ਦਿੱਲੀ ਸਰਕਾਰ 5,000  ਨੌਜਵਾਨਾਂ ਨੂੰ  ਸਿਹਤ ਸਹਾਇਕਾਂ ਦੇ ਤੌਰ 'ਤੇ ਦੇਵੇਗੀ ਸਿਖਲਾਈ
Published : Jun 16, 2021, 11:27 pm IST
Updated : Jun 16, 2021, 11:27 pm IST
SHARE ARTICLE
image
image

ਦਿੱਲੀ ਸਰਕਾਰ 5,000  ਨੌਜਵਾਨਾਂ ਨੂੰ  ਸਿਹਤ ਸਹਾਇਕਾਂ ਦੇ ਤੌਰ 'ਤੇ ਦੇਵੇਗੀ ਸਿਖਲਾਈ


ਨਵੀਂ ਦਿੱਲੀ, 16 ਜੂਨ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁਧਵਾਰ ਨੂੰ  ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਵਿਡ-19 ਦੀ ਤੀਜੀ ਸੰਭਾਵਤ ਲਹਿਰ ਨਾਲ ਨਜਿੱਠਣ ਲਈ ਦਿੱਲੀ ਵਿਚ 5000 ਨੌਜਵਾਨਾਂ ਨੂੰ  (ਹੈਲਥ ਅਸਿਸਟੈਂਟ) ਸਿਹਤ ਸਹਾਇਕਾਂ ਦੇ ਤੌਰ 'ਤੇ ਸਿਖਲਾਈ ਦੇਵੇਗੀ | ਕੇਜਰੀਵਾਲ ਨੇ ਕਿਹਾ ਕਿ ਸਿਹਤ ਸਹਾਇਕਾਂ ਜਾਂ ਕਮਿਊਨਿਟੀ ਨਰਸਿੰਗ ਸਹਾਇਕਾਂ ਨੂੰ  'ਨਰਸਿੰਗ' ਅਤੇ ਸਿਹਤ ਰਖਿਆ ਵਿਚ ਦੋ ਹਫ਼ਤੇ ਦੀ ਸਿਖਲਾਈ ਦਿਤੀ ਜਾਵੇਗੀ | ਇਹ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁਧਵਾਰ ਨੂੰ  ਪ੍ਰੈੱਸ ਕਾਨਫ਼ਰੰਸ ਕਰ ਕੇ ਕੀਤਾ |   ਮੁੱਖ ਮੰਤਰੀ ਨੇ ਦਸਿਆ ਕਿ ਸਿਖਲਾਈ ਲਈ ਅਪਲਾਈ ਕਰਨ ਵਾਲਿਆਂ ਨੂੰ  12ਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ | ਸਿਖਲਾਈ ਲਈ ਅਰਜ਼ੀਆਂ 17 ਜੂਨ ਤੋਂ 'ਪਹਿਲੇ ਆਉ, ਪਹਿਲੇ ਪਾਉ' ਦੇ ਆਧਾਰ 'ਤੇ ਮਨਜ਼ੂਰ ਕੀਤੀਆਂ ਜਾਣਗੀਆਂ | ਕੇਜੀਵਾਲ ਨੇ ਕਿਹਾ ਕਿ ਦੇਸ਼ ਵਿਚ ਤੀਜੀ ਲਹਿਰ ਆਉਣ ਦਾ ਖ਼ਦਸ਼ਾ ਹੈ, ਇਸ ਲਈ ਆਕਸੀਜਨ ਸਟੋਰ ਦੀ ਸਮਰਥਾ ਵੀ ਵਧਾਈ ਜਾ ਰਹੀ ਹੈ | ਦੂਜੀ ਲਹਿਰ ਵਿਚ ਆਕਸੀਜਨ ਦੀ ਕਮੀ ਮਹਿਸੂਸ ਹੋਈ, ਇਸ ਲਈ ਅਸੀਂ ਤੀਜੀ ਲਹਿਰ ਲਈ ਤਿਆਰੀ ਕਰ ਰਹੇ ਹਾਂ |                (ਪੀਟੀਆਈ)


imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement