਅਤੇ ਚਾਰ ਬਚਾਅ ਸੰਚਾਲਕਾਂ ਦੀ ਸਮਰੱਥਾ ਹੈ। ਉਹਨਾਂ ਕਿਹਾ ਕਿ ਜਿਵੇਂ ਸੜਕਾਂ ਤੇ ਪਹਿਲਾਂ ਹੀ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ ਪਰ ਪਾਣੀ ਦੀ ਇਹ ਟ੍ਰਾਂਸਪੋਰਟ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿਚ ਸਹਾਇਤਾ ਕਰੇਗੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement