ਪੰਜਾਬ ਵਿਚ ਤਿੰਨ ਬੂਥਾਂ 'ਤੇ ਅੱਜ ਦੁਬਾਰਾ ਹੋ ਰਹੀ ਵੋਟਿੰਗ
Published : Feb 16, 2021, 9:05 am IST
Updated : Feb 16, 2021, 11:21 am IST
SHARE ARTICLE
Voting
Voting

ਰਾਜ ਚੋਣ ਕਮਿਸ਼ਨ ਵਲੋਂ ਪਾਤੜਾਂ ਤੇ ਸਮਾਣਾ ਦੇ 3 ਬੂਥਾਂ ’ਤੇ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ

ਚੰਡੀਗੜ੍ਹ: 14 ਫਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਿੰਗ ਹੋਈ। ਇਸ ਦੌਰਾਨ ਅੱਜ 16 ਫਰਵਰੀ ਨੂੰ ਪੰਜਾਬ ਵਿਚ ਤਿੰਨ ਬੂਥਾਂ ‘ਤੇ ਦੁਬਾਰਾ ਵੋਟਿੰਗ ਹੋ ਰਹੀ ਹੈ। ਦਰਅਸਲ ਰਾਜ ਚੋਣ ਕਮਿਸ਼ਨ ਵਲੋਂ ਅੱਜ ਪਟਿਆਲਾ ਦੇ ਨਗਰ ਕੌਂਸਲ, ਪਾਤੜਾਂ ਅਤੇ ਸਮਾਣਾ ਦੇ 3 ਬੂਥਾਂ ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਗਏ।

Voting begins for MC electionsELECTIONS

ਇਸ ਸਬੰਧੀ ਜਾਣਕਾਰੀ ਦਿੰਦਿਆ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜ਼ਿਲੇ ਦੇ ਪਾਤੜਾਂ ਦੇ ਰਿਟਰਨਿੰਗ ਅਫਸਰ ਵਲੋਂ ਵਾਰਡ ਨੰ: 8 ਦੇ ਬੂਥ ਨੰ: 11 ਵਿਚ ਵੋਟਾਂ ਦੌਰਾਨ ਈ.ਵੀ.ਐਮ. ਨੂੰ ਨੁਕਸਾਨ ਪਹੁੰਚਾਉਣ  ਸਬੰਧੀ ਸੂਚਨਾ ਭੇਜੀ ਗਈ ਸੀ । ਇਸੇ ਤਰਾਂ ਪਟਿਆਲਾ ਜ਼ਿਲੇ ਦੇ ਸਮਾਣਾ ਹਲਕੇ ਦੇ ਰਿਟਰਨਿੰਗ ਅਫਸਰ ਵਲੋਂ ਵੀ ਸਮਾਣਾ ਦੇ ਵਾਰਡ ਨੰ: 11 ਦੇ ਬੂਥ ਨੰ: 22  ਅਤੇ 23 ਵਿਚ ਈ.ਵੀ.ਐਮ. ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ ।

ELECTIONSELECTIONS

ਬੁਲਾਰੇ ਨੇ ਦੱਸਿਆ ਕਿ ਇਸ ਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਇਹਨਾਂ ਤਿੰਨਾਂ ਬੂਥਾਂ ਤੇ ਸਟੇਟ ਇਲੈਕਸ਼ਨ ਕਮਿਸ਼ਨ ਐਕਟ, 1994 ਦੀ ਧਾਰਾ  59(2)(ਏ) ਅਧੀਨ ਇਹਨਾਂ ਤਿੰਨਾਂ ਬੂਥਾਂ ਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ। ਇਹਨਾਂ ਤਿੰਨਾਂ ਬੂਥਾਂ ‘ਤੇ ਅੱਜ 16 ਫਰਵਰੀ, 2021 ਨੂੰ ਸਵੇਰੇ 8.00 ਵਜੇ ਤੋ 4.00 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ ਅਤੇ ਗਿਣਤੀ 17 ਫਰਵਰੀ, 2021 ਨੂੰ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement