ਅਪਣੇ ਪੂੰਜੀਪਤੀ ਦੋਸਤਾਂ ਦੀ ਜਮ੍ਹਾਂਖ਼ੋਰੀ ਲਈ ਕਾਨੂੰਨ ਬਣਾ ਰਹੇ ਹਨ ਪ੍ਰਧਾਨ ਮੰਤਰੀ : ਪ੍ਰਿਯੰਕਾ
Published : Feb 16, 2021, 1:57 am IST
Updated : Feb 16, 2021, 1:57 am IST
SHARE ARTICLE
image
image

ਅਪਣੇ ਪੂੰਜੀਪਤੀ ਦੋਸਤਾਂ ਦੀ ਜਮ੍ਹਾਂਖ਼ੋਰੀ ਲਈ ਕਾਨੂੰਨ ਬਣਾ ਰਹੇ ਹਨ ਪ੍ਰਧਾਨ ਮੰਤਰੀ : ਪ੍ਰਿਯੰਕਾ

ਕਿਹਾ, ਪ੍ਰਧਾਨ ਮੰਤਰੀ ਕੋਲ ਵਿਦੇਸ਼ਾਂ ’ਚ ਘੁੰਮਣ ਲਈ ਸਮਾਂ ਸੀ ਪਰ ਕਿਸਾਨਾਂ ਨੂੰ ਮਿਲਣ ਦਾ ਸਮਾਂ ਨਾ ਮਿਲਿਆ
 

ਬਿਜਨੌਰ, 15 ਫ਼ਰਵਰੀ : ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਪੂੰਜੀਪਤੀਆਂ ਲਈ ਲਾਭਕਾਰੀ ਦੱਸਦੇ ਹੋਏ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ‘ਅਪਣੇ ਪੂੰਜੀਪਤੀ ਦੋਸਤਾਂ ਦੀ ਜਮਾਖ਼ੋਰੀ ਨੂੰ ਵਧਾਉਣ ਲਈ ਕਾਨੂੰਨ ਬਣਾ ਰਹੇ ਹਨ।’ ਕਾਂਗਰਸ ਆਗੂ ਪਿ੍ਰਅੰਕਾ ਗਾਂਧੀ ਵਾਡਰਾ ਅੱਜ ਨੂੰ ਬਿਜਨੌਰ ਅਤੇ ਮੇਰਠ ਦਾ ਦੌਰਾ ’ਤੇ ਸੀ। 
 ਬਿਜਨੌਰ ਦੇ ਚਾਂਦਪੁਰ ’ਚ ਹੋ ਰਹੀ ਕਿਸਾਨ ਮਹਾ ਪੰਚਾਇਤ ’ਚ ਪਿ੍ਰਯੰਕਾ ਗਾਂਧੀ ਵਾਡਰਾ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਨਤਾ ਨੇ ਦੋ ਵਾਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ। ਪਿ੍ਰਯੰਕਾ ਨੇ ਕਿਹਾ ਕਿ ਲੋਕਾਂ ਨੂੰ ਵਿਸ਼ਵਾਸ਼ ਹੋਣਾ ਹੈ ਕਿ ਉਹ ਤੁਹਾਡੇ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਪਹਿਲੀ ਵਾਰ ਜਦੋਂ ਮੋਦੀ ਦੀ ਸਰਕਾਰ ਆਈ, ਵੱਡੀਆਂ-ਵੱਡੀਆਂ ਗੱਲਾਂ ਹੋਈਆਂ।
  ਕਿਸਾਨ ਮਹਾਂਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ, ‘‘ਨਹਿਰੂ ਨੇ ਜਮਾਖੋਰੀ ਵਿਰੁਧ ਕਾਨੂੰਨ ਬਣਾਇਆ ਸੀ, ਪਰ ਪ੍ਰਧਾਨ ਮੰਤਰੀ ਨੇ ਜੋ ਖੇਤੀ ਕਾਨੂੰਨ ਬਣਾਏ ਹਨ ਉਨ੍ਹਾਂ ਨਾਲ ਇਨ੍ਹਾਂ ਦੇ ਪੂੰਜੀਪਤੀ ਦੋਸਤਾਂ ਅਪਣੀ ਮਨਮਰਜ਼ੀ ਦੇ ਹਿਸਾਬ ਨਾਲ ਜਮਾਖੋਰੀ ਕਰਨ ਸਕਦੇ ਹਨ।’’ ਉਨ੍ਹਾਂ ਦੋਸ਼ ਲਗਾਇਆ ਕਿ ਨਵੇਂ ਕਾਨੂੰਨਾਂ ਨਾਲ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ ਅਤੇ ਸਿਰਫ਼ ਨਿੱਜੀ ਕਾਰਪੋਰੇਟ ਖ਼ਰੀਦਦਾਰੀ ਵਚਣਗੇ ਜੋ ਕਿਸਾਨ ਦਾ ਜੱਮ ਕੇ ਸ਼ੋਸ਼ਣ ਕਰਨਗੇ।
ਖੇਤੀ ਕਾਨੂੰਨਾਂ ’ਤੇ ਕਾਂਰਗਸ ਆਗੂ ਨੇ ਕਿਹਾ, ‘‘ਪ੍ਰਧਾਨ ਮੰਤਰੀ ਜੀ ਤੁਸੀਂ ਜੋ ਕਾਨੂੰਨ ਬਣਾਇਆ ਹੈ, ਉਸ ਨਾਲ ਦੇਸ਼ ਦਾ ਕਿਸਾਨ, ਇਸ ਦੇਸ਼ ਦਾ ਗ਼ਰੀਬ ਸੰਕਟ ਵਿਚ ਹੈ, ਰੋ ਰਿਹਾ ਹੈ ਅਪਣਾ ਅਧਿਕਾਰ ਮੰਗ ਰਿਹਾ ਹੈ। ਤੁਸੀਂ ਇਹ ਕਾਨੂੰਨ ਵਾਪਸ ਲਉ, ਇਨ੍ਹਾਂ ਕਾਨੂੰਨਾਂ ਨੂੰ ਰੱਕ ਕਰੋ। ਜਿਨ੍ਹਾਂ ਨੇ ਤੁਹਾਨੂੰ ਸੱਤਾ ਦਿਤੀ ਹੈ, ਉਸ ਦਾ ਆਦਰ ਕਰੋ।’’ (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement