3 ਅਪ੍ਰੈਲ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਹੋ
Published : Mar 16, 2022, 12:10 am IST
Updated : Mar 16, 2022, 12:10 am IST
SHARE ARTICLE
image
image

3 ਅਪ੍ਰੈਲ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਹੋ

ਆਕਲੈਂਡ, 15 ਮਾਰਚ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ ਤਹਿਤ ਘੜੀਆਂ ਦਾ ਸਮਾਂ ਅਗਲੇ ਮਹੀਨੇ 3 ਅਪ੍ਰੈਲ ਨੂੰ ਤੜਕੇ ਸਵੇਰੇ 3 ਵਜੇ ਇਕ ਘੰਟਾ ਪਿੱਛੇ ਕਰ ਦਿਤਾ ਜਾਵੇਗਾ। ਇਸ ਦੇ ਨਾਲ ਹੀ ਛੇ ਕੁ ਮਹੀਨਿਆਂ ਦੀ ਚੱਲ ਰਹੀ ਡੇਅ ਲਾਈਟ ਸੇਵਿੰਗ ਖ਼ਤਮ ਹੋ ਜਾਵੇਗੀ। ਇਹ ਸਮਾਂ ਇਸੇ ਤਰ੍ਹਾਂ 25 ਸਤੰਬਰ  2022 ਤਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਅੱਗੇ ਕਰ ਦਿਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਦੁਬਾਰਾ ਸ਼ੁਰੂ ਹੋਵੇਗੀ। 
ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨਿ ਕਿ ਸ਼ਨੀਵਾਰ (2 ਅਪ੍ਰੈਲ) ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ ਤੇ ਕੰਧ ਘੜੀਆਂ (ਟਾਈਮਪੀਸ) ਇਕ ਘੰਟਾ ਪਿੱਛੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ। ਸਮਾਰਟ ਫੋਨਾਂ ਦੇ ਉਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ। 3 ਅਪ੍ਰੈਲ ਨੂੰ ਸੂਰਜ ਸਵੇਰੇ 7.35 ਵਜੇ ਦੀ ਥਾਂ 6.35 ਉਤੇ ਚੜ੍ਹੇਗਾ ਅਤੇ ਸ਼ਾਮ 6.12 ਮਿੰਟ ਉਤੇ ਮਿਟੇਗਾ। 3 ਅਪ੍ਰੈਲ ਨੂੰ ਲੋਕਾਂ ਨੂੰ ਇਕ ਘੰਟਾ ਪਹਿਲਾਂ ਸੂਰਜ ਚੜਿ੍ਹਆ ਹੋਇਆ ਪ੍ਰਤੀਤ ਹੋਵੇਗਾ ਤੇ ਇਕ ਘੰਟਾ ਪਹਿਲਾਂ ਸੂਰਜ ਮਿਟ ਜਾਵੇਗਾ।  ਦਿਨ ਦੀ ਲੰਬਾਈ ਰਹੇਗੀ 11 ਘੰਟੇ 36 ਮਿੰਟ ਅਤੇ 46 ਸੈਕਿੰਡ। ਜਦ ਕਿ ਅੱਜ ਦਿਨ ਦੀ ਲੰਬਾਈ 12 ਘੰਟੇ 24 ਮਿੰਟ ਦੇ ਕਰੀਬ ਹੈ। ਜੂਨ, ਜੁਲਾਈ ਅਤੇ ਅਗਸਤ ਮਹੀਨਾ ਨਿਊਜ਼ੀਲੈਂਡ ਦੇ ਵਿਚ ਸਿਆਲ ਦੇ ਮਹੀਨੇ ਮੰਨੇ ਜਾਂਦੇ ਹਨ। ਆਸਟਰੇਲੀਆ ਵਿਚ ਵੀ 3 ਅਪ੍ਰੈਲ ਨੂੰ ਘੜੀਆਂ ਇਕ ਘੰਟਾ ਪਿਛੇ ਹੋ ਜਾਣਗੀਆਂ ਅਤੇ 2 ਅਕਤੂਬਰ ਨੂੰ ਦੁਬਾਰਾ ਇਕ ਘੰਟਾ ਅੱਗੇ ਹੋਣਗੀਆਂ।
ਨਿਊਜ਼ੀਲੈਂਡ ਦੇ ਵਿਚ ਪਹਿਲੀ ਅਪ੍ਰੈਲ 2022 ਤੋਂ ਮਿਹਨਤਾਨਾ ਦਰ (16 ਸਾਲ ਤੋਂ ਉਪਰ) ਪ੍ਰਤੀ ਘੰਟਾ 21.20 ਡਾਲਰ ਹੋ ਜਾਵੇਗੀ ਜਦ ਕਿ ਇਸ ਵੇਲੇ ਇਹ 20.00 ਡਾਲਰ ਹੈ। ਇਹ ਵਾਧਾ 1 ਡਾਲਰ 20 ਸੈਂਟ ਦਾ ਹੋਵੇਗਾ। 
ਂੲਾਸ ਫਿਚ:
ਂਗ਼ ਫ93  15 ੰੳਰਚਹ-4
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement