ਭਾੲਂੀ ਜਗਤਾਰ ਸਿੰਘ ਹਵਾਰਾ ਅਸਲਾ ਐਕਟ ਕੇਸ ਵਿਚੋਂ ਵੀ ਹੋਇਆ ਬਰੀ
Published : Apr 16, 2021, 12:11 am IST
Updated : Apr 16, 2021, 12:11 am IST
SHARE ARTICLE
image
image

ਭਾੲਂੀ ਜਗਤਾਰ ਸਿੰਘ ਹਵਾਰਾ ਅਸਲਾ ਐਕਟ ਕੇਸ ਵਿਚੋਂ ਵੀ ਹੋਇਆ ਬਰੀ

ਲੁਧਿਆਣਾ, 15 ਅਪ੍ਰੈਲ (ਆਰ.ਪੀ.ਸਿੰਘ): ਭਾੲਂੀ ਜਗਤਾਰ ਸਿੰਘ ਹਵਾਰਾ ਜੋ ਕਿ ਸਿੱਖ ਸੰਘਰਸ਼ ਦੌਰਾਨ ਦਿੱਲੀ ਤਿਹਾੜ ਜੇਲ ਵਿਚ ਨਜ਼ਰਬੰਦ ਹੈ। ਉਸ ਦਾ ਇਕ ਕੇਸ ਹੋਰ ਲੁਧਿਆਣੇ ਵਿਚ ਐਫ.ਆਈ.ਆਰ ਨੰਬਰ 139 ਥਾਣਾ ਕੋਤਵਾਲੀ ਅੰਡਰ ਸੈਕਸ਼ਨ 25 ਅਸਲਾ ਅਧੀਨ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ਨੂੰ ਪਹਿਲਾ ਬੰਦ ਕਰ ਦਿਤਾ ਗਿਆ ਸੀ ਪਰ ਇਸ ਨੂੰ ਸਪੈਸ਼ਲ ਐਪਲੀਕੇਸ਼ਨ ਲਗਾ ਕੇ ਇਲਾਕਾ ਮੈਜਿਸਟਰੇਟ ਦੇ ਸ਼ੁਰੂ ਕਰਵਾਇਆ ਗਿਆ ਅਤੇ ਗਵਾਹੀਆ ਵੀ ਹੋੲਂੀਆ ਅਤੇ ਜੱਜ ਵਰਿੰਦਰ ਕੁਮਾਰ ਦੀ ਕੋਰਟ ਵਿਚ ਫ਼ੀਡੀਉ ਕਾਨਫ਼ਰੰਸ ਦੁਆਰਾ ਕੇਸ ਚੱਲਿਆ ਸੀ ਅਤੇ ਹਵਾਰਾ ਨੂੰ 9/4/ 2018 ਨੂੰ ਜੱਜ ਵਲੋ ਦੋਸ਼ੀ ਕਰਾਰ ਦੇ ਦਿਤਾ ਗਿਆ ਸੀ।
 ਇਸ ਕੇਸ ਵਿਚ ਭਾਈ ਹਵਾਰਾ ਤੋਂ ਇਕ ਏ.ਕੇ 56 ਰਾਈਫ਼ਲ, 7 ਗੋਲੀਆਂ ਅਤੇ 2 ਮੈਗਜ਼ੀਨ ਦੀ ਬਰਾਮਦਗੀ ਦਿਖਾਈ ਗਈ ਸੀ ਜਿਸ ਉਤੇ ਜੱਜ ਵਲੋਂ ਵੱਧ ਸਜ਼ਾ ਦਾ ਫ਼ੈਸਲਾ ਦੇ ਕੇ ਇਸ ਕੇਸ ਨੂੰ ਸੁਰੇਸ਼ ਕੁਮਾਰ ਸੀ.ਜੇ.ਐਮ ਦੀ ਅਦਾਲਤ ਵਿਚ ਭੇਜ ਦਿਤਾ ਸੀ ਪਰ ਸੀ.ਜੀ ਐਮ ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾ ਸੁਣਦੇ ਹੋਏ ਅਤੇ ਗਵਾਹਾ ਦੇ ਮੱਦੇਨਜ਼ਰ ਅਤੇ ਪਿਛਲੇ ਜੱਜ ਵਰਿੰਦਰ ਕੁਮਾਰ ਤੋ ਵੱਖਰਾ ਦ੍ਰਿਸ਼ਟੀਕੋਣ ਤੋਂ ਫ਼ੈਸਲਾ ਲੈਦਿਆਂ 14/5/2018 ਨੂੰ ਹਵਾਰੇ ਨੂੰ ਇਸ ਕੇਸ ਤੋਂ ਬਰੀ ਕਰ ਦਿਤਾ ਸੀ ਪਰ ਬਾਅਦ ਵਿਚ ਇਸੇ ਕੇਸ ਨੂੰ ਸਟੇਟ ਪੁਲਿਸ ਵਲੋਂ ਸਨ 2018 ਸੈਸ਼ਨ ਕੋਰਟ ਮਨੀਸ਼ ਅਰੋੜਾ ਦੀ ਅਦਾਲਤ ਵਿਚ ਦੁਬਾਰ ਲਗਾਇਆ ਗਿਆ। 
ਹੁਣ ਪਿਛਲੇ ਦਿਨੀ ਇਸੀ ਕੇਸ ਦੀਆਂ ਸਾਰੀਆ ਬਹਿਸਾ ਕਪਲੀਟ ਹੋ ਗਈਆ ਅਤੇ ਅਰੋੜਾ ਵਲੋਂ ਜੱਜ ਵਰਿੰਦਰ ਦੇ ਫ਼ੈਸਲੇ ਨੂੰ ਖ਼ਾਰਜ ਕਰਦਿਆਂ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿਤਾ ਗਿਆ ਹੈ। ਜ਼ਿਕਰ ਯੋਗ ਹੈ ਭਾਈ ਹਵਾਰਾ, ਪੁਲਿਸ ਵਲੋਂ ਹੁਣ ਤਕ ਪਾਏ ਗਏ ਪੰਜ ਕੇਸਾਂ ਵਿਚੋਂ ਬਰੀ ਹੋ ਚੁੱਕੇ ਹਨ। ਇਹ ਜਾਣਕਾਰ ਸ. ਹਵਾਰਾ ਦੇ ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਿਤੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement