ਕੈਚੀ ਨਾਲ ਸਾਲੇ ਦਾ ਕਤਲ ਕਰਨ ਵਾਲਾ ਗ੍ਰਿਫ਼ਤਾਰ
Published : Apr 16, 2020, 11:22 am IST
Updated : Apr 16, 2020, 11:22 am IST
SHARE ARTICLE
File photo
File photo

ਬੀਤੀ 10 ਅਪ੍ਰੈਲ ਨੂੰ  ਡੀਜੇ ਬਰਿਕਸ ਨਾਮਕ ਪਿੰਡ ਆਸਲ ਉਤਾੜ ਵਿਖੇ ਸਥਿਤ ਭੱਠੇ ਉਤੇ ਦੋ ਕੰਮ ਕਰਦੇ ਮਜ਼ਦੂਰਾਂ ਦੇ ਝਗੜੇ ਵਿਚਕਾਰ ਹਰਮੇਸ਼ ਸਿੰਘ ਦੁਆਰਾ

ਵਲਟੋਹਾ,15ਅਪ੍ਰੈਲ (ਗੁਰਬਾਜ ਸਿੰਘ): ਬੀਤੀ 10 ਅਪ੍ਰੈਲ ਨੂੰ  ਡੀਜੇ ਬਰਿਕਸ ਨਾਮਕ ਪਿੰਡ ਆਸਲ ਉਤਾੜ ਵਿਖੇ ਸਥਿਤ ਭੱਠੇ ਉਤੇ ਦੋ ਕੰਮ ਕਰਦੇ ਮਜ਼ਦੂਰਾਂ ਦੇ ਝਗੜੇ ਵਿਚਕਾਰ ਹਰਮੇਸ਼ ਸਿੰਘ ਦੁਆਰਾ ਸੁਖਚੈਨ ਸਿੰਘ ਵਾਸੀ ਪਿੰਡ ਮਹਿੰਦੀਪੁਰ ਦਾ ਵਾਲ ਕੱਟਣ ਵਾਲੀ ਕੈਂਚੀ ਮਾਰ ਕੇ ਕਤਲ ਕਰ ਦਿਤਾ ਗਿਆ ।ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ  ਡੀ.ਐਸ.ਪੀ ਰਾਜਬੀਰ ਸਿੰਘ ਸਬ ਡਵੀਜ਼ਨ ਭਿੱਖੀਵਿੰਡ ਨੇ ਦਸਿਆ ਕਿ ਡੀ ਜੇ ਬ੍ਰਿਕਸ ਭੱਠੇ ਉਤੇ ਕੰਮ ਕਰਨ ਵਾਲੇ ਦੋਵੇਂ ਮਜ਼ਦੂਰ ਆਪਸ ਵਿਚ ਜੀਜਾ-ਸਾਲਾ ਸਨ ਅਤੇ ਭੱਠੇ ਉਤੇ ਹੀ ਬਣੇ ਕਮਰਿਆਂ ਵਿਚ ਰਹਿੰਦੇ ਸਨ।

File photoFile photo=

ਬੀਤੀ 10 ਅਪ੍ਰੈਲ ਨੂੰ ਹਰਮੇਸ਼ ਸਿੰਘ ਪੁੱਤਰ ਦੇਸ ਰਾਜ ਸਿੰਘ ਅਤੇ ਉਸ ਦੀ ਪਤਨੀ ਮਾਹਣੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ।ਜਿਸ ਨੂੰ ਨਿਪਟਾਉਣ ਲਈ ਸੁਖਚੈਨ ਸਿੰਘ ਗਿਆ ਤਾਂ ਹਰਮੇਸ਼ ਸਿੰਘ ਸੁਖਚੈਨ ਸਿੰਘ ਦੇ ਗੱਲ ਪੈ ਗਿਆ ਅਤੇ ਵਾਲ ਕੱਟਣ ਵਾਲੀ ਕੈਂਚੀ ਨਾਲ ਸੁਖਚੈਨ ਸਿੰਘ ਉਤੇ ਵਾਰ ਕਰ ਦਿਤੇ ।ਭੱਠੇ ਦੇ ਮਾਲਕ ਦੀਦਾਰ ਸਿੰਘ ਦੁਆਰਾ ਸੁਖਚੈਨ ਸਿੰਘ ਨੂੰ ਸਿਵਲ ਹਸਪਤਾਲ ਪੱਟੀ ਲਿਆਂਦੇ ਸਮੇਂ ਹੀ ਉਸ ਦੀ ਰਸਤੇ ਚਿ ਮੌਤ ਹੋ ਗਈ। ਦੋਸ਼ੀ ਮੌਕੇ ਤੋਂ ਕੈਂਚੀ ਸਮੇਤ ਫ਼ਰਾਰ ਹੋ ਗਿਆ। ਪੁਲਿਸ ਦੁਆਰਾ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।

ਮੁਖ਼ਬਰ ਦੁਆਰਾ ਇਤਲਾਹ ਕੀਤੀ ਗਈ ਕਿ ਹਰਮੇਸ਼ ਸਿੰਘ 'ਸਿੰਘ ਗ਼ਜ਼ਲਾਂ ਵਾਲੇ' ਪੁੱਲ ਦੇ ਕੋਲ ਦੇਖਿਆ ਗਿਆ ਹੈ ।ਪੁਲਿਸ ਨੇ ਤੁਰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ।ਪੁਛ -ਗਿਛ ਦੌਰਾਨ ਦੋਸ਼ੀ ਨੇ ਇਕਬਾਲੇ ਜੁਰਮ ਕਰਦੇ ਹੋਏ ਗ਼ਜ਼ਲ ਤੋਂ ਭੰਗਾਲਾ ਰੋਡ ਉਤੇ ਸੜਕ ਦੇ ਕਿਨਾਰੇ ਸਫ਼ੈਦੇ ਹੇਠਾਂ ਲੁਕਾ ਛੁਪਾ ਕੇ ਰੱਖੀ ਕੈਂਚੀ ਪੁਲਿਸ ਦੇ ਹਵਾਲੇ ਕਰ ਦਿਤੀ। ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਦੁਆਰਾ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement