ਦਿਵਾਲੀ ਦੀ ਰਾਤ ਟੋਲ ਪਲਾਜ਼ੇ 'ਤੇ ਮ੍ਰਿਤਕ ਕਿਸਾਨ ਦੀ ਲਾਸ਼ ਰੱਖ ਕੇ ਧਰਨੇ 'ਤੇ ਡਟੇ ਰਹੇ ਕਿਸਾਨ
Published : Nov 15, 2020, 1:25 pm IST
Updated : Nov 15, 2020, 1:26 pm IST
SHARE ARTICLE
Famer Protest On toll Plaza
Famer Protest On toll Plaza

ਕਿਸਾਨਾਂ ਨੇ ਆਪਣਾ ਸੰਘਰਸ਼ ਕੀਤਾ ਹੋਰ ਤਿੱਖਾ

ਗੁਰੂ ਹਰ ਸਹਾਏ - ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦਾ ਅਸਰ ਤਿਉਹਾਰਾਂ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਦੁਸ਼ਹਿਰੇ ਤੋਂ ਬਾਅਦ ਬੀਤੀ ਰਾਤ ਮਨਾਈ ਗਈ ਦੀਵਾਲੀ ਮੌਕੇ ਵੀ ਖੇਤੀ ਕਾਨੂੰਨਾਂ ਦਾ ਖਾਸ ਅਸਰ ਵੇਖਣ ਨੂੰ ਮਿਲਿਆ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਕਾਲੀ ਦੀਵਾਲੀ ਮਨਾਉਣ ਦਾ ਸੱਦਾ ਦਿਤਾ ਸੀ ਜਿਸ ‘ਚ ਬਾਅਦ ਵਿਚ ਤਬਦੀਲੀ ਕਰਦਿਆਂ ਮਸ਼ਾਲਾਂ ਜਲਾ ਕੇ ਸੰਘਰਸ਼ੀ ਲੋਅ ਨੂੰ ਜਨ ਜਨ ਤਕ ਪਹੁੰਚਾਉਣ ਦਾ ਐਲਾਨ ਕੀਤਾ ਗਿਆ।

farmer protestfarmer protest

ਇਸ ਦੇ ਨਾਲ ਹੀ ਕਿਸਾਨਾਂ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਗੁਰੂ ਹਰ ਸਹਾਏ ਸਥਿਤ ਪਿੰਡ ਮਾਹਮੂਜੋਈਆ ਟੋਲ ਪਲਾਜ਼ੇ 'ਤੇ ਫ਼ਿਰੋਜ਼ਪੁਰ ਫਾਜ਼ਿਲਕਾ ਮਾਰਗ 'ਤੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਬਲਦੇਵ ਰਾਜ ਦੀ ਮੌਤ ਹੋ ਜਾਣ 'ਤੇ ਤਿੱਖਾ ਪ੍ਰਦਰਸ਼ਨ ਕੀਤਾ ਤੇ ਕਿਸਾਨਾਂ ਵਲੋਂ ਦੀਵਾਲੀ ਵਾਲੀ ਰਾਤ ਟੋਲ ਪਲਾਜ਼ੇ 'ਤੇ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਰੱਖ ਕੇ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਕੱਲ੍ਹ ਮਿਸ਼ਾਲਾ ਜਲਾ ਕੇ ਕਾਲੀ ਦਿਵਾਲੀ ਮਨਾਈ ਅਤੇ ਕਈ ਕਿਸਾਨਾਂ ਨੇ ਮੋਦੀ ਦੇ ਪੁਤਲੇ ਵੀ ਫੂਕੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement