ਨਿਊਜ਼ੀਲੈਂਡ ਸਰਕਾਰ ਦੇਵੇਗੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਦੀ ਆਗਿਆ
Published : Jan 16, 2021, 12:58 am IST
Updated : Jan 16, 2021, 12:58 am IST
SHARE ARTICLE
image
image

ਨਿਊਜ਼ੀਲੈਂਡ ਸਰਕਾਰ ਦੇਵੇਗੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਦੀ ਆਗਿਆ

ਆਕਲੈਂਡ, 16  ਜਨਵਰੀ (ਹਰਜਿੰਦਰ ਸਿੰਘ ਬਸਿਆਲਾ) : ਕਹਿੰਦੇ ਨੇ ਮਜਬੂਰੀਆਂ ਕਈ ਵਾਰ ਮਹਿੰਗੇ ਸਮਝੌਤੇ ਕਰਵਾ ਜਾਂਦੀਆਂ ਹਨ ਅਤੇ ਫਸੇ ਵਿਅਕਤੀ ਕੋਲ ਕੋਈ ਹੋਰ ਰਸਤਾ ਵੀ ਨਹÄ ਹੁੰਦਾ। ਵਿਦੇਸ਼ਾਂ ਦੇ ਵਿਚ ਪੜ੍ਹਨ ਜਾਣ ਵਾਲੇ ਜਾਂ ਜਿਨ੍ਹਾਂ ਦੀ ਕਿਸੇ ਕਾਰਨ ਵਿਚਾਲੇ ਹੀ ਫਸ ਕੇ ਰਹਿ ਗਈ ਦੇ ਨਾਲ ਅਜਿਹੀ ਮਜਬੂਰੀ ਬਹੁਤ ਕੁਝ ਕਰਵਾ ਰਹੀ ਹੈ। ਨਿਊਜ਼ੀਲੈਂਡ ਸਰਕਾਰ ਨੇ ਹੁਣ ਇਕ ਆਸ ਦੀ ਕਿਰਨ ਇਹ ਦਿੱਤੀ ਹੈ ਕਿ ਜਿਹੜੇ ਡਿਗਰੀ ਅਤੇ ਪੋਸਟ ਗ੍ਰੈਜੂਏਟ ਅੰਤਰਰਾਸ਼ਟਰੀ ਵਿਦਿਆਥੀਆਂ ਦੀ ਪੜ੍ਹਾਈ ਪੂਰੀ ਹੋਣ ਨੇੜੇ ਹੈ ਅਤੇ ਉਹ ਕਿਸੀ ਕਾਰਨ ਨਿਊਜ਼ੀਲੈਂਡ ਤੋਂ ਬਾਹਰ ਫਸੇ ਬੈਠੇ ਹਨ ਉਹ ਹੁਣ ਅਪ੍ਰੈਲ ਮਹੀਨੇ ਤੋਂ ਇਥੇ ਵਾਪਸ ਆਉਣ ਦੇ ਯੋਗ ਹੋ ਸਕਦੇ ਹਨ। ਸਿਖਿਆ ਵਿਭਾਗ ਇਸ ਦੇ ਲਈ ਪੂਰਾ ਤਿਆਰੀ ਕਰ ਰਿਹਾ ਹੈ। ਸਿਖਿਆ ਸੰਸਥਾਨ ਇਸਦੇ ਵਿਚ ਸਾਰੇ ਸ਼ਾਮਲ ਕੀਤੇ ਜਾ ਰਹੇ ਹਨ ਚਾਹੇ ਉਹ ਯੂਨੀਵਰਸਿਟੀ ਹੋਵੇ ਜਾਂ ਪੌਲੀਟੇਕਨਿਕਸ ਇਥੋਂ ਤਕ ਕਿ ਪ੍ਰਾਈਵੇਟ ਅਦਾਰੇ ਵੀ ਸ਼ਾਮਲ ਹੋਣਗੇ। ਜਿਹੜੇ ਵਿਦਿਆਰਥੀਆਂ ਨੇ ਇਥੇ ਅਪਣੀ ਕੁਝ ਪੜ੍ਹਾਈ ਤਾਂ ਪੂਰੀ ਕਰ ਲਈ ਹੈ ਪਰ ਹੁਣ ਉਹ ਅਪਣੇ ਦੇਸ਼ ਗਏ ਹੋਣ ਕਰ ਕੇ ਵਾਪਸ ਨਹÄ ਆ ਸਕਦੇ ਕਿਉਂਕਿ ਕੋਰੋਨਾ ਕਰ ਕੇ ਉਨ੍ਹਾਂ ਦੀ ਐਂਟਰੀ ਅਜੇ ਬੰਦ ਕੀਤੀ ਹੋਈ ਹੈ। ਵਿਦਿਆਰਥੀਆਂ ਨੂੰ ਨਵਾਂ ਵੀਜ਼ਾ ਦਿਤਾ ਜਾਵੇਗਾ। ਉਨ੍ਹਾਂ ਨੂੰ ਇਥੇ ਆ ਕੇ ਅਪਣੇ ਖ਼ਰਚੇ ਉਤੇ 14 ਦਿਨ ਆਈਸੋਲੇਸ਼ਨ ਦੇ ਵਿਚ ਰਹਿਣਾ ਹੋਵੇਗਾ। ਉਨ੍ਹਾਂ ਨੂੰ 20,000 ਡਾਲਰ ਜੇਬ ਖ਼ਰਚ ਪ੍ਰਤੀ ਸਾਲ ਵੀ ਇਥੇ ਲਿਆਉਣਾ ਹੋਵੇਗਾ। ਜੀਵਨ ਸਾਥੀ ਅਤੇ ਬੱਚੇ ਇਸ ਵੀਜ਼ੇ ਦਾ ਫ਼ਾਇਦਾ ਉਠਾ ਸਕਣਗੇ।  ਸਰਕਾਰ ਨੇ 1000 ਵਿਦਿਆਰਥੀਆਂ ਦੇ ਲਈ ਇਹ ਸਕੀਮ ਲਿਆਂਦੀ ਹੈ। ਅਪ੍ਰੈਲ ਮਹੀਨੇ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਣਾ ਹੈ ਅਤੇ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੇਬ ਖ਼ਰਚ ਨਾਲ ਇਸ ਦੀ ਸ਼ੁਰੂਆਤ ਕਰ ਜਾਣੀ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement