ਸਿਲੰਡਰ ਕੋਲ ਰੱਖ ਕੇ ਕਾਂਗਰਸ ਆਗੂ ਨੇ ਕੀਤੀ ਪ੍ਰੈੱਸ ਕਾਨਫ਼ਰੰਸ 
Published : Feb 16, 2021, 1:31 am IST
Updated : Feb 16, 2021, 1:31 am IST
SHARE ARTICLE
image
image

ਸਿਲੰਡਰ ਕੋਲ ਰੱਖ ਕੇ ਕਾਂਗਰਸ ਆਗੂ ਨੇ ਕੀਤੀ ਪ੍ਰੈੱਸ ਕਾਨਫ਼ਰੰਸ 

ਰਸੋਈ ਗੈਸ ਦੇ ਕੀਮਤ ਘੱਟ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ, 15 ਫ਼ਰਵਰੀ : ਕਾਂਗਰਸ ਆਗੂ ਸੁਪਰੀਆ ਸ਼੍ਰੀਨੇਤ ਰਸੋਈ ਗੈਸ ਦੀ ਕੀਮਤ 'ਚ ਹੋਏ ਰਹੇ ਵਾਧੇ ਦੇ ਵਿਰੋਧ 'ਚ ਸੋਮਵਾਰ ਨੂੰ  ਸਿਲੰਡਰ ਨਾਲ ਪੈ੍ਰਸ ਕਾਨਫਰੰਸ 'ਚ ਪੁੱਜੀ ਅਤੇ ਸਰਕਾਰ ਨੂੰ  ਵਧੀਆਂ ਹੋਈਆਂ ਕੀਮਤਾਂ ਤੁਰਤ ਵਾਪਸ ਲੈਣ ਦੀ ਮੰਗ ਕੀਤੀ | ਉਨ੍ਹਾਂ ਸਰਕਾਰ 'ਤੇ 'ਮਾੜੇ ਪ੍ਰਬੰਧ, ਮੁਨਾਫ਼ਾਖ਼ੋਰੀ ਕਰਨ ਅਤੇ ਆਮ ਲੋਕਾਂ ਦੀ ਫ਼ਿਕਰ ਨਾ ਕਰਨ' ਦਾ ਦੋਸ਼ ਲਾਇਆ ਅਤੇ ਸਵਾਲ ਕੀਤਾ ਕਿ ਯੂ.ਪੀ.ਏ ਸਰਕਾਰ ਸਮੇਂ ਸਿਲੰਡਰ ਲੈ ਕੇ ਸੜਕ 'ਤੇ ਬੈਠਕ ਵਾਲੀ ਭਾਜਪਾ ਦੀ ਮਹਿਲਾ ਆਗੂ ਚੁੱਪ ਕਿਉਂ ਹਨ?
ਕਾਂਗਰਸ ਆਗੂ ਨੇ ਕਿਹਾ, ''ਪਿਛਲੇ 10 ਦਿਨਾਂ 'ਚ ਇਸ ਸਰਕਾਰ ਨੇ ਰਸੋਈ ਗੈਸ ਦੇ ਸਿਲੰਡਰ 'ਚ 75 ਰੁਪਏ ਦਾ ਵਾਧਾ ਕੀਤਾ ਹੈ | ਚਾਰ ਫ਼ਰਵਰੀ ਨੂੰ  ਕੀਮਤ 25 ਰੁਪਏ ਵਧਾਈ ਸੀ ਅਤੇ ਹੁਣ 50 ਰੁਪਏ ਵਧਾ ਦਿਤੇ ਗਏ ਹਨ | ਇਹੀ ਨਹੀਂ ਦੋ ਮਹੀਨੇ ਵਿਚ ਸਿਲੰਡਰ ਦੀ ਕੀਮਤ 'ਚ 175 ਰੁਪਏ ਦਾ ਵਾਧਾ ਕੀਤਾ ਜਾ ਚੁੱਕਾ ਹੈ | ਅੱਜ ਦੇ ਸਮੇਂ 'ਚ ਦਿੱਲੀ 'ਚ ਇਕ ਸਿਲੰਡਰ 769 ਰੁਪਏ ਵਿਚ ਵਿਕ ਰਿਹਾ ਹੈ |''

ਉਨ੍ਹਾਂ ਦਾਅਵਾ ਕੀਤਾ, ''ਯੂ.ਪੀ.ਏ ਸਰਕਾਰ ਸਮੇਂ ਇਕ ਸਿਲੰਡਰ ਦੀ ਕੀਮਤ 400 ਰੁਪਏ ਦੇ ਕਰੀਬ ਸੀ | ਉਸ ਸਮੇਂ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਵੱਧ ਸੀ, ਪਰ ਪਟਰੌਲ-ਡੀਜ਼ਲ ਦੀਆਂ ਕੀਮਤਾਂ ਨੂੰ  ਕੰਟਰੋਲ ਰਖਿਆ ਗਿਆ ਸੀ | ਹੁਣ ਪਟਰੌਲੀਅਮ ਉਤਪਾਦਾਂ ਦੀਆਂ ਕੀਮਤਾਂ ਅਸਮਾਨ ਤਕ ਪੱੁਜ ਗਈਆਂ ਹਨ | imageimage
ਇਸ ਸਰਕਾਰ ਦੇ ਮਾੜੇ ਪੰ੍ਰਬਧ ਕਾਰਨ ਦੇਸ਼ ਨੂੰ  ਮੰਹਿਗਾਈ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਉਨ੍ਹਾਂ ਦੇਸ਼ ਲਾਇਆ, ''ਇਹ ਸਰਕਾਰ ਡੀਜ਼ਲ 'ਤੇ ਡਿਊਟੀ ਅੱਠ ਗੁਣਾ ਅਤੇ ਪਟਰੌਲ 'ਤੇ ਢਾਈ ਗੁਣਾ ਵਧਾ ਚੁੱਕੀ ਹੈ | ਇਸ ਸਰਕਾਰ ਦੀ ਕਿਰਪਾ ਹੈ ਕਿ ਦੇਸ਼ ਨੇ ਪਟਰੌਲ ਦੀ ਕੀਮਤ ਦੇ ਮਾਮਲੇ 'ਚ ਸੈਂਕੜਾ ਲਕਾ ਦਿਤਾ ਹੈ ਅਤੇ ਇਕ ਨਵਾਂ ਰੀਕਾਰਡ ਬਣਾ ਦਿਤਾ ਹੈ | ਅਜਿਹਾ ਲਗਦਾ ਹੈ ਕਿ ਇਸ ਸਰਕਾਰ ਨੂੰ  ਆਮ ਆਦਮੀ ਦੀ ਬਿਲਕੁੱਲ ਵੀ ਚਿੰਤਾ ਨਹੀਂ ਹੈ | '' ਇਕ ਸਵਾਲ ਦੌਰਾਨ ਉਨ੍ਹਾਂ ਕਿਹਾ ਕੀ ਸਰਕਾਰ ਦਾ ਕੰਮ 'ਮੁਨਾਫ਼ਾਖ਼ੋਰੀ' ਕਰਨਾ ਹੈ ? ਸੁਪਰੀਆ ਨੇ ਕਿਹਾ, ''ਸਾਡੀ ਸਰਕਾਰ ਤੋਂ ਮੰਗ ਹੈ ਕਿ ਵਧੀਆਂ ਹੋਈਆਂ ਕੀਮਤਾਂ ਵਾਪਸ ਲਈ ਜਾਵੇ ਅਤੇ ਉਤਪਾਦ ਡਿਊਟੀ ਘੱਟ ਕਰ ਕੇ ਲੋਕਾਂ ਨੂੰ  ਰਾਹਤ ਦਿਤੀ ਜਾਵੇ | '' (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement